ਸਿੱਧੂ ਮੂਸੇ ਵਾਲਾ ਦੀ ਮਾਂ ਨੂੰ ਮਿਲੀ ਅਫਸਾਨਾ ਖ਼ਾਨ, ਕਿਹਾ- ਮੈਂ ਆਪਣੇ ਬਾਈ ਦੇ ਸਾਰੇ ਸੁਫ਼ਨੇ ਪੂਰੇ ਕਰਨੇ
Wednesday, Jul 13, 2022 - 11:43 AM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਅਫਸਾਨਾ ਖ਼ਾਨ ਸਿੱਧੂ ਮੂਸੇ ਵਾਲਾ ਦੇ ਬੇਹੱਦ ਕਰੀਬ ਸੀ। ਸਿੱਧੂ ਨੂੰ ਅਫਸਾਨਾ ਖ਼ਾਨ ਆਪਣਾ ਵੱਡਾ ਭਰਾ ਮੰਨਦੀ ਸੀ। ਅਜਿਹਾ ਕੋਈ ਦਿਨ ਨਹੀਂ ਹੈ, ਜਦੋਂ ਅਫਸਾਨਾ ਖ਼ਾਨ ਨੇ ਸਿੱਧੂ ਮੂਸੇ ਵਾਲਾ ਨੂੰ ਯਾਦ ਕਰਦਿਆਂ ਕੋਈ ਪੋਸਟ ਸਾਂਝੀ ਨਾ ਕੀਤੀ ਹੋਵੇ।
ਇਹ ਖ਼ਬਰ ਵੀ ਪੜ੍ਹੋ : ਜੇਲ ਬੈਠਾ ਲਾਰੈਂਸ ਬਿਸ਼ਨੋਈ ਬਣਾ ਰਿਹਾ ਸਲਮਾਨ ਖ਼ਾਨ ਨੂੰ ਮਾਰਨ ਦਾ ਪਲਾਨ! ਕਿਹਾ- ‘ਲੋਕਾਂ ਸਾਹਮਣੇ ਮੁਆਫ਼ੀ ਮੰਗੇ’
ਹਾਲ ਹੀ ’ਚ ਅਫਸਾਨਾ ਸਿੱਧੂ ਮੂਸੇ ਵਾਲਾ ਦੀ ਮਾਂ ਨੂੰ ਮਿਲੀ, ਜਿਸ ਦੀ ਇਕ ਵੀਡੀਓ ਅਫਸਾਨਾ ਨੇ ਇੰਸਟਾਗ੍ਰਾਮ ਰੀਲ ’ਚ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਅਫਸਾਨਾ ਸਿੱਧੂ ਮੂਸੇ ਵਾਲਾ ਦੀ ਮਾਂ ਦੇ ਗਲ ਲੱਗੀ ਨਜ਼ਰ ਆ ਰਹੀ ਹੈ।
ਵੀਡੀਓ ਦੀ ਕੈਪਸ਼ਨ ’ਚ ਅਫਸਾਨਾ ਲਿਖਦੀ ਹੈ, ‘‘ਮਾਂ-ਧੀ। ਮੈਂ ਆਪਣੇ ਬਾਈ ਸਿੱਧੂ ਮੂਸੇ ਵਾਲਾ ਦੇ ਸਾਰੇ ਸੁਪਨੇ ਪੂਰੇ ਕਰਨੇ, ਆਪਣੇ ਮਾਤਾ-ਪਿਤਾ ਨਾਲ ਸਾਰੇ ਖਵਾਬ ਬਾਈ ਦੇ ਪੂਰੇ ਕਰਨੇ। ਸਿੱਧੂ ਬਾਈ ਹਮੇਸ਼ਾ ਮੇਰੇ ਦਿਲ ’ਚ ਹੈ।’’
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਫਸਾਨਾ ਨੇ ਸਿੱਧੂ ਮੂਸੇ ਵਾਲਾ ਨਾਲ ਇਕ ਰੀਲ ਸਾਂਝੀ ਕੀਤੀ ਸੀ, ਜਿਸ ਦੀ ਕੈਪਸ਼ਨ ’ਚ ਅਫਸਾਨਾ ਨੇ ਲਿਖਿਆ ਸੀ, ‘‘ਵੱਡੇ ਬਾਈ ਸਿੱਧੂ ਮੂਸੇ ਵਾਲਾ ਬਹੁਤ ਯਾਦ ਕਰ ਰਹੀ ਹਾਂ। ਕੁਝ ਹੁੰਦੇ ਨੇ ਭਰਾ ਜਾਨ ਤੋਂ ਪਿਆਰੇ, ਜਿਨ੍ਹਾਂ ਬਿਨਾਂ ਰਿਹਾ ਨਹੀਂ ਜਾਂਦਾ। ਹਰ ਇਕ ਨੂੰ ਸਾਡੇ ਆਲਾ ਕਿਹਾ ਨਹੀਂ ਜਾਂਦਾ। ਵਾਪਸ ਆ ਜਾ ਬਾਈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।