ਰੱਖੜੀ ਦੇ ਤਿਉਹਾਰ ਮੌਕੇ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਅਫ਼ਸਾਨਾ ਖ਼ਾਨ, ਕਿਹਾ-ਰੱਬ ਕਿਸੇ ਵੀ ਭੈਣ ਤੋਂ...

08/11/2022 1:49:07 PM

ਮੁੰਬਈ- ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਨੇ ਰੱਖੜੀ ਦੇ ਮੌਕੇ ’ਤੇ ਆਪਣੇ ਭਰਾ ਸਿੱਧੂ ਮੂਸੇ ਵਾਲਾ ਨੂੰ ਰੱਖੜੀ ਬੰਨ੍ਹਣ ਦੀ ਇੱਕ ਥ੍ਰੋਬੈਕ ਤਸਵੀਰ ਸਾਂਝੀ ਕੀਤੀ। ਅਫ਼ਸਾਨਾ ਹਰ ਸਾਲ ਸਿੱਧੂ ਮੂਸੇਵਾਲਾ ਨੂੰ ਰੱਖੜੀ ਬੰਨ੍ਹਦੀ ਸੀ। ਇਸ ਦੌਰਾਨ ਉਹ ਆਪਣੇ ਭਰਾ ਨੂੰ ਯਾਦ ਕਰ ਰਹੀ  ਹੈ।

PunjabKesari

ਇਹ ਵੀ ਪੜ੍ਹੋ : ਕਪਿਲ ਸ਼ਰਮਾ ਆਪਣੀ ਪਤਨੀ ਨਾਲ ਸਮੁੰਦਰ ਦੇ ਕੰਢੇ ’ਤੇ ਸਕੇਟ ਸਕੂਟਿੰਗ ਕਰਦੇ ਆਏ ਨਜ਼ਰ (ਦੇਖੋ ਵੀਡੀਓ)

ਇਸ ਵਾਰ ਬਦਕਿਸਮਤੀ ਨਾਲ ਅਫ਼ਸਾਨਾ ਖ਼ਾਨ ਸਿੱਧੂ ਮੂਸੇ ਵਾਲਾ ਨੂੰ ਰੱਖੜੀ ਨਹੀਂ ਬੰਨ੍ਹ ਸਕੀ, ਕਿਉਂਕਿ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ’ਚ ਗਾਇਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਦੋਂ ਤੋਂ ਸਿੱਧੂ ਦੀ ਮੌਤ ਹੋਈ ਹੈ, ਅਫ਼ਸਾਨਾ ਆਪਣੇ ਭਰਾ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ ’ਤੇ ਲਗਾਤਾਰ ਪੋਸਟਾਂ ਸਾਂਝੀਆਂ ਕਰਕੇ ਆਪਣੇ ਭਰਾ ਸਿੱਧੂ ਨੂੰ ਯਾਦ ਕਰਦੀ ਹੈ।

PunjabKesari

ਹਾਲ ਹੀ ’ਚ ਅਫ਼ਸਾਨਾ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ’ਚ ਗਾਇਕਾ ਨੇ ਲਿਖਿਆ ਹੈ ਕਿ ‘ਰੱਬ ਕਿਸੇ ਵੀ ਭੈਣ ਤੋਂ ਉਸ ਦਾ ਭਰਾ ਨਾ ਖੋਹੀ, ਕੀ ਹੋਇਆ ਵੀਰ ਤੂੰ ਸਾਡੇ ’ਚ ਨਹੀਂ ਹੈ, ਮੈਂ ਤੈਨੂੰ ਆਪਣਾ ਪਿਆਰ ਭੇਜ ਰਹੀ ਹਾਂ।’

ਇਹ ਵੀ ਪੜ੍ਹੋ : ਸ਼ਿਲਪਾ ਸ਼ੈੱਟੀ ਦੀ ਸ਼ੂਟਿੰਗ ਦੌਰਾਨ ਟੁੱਟੀ ਲੱਤ, ਤਸਵੀਰ ਸਾਂਝੀ ਕਰਕੇ ਕਿਹਾ- ‘ਪ੍ਰਾਰਥਨਾ ’ਚ ਯਾਦ ਰੱਖੋ’

ਦੱਸ ਦੇਈਏ ਰੱਖੜੀ ਦੇ ਮੌਕੇ ’ਤੇ ਕਈ ਲੋਕਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਬੂਤ ’ਤੇ ਰੱਖੜੀਆਂ ਬਣੀਆਂ ਜਾ ਰਹੀਆਂ ਹਨ। ਹਰ ਕੋਈ ਮੂਸੇਵਾਲਾ ਨੂੰ ਯਾਦ ਕਰ ਰਿਹਾ ਹੈ।
 


Shivani Bassan

Content Editor

Related News