ਸਿੱਧੂ ਮੂਸੇਵਾਲਾ ਦੀ ਮੌਤ ’ਤੇ ਅਫ਼ਸਾਨਾ ਖ਼ਾਨ ਨੇ ਕਿਹਾ- ‘ਰੱਬਾ ਸਾਡਾ ਵੀਰ ਵਾਪਸ ਦੇ ਦਿਓ’

Tuesday, May 31, 2022 - 01:02 PM (IST)

ਸਿੱਧੂ ਮੂਸੇਵਾਲਾ ਦੀ ਮੌਤ ’ਤੇ ਅਫ਼ਸਾਨਾ ਖ਼ਾਨ ਨੇ ਕਿਹਾ- ‘ਰੱਬਾ ਸਾਡਾ ਵੀਰ ਵਾਪਸ ਦੇ ਦਿਓ’

ਮੁੰਬਈ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ ਦੀ ਸ਼ਾਮ ਨੂੰ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਦੇ ਮਾਨਸਾ ਜ਼ਿਲ੍ਹੇ ’ਚ ਗਾਇਕ ’ਤੇ 30 ਰਾਉਂਡ ਫ਼ਾਇਰ ਕੀਤੇ ਗਏ ਸਨ। ਸਿੱਧੂ ਮੂਸੇਵਾਲਾ ਦੇ ਕਤਲ ਦੀ ਖ਼ਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਜਿੱਥੇ ਇਕ ਪਾਸੇ ਇਕਲੌਤੇ ਪੁੱਤਰ ਦੀ ਮੌਤ ਨੇ ਹੱਸਦੇ ਖੇਡਦੇ ਮਾਪਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਦੀ ਵਿਦੇਸ਼ਾਂ ਤੱਕ ਗੂੰਜ, ਲੋਕਾਂ ਕਿਹਾ-ਇਹ ਉਹ ਪੰਜਾਬ ਨਹੀਂ ਜਿਸਨੂੰ ਅਸੀਂ ਜਾਣਦੇ ਹਾਂ

PunjabKesari

ਇਸ ਦੇ ਨਾਲ ਹੀ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮੂੰਹ ਭੈਣ ਅਤੇ ਗਾਇਕਾ ਅਫ਼ਸਾਨਾ ਖ਼ਾਨ ਦਾ ਵੀ ਰੋਣਾ ਰੋ ਕੇ ਬੁਰਾ ਹਾਲ ਹੋ ਗਿਆ। ਅਫ਼ਸਾਨਾ ਜਿਸ ਭਰਾ ਦੇ ਹਮੇਸ਼ਾ ਗੁੱਟ ’ਤੇ ਰੱਖੜੀ ਬੰਨ੍ਹਦੀ ਜੇਕਰ ਕੋਈ ਉਸ ਦੇ ਸਰੀਰ ਨੂੰ ਇਸ ਤਰ੍ਹਾਂ ਛਲਨੀ ਕਰੇਗਾ ਗਾਇਕ ਨੇ ਕਦੇ ਸੁਫ਼ਨੇ ’ਚ ਵੀ ਨਹੀਂ ਸੋਚਿਆ ਹੋਵੇਗਾ।

