ਕੁੜਮਾਈ ਤੋਂ ਬਾਅਦ ਮੰਗੇਤਰ ਸਾਜ਼ ਨਾਲ ਰੋਮਾਂਟਿਕ ਹੋਈ ਅਫ਼ਸਾਨਾ ਖ਼ਾਨ, ਤਸਵੀਰਾਂ ਵਾਇਰਲ

Tuesday, Mar 09, 2021 - 05:23 PM (IST)

ਕੁੜਮਾਈ ਤੋਂ ਬਾਅਦ ਮੰਗੇਤਰ ਸਾਜ਼ ਨਾਲ ਰੋਮਾਂਟਿਕ ਹੋਈ ਅਫ਼ਸਾਨਾ ਖ਼ਾਨ, ਤਸਵੀਰਾਂ ਵਾਇਰਲ

ਚੰਡੀਗੜ੍ਹ (ਬਿਊਰੋ) — ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਮੰਗਣੀ ਤੋਂ ਬਾਅਦ ਲਗਾਤਰ ਸੁਰਖੀਆਂ ’ਚ ਛਾਈ ਹੋਈ ਹੈ। ਮੰਗਣੇ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਹੁਣ ਅਕਸਰ ਹੀ ਅਫ਼ਸਾਨਾ ਖ਼ਾਨ ਮੰਗੇਤਰ ਨਾਲ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Afsana Khan 🌟🎤 (@itsafsanakhan)

ਹਾਲ ਹੀ ’ਚ ਅਫ਼ਸਾਨਾ ਖ਼ਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਆਪਣੇ ਮੰਗੇਤਰ ਨਾਲ ਰੋਮਾਂਟਿਕ ਅੰਦਾਜ਼ ’ਚ ਨਜ਼ਰ ਆ ਰਹੀ ਹੈ।

PunjabKesari

ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ’ਚ ਅਫ਼ਸਾਨਾ ਖ਼ਾਨ ਤੇ ਗਾਇਕ ਸਾਜ਼ ਦੀ ਕੈਮਿਸਟਰੀ ਬਹੁਤ ਰੋਮਾਂਟਿਕ ਨਜ਼ਰ ਆ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਅਫ਼ਸਾਨਾ ਖ਼ਾਨ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ, ਜਿਸ ਨੇ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਪ੍ਰਸ਼ੰਸਕਾਂ ਵੱਲੋ ਅਫ਼ਸਾਨਾ ਖ਼ਾਨ ਦੀ ਆਵਾਜ਼ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ਵਿਚ ਅਫ਼ਸਾਨਾ ਖ਼ਾਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਸੀ, ਜਿਸ ਵਿਚ ਉਹ ਗਾਇਕ ਸਾਜ਼ ਨਾਲ ਬੈਠੇ ਸਨ। ਇਸ ਤੋਂ ਬਾਅਦ ਅਫ਼ਸਾਨਾ ਖ਼ਾਨ ਨੇ ਗਾਇਕ ਸਾਜ਼ ਨਾਲ ਮੰਗਣੀ ਕਰਵਾ ਲਈ।
PunjabKesari


author

sunita

Content Editor

Related News