ਬਾਲੀਵੁੱਡ 'ਚ ਐਂਟਰੀ ਲਈ ਤਿਆਰ ਹੈ ਅਫਸਾਨਾ ਖ਼ਾਨ, ਜਲਦ ਲੈ ਕੇ ਆ ਰਹੀ ਹੈ ਨਵਾਂ ਗੀਤ

Friday, Jul 09, 2021 - 09:52 AM (IST)

ਬਾਲੀਵੁੱਡ 'ਚ ਐਂਟਰੀ ਲਈ ਤਿਆਰ ਹੈ ਅਫਸਾਨਾ ਖ਼ਾਨ, ਜਲਦ ਲੈ ਕੇ ਆ ਰਹੀ ਹੈ ਨਵਾਂ ਗੀਤ

ਚੰਡੀਗੜ੍ਹ: ਮਸ਼ਹੂਰ ਗੀਤ 'ਤਿਤਲੀਆਂ',ਜਾਨੀ ਵੇ ਪਿੱਛੇ ਇੱਕ ਐਸੀ ਆਵਾਜ਼ ਰਹੀ ਜਿਸ ਨੇ ਪੂਰੀ ਇੰਡਸਟਰੀ ਵਿੱਚ ਜਾਦੂ ਬਿਖੇਰਿਆ ਹੋਇਆ ਹੈ। ਉਹ ਆਵਾਜ਼ ਅਫਸਾਨਾ ਖ਼ਾਨ ਦੀ ਹੈ। ਅਫਸਾਨਾ ਖਾਨ ਇੱਕ ਵਾਰ ਫਿਰ ਆਪਣੇ ਆਉਣ ਵਾਲੇ ਗਾਣੇ ਲਈ ਪੂਰੀ ਤਰ੍ਹਾਂ ਤਿਆਰ ਹੈ।

PunjabKesari
ਸਰਪ੍ਰਾਈਜ਼ ਇਹ ਹੈ ਕਿ ਇਸ ਵਾਰ ਅਫਸਾਨਾ ਦੀ ਆਵਾਜ਼ ਬੌਲੀਵੁੱਡ ਵਿੱਚ ਸੁਣਨ ਨੂੰ ਮਿਲੇਗੀ। ਜੀ ਹਾਂ ਮੈਡਮ ਨੇ ਬਾਲੀਵੁੱਡ ਗਾਣੇ ਦੀ ਤਿਆਰੀ ਕਰ ਲਈ ਹੈ। ਹਾਲ ਹੀ ਵਿੱਚ ਅਫਸਾਨਾ ਖ਼ਾਨ ਮੁੰਬਈ ਪਹੰਚੀ। ਉਹ ਬਲੁ ਪ੍ਰੋਡਕਸ਼ਨ ਹਾਊਸ ਪਹੁੰਚੀ ਜਿਸ ਨੂੰ ਬਾਲੀਵੁੱਡ ਦੇ ਦਿੱਗਜ਼ ਮਿਊਜ਼ਿਕ ਕੰਪੋਜ਼ਰ ਅਤੇ ਡਾਇਰੈਕਟਰ ਸਲੀਮ-ਸੁਲੇਮਾਨ ਚਲਾਉਂਦੇ ਹਨ।

PunjabKesari
ਸਲੀਮ ਮਰਚੈਂਟ ਅਤੇ ਸੁਲੇਮਾਨ ਮਰਚੈਂਟ ਦਾ ਮਿਊਜ਼ਿਕ ਸਟੂਡੀਓ ਮੁੰਬਈ ਵਿੱਚ ਹੈ ਜਿਨ੍ਹਾਂ ਨਾਲ ਮਿਲ ਅਫਸਾਨਾ ਖ਼ਾਨ ਆਪਣਾ ਬਾਲੀਵੁੱਡ ਦਾ ਗੀਤ ਤਿਆਰ ਕਰ ਰਹੀ ਹੈ। ਇਸ ਕੋਲੈਬੋਰੇਸ਼ਨ ਵਿੱਚ ਇੱਕ ਹੋਰ ਆਰਟਿਸਟ ਦਾ ਨਾਮ ਜੁੜਦਾ ਹੈ ਅਤੇ ਉਹ ਰੈਪਰ ਰਫ਼ਤਾਰ ਹੈ। ਰਫਤਾਰ ਅਤੇ ਅਫਸਾਨਾ ਖ਼ਾਨ ਦੀ ਆਵਾਜ਼ ਵਿੱਚ ਆਏਗਾ ਇਹ ਗੀਤ, ਬੱਸ ਇਸ ਗੀਤ ਦੀ ਆਫੀਸ਼ੀਅਲ ਅਨਾਊਸਮੈਂਟ ਹੋਣੀ ਬਾਕੀ ਹੈ ਜੋ ਫਿਲਹਾਲ ਨਹੀਂ ਕੀਤੀ ਗਈ।

PunjabKesari
ਭਾਵੇ ਇਨ੍ਹਾਂ ਸਭ ਕਲਾਕਾਰਾਂ ਵੱਲੋਂ ਫਿਲਹਾਲ ਅਨਾਊਸਮੈਂਟ ਨਹੀਂ ਸ਼ੇਅਰ ਕੀਤੀ ਗਈ ਪਰ ਇਨ੍ਹਾਂ ਸਭ ਨੇ ਕਮਾਲ ਦੇ ਤੇ ਮਜ਼ੇਦਾਰ ਪਲਾਂ ਨੂੰ ਸਾਂਝਾ ਕੀਤਾ ਹੈ ਜੋ ਫੈਨਜ਼ ਨੂੰ ਕਾਫ਼ੀ ਪਸੰਦ ਆ ਰਿਹਾ ਹੈ।

PunjabKesari
ਗਾਣੇ ਤੇ ਇਸ ਦੀ ਵੀਡੀਓ ਬਾਰੇ ਵਧੇਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜੇਕਰ ਬਾਲੀਵੁੱਡ ਦੇ ਇਹ ਸਭ ਸਿਤਾਰੇ ਇਸ ਗੀਤ ਨੂੰ ਤਿਆਰ ਕਰ ਰਹੇ ਹਨ ਤਾਂ ਹੋ ਸਕਦਾ ਹੈ ਇਹ ਗੀਤ ਕਿਸੇ ਮੂਵੀ ਦੇ ਲਈ ਹੋਵੇ। ਜੇਕਰ ਅਜਿਹਾ ਹੀ ਹੁੰਦਾ ਹੈ ਤਾਂ ਇਹ ਅਫਸਾਨਾ ਖ਼ਾਨ ਦਾ ਬਾਲੀਵੁੱਡ ਵਿੱਚ ਡੈਬਿਊ ਹੋਵੇਗਾ ਜੋ ਅਫਸਾਨਾ ਦੇ ਫੈਨਜ਼ ਲਈ ਕਾਫ