''ਬ੍ਰਦਰਜ਼ ਡੇਅ'' ਮੌਕੇ ਅਫਸਾਨਾ ਖ਼ਾਨ ਸਿੱਧੂ ਮੂਸੇ ਵਾਲਾ, ਜਾਨੀ ਤੇ ਖੁਦਾ ਬਖਸ਼ ਲਈ ਆਖੀ ਵੱਡੀ ਗੱਲ

Tuesday, May 25, 2021 - 03:26 PM (IST)

''ਬ੍ਰਦਰਜ਼ ਡੇਅ'' ਮੌਕੇ ਅਫਸਾਨਾ ਖ਼ਾਨ ਸਿੱਧੂ ਮੂਸੇ ਵਾਲਾ, ਜਾਨੀ ਤੇ ਖੁਦਾ ਬਖਸ਼ ਲਈ ਆਖੀ ਵੱਡੀ ਗੱਲ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਤੇ ਅਫ਼ਸਾਨਾ ਖ਼ਾਨ ਦਾ ਹਾਲ ਹੀ 'ਚ ਨਵਾਂ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗਾਇਕਾ ਅਫਸਾਨਾ ਖ਼ਾਨ ਨੇ ਹੋਰ ਵੀ ਕਈ ਹਿੱਟ ਗੀਤ ਸਿੱਧੂ ਮੂਸੇ ਵਾਲਾ ਨਾਲ ਕੀਤੇ ਹਨ ।

 
 
 
 
 
 
 
 
 
 
 
 
 
 
 
 

A post shared by Afsana Khan 🌟🎤 (@itsafsanakhan)

ਅਫਸਾਨਾ ਖ਼ਾਨ ਗਾਇਕ ਸਿੱਧੂ ਮੂਸੇ ਵਾਲਾ ਨੂੰ ਆਪਣਾ ਵੱਡਾ ਭਰਾ ਆਖਦੀ ਹੈ। ਬੀਤੇ ਦਿਨ 'ਬ੍ਰਦਰਜ਼ ਡੇਅ' ਦੇ ਮੌਕੇ 'ਤੇ ਅਫਸਾਨਾ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਆਪਣੇ ਭਰਾਵਾਂ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਸ 'ਚ ਅਫਸਾਨਾ ਖ਼ਾਨ ਨਾਲ ਸਿੱਧੂ ਮੂਸੇ ਵਾਲਾ, ਜਾਨੀ ਤੇ ਖੁਦਾ ਬਖਸ਼ ਨਜ਼ਰ ਆਏ ਹਨ।

PunjabKesari

ਅਫਸਾਨਾ ਖ਼ਾਨ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਤੁਸੀਂ ਮੇਰੀ ਅਰਦਾਸ ਹੋ, ਮੇਰੀ ਸਹਾਇਤਾ ਹੋ .. ਭਰਾਵੋਂ, ਤੁਸੀਂ ਮੇਰੀ ਜ਼ਿੰਦਗੀ ਨਾਲੋਂ ਵਧੇਰੇ ਪਿਆਰੇ ਹੋ gbu veero। ਕੋਈ ਖ਼ਜ਼ਾਨਾ ਕਿਸੇ ਭਰਾ ਦੇ ਪਿਆਰ ਦੀ ਤੁਲਨਾ ਨਹੀਂ ਕਰਦਾ ❤️ stars.Happy brother’s day veero gbu always love u @khudaabaksh @sidhu_moosewala @jaani777।

PunjabKesari

ਦੱਸਣਯੋਗ ਹੈ ਕਿ ਅਫਸਾਨਾ ਖ਼ਾਨ ਤੇ ਸਿੱਧੂ ਮੂਸੇ ਵਾਲਾ ਅਕਸਰ ਇੱਕ-ਦੂਜੇ ਦੀ ਸਪੋਰਟ 'ਚ ਖੜ੍ਹੇ ਨਜ਼ਰ ਆਏ ਹਨ। ਅਫਸਾਨਾ ਸਿੱਧੂ ਨਾਲ ਅਕਸਰ ਹੀ ਸੋਸ਼ਲ ਮੀਡੀਆ 'ਤੇ ਵੀਡੀਓ ਜਾਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।


author

sunita

Content Editor

Related News