PunjabKesari

ਰੋਂਦੀ ਹੋਏ ਅਫ਼ਸਾਨਾ ਹਰ ਪਲ ਪਰਮਾਤਮਾ ਤੋਂ ਆਪਣੇ ਭਰਾ ਨੂੰ ਵਾਪਸ ਕਰਨ ਦੀ ਮੰਗ ਕਰ ਰਹੀ ਹੈ। ਹਾਲ ਹੀ ’ਚ ਅਫ਼ਸਾਨਾ ਨੇ ਇਕ ਤੋਂ ਬਾਅਦ ਇਕ ਪੋਸਟ ਨੂੰ ਸਾਂਝਾ ਕਰਕੇ ਆਪਣਾ ਦਰਦ ਸਾਂਝਾ ਕਰ ਰਹੀ ਹੈ। ਅਫ਼ਸਾਨਾ ਨੇ ਸਿੱਧੂ ਮੂਸੇਵਾਲਾ ਨਾਲ ਬਿਤਾਏ ਪਲਾਂ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਪੋਸਟ ’ਚ ਅਫ਼ਸਾਨਾ ਨੇ ਲਿਖਿਆ- ‘ਭਾਵੇਂ ਹਜ਼ਾਰਾਂ ਲੋਕ ਮਿਲ ਜਾਣਗੇ ਪਰ ਹੱਥ ਫ਼ੜ ਕੇ ਗੱਡੀ ਚਲਾਉਣੀ ਸਿਖਾਉਣ ਵਾਲਾ ਭਰਾ ਕਿਸਮਤ ਤੋਂ ਬਿਨਾਂ ਨਹੀਂ ਮਿਲਦਾ। ਇਸ ਪੋਸਟ ਨਾਲ ਅਫ਼ਸਾਨਾ ਨੇ ਦਿਲ ਟੁੱਟਣ ਵਾਲਾ ਇਮੋਜੀ ਬਣਾਇਆ ਹੈ।

PunjabKesari

ਇਹ ਵੀ ਪੜ੍ਹੋ: 28 ਦੀ ਉਮਰ ’ਚ ਪਹਿਲਾ ਚਮਕੀਲਾ ਚਲਾ ਗਿਆ ਤੇ ਹੁਣ ਮੂਸੇ ਵਾਲਾ, ਕਲਾ ਜਗਤ ’ਤੇ ‘ਅੰਡਰਵਲਰਡ’ ਦਾ ਸਾਇਆ

ਇਕ ਪੋਸਟ ’ਚ ਉਸ ਨੇ ਲਿਖਿਆ ‘ਅੱਜ ਸਭ ਕੁਝ ਖ਼ਤਮ ਹੋ ਗਿਆ ਹੈ। ਦਿਲ ਹੁਣ ਵੀ ਕਹਿ ਰਿਹਾ ਹੈ ਭਰਾ ਹੁਣ ਵੀ ਸਾਡੇ ਦਿਲ ’ਚ ਹੈ।

PunjabKesari

ਤੀਸਰੀ ਪੋਸਟ ਦੀ ਗੱਲ ਕਰੀਏ ਤਾਂ ਅਫ਼ਸਾਨਾ ਸਿੱਧੂ ਮੂਸੇਵਾਲਾ ਨਾਲ ਤਸਵੀਰ ਸਾਂਝੀ ਕਰ ਰਹੀ ਹੈ। ਤਸਵੀਰ ’ਚ ਅਫ਼ਸਾਨਾ ਨੇ ਸਿੱਧੂ ਮੂਸੇਵਾਲਾ ਨੂੰ ਗਲੇ ਲਗਾਇਆ ਹੈ। ਉਸ ਨੇ ਇਸ ਤਸਵੀਰ ਨਾਲ ਲਿਖਿਆ ‘ਹਾਏ ਰੱਬਾ ਮੇਰਾ ਭਰਾ ਵਾਪਸ ਦੇ ਦਿਓ ਸਾਡਾ ਕੋਈ ਨਹੀਂ ਇਸ ਤੋਂ ਇਲਾਵਾ।’ ਬਿਗ ਬਾਸ 15 ਦੀ ਕੰਟੈਸਟੈਂਟ ਅਫ਼ਸਾਨਾ ਖ਼ਾਨ ਸਿੱਧੂ ਮੂਸੇਵਾਲਾ ਦੇ ਕਾਫੀ ਕਰੀਬ ਸੀ। ਉਹ ਹਰ ਸਾਲ ਸਿੱਧੂ ਮੂਸੇਵਾਲਾ ਨੂੰ ਰੱਖੜੀ ਬੰਨ੍ਹਦੀ ਸੀ।


author

Anuradha

Content Editor

Related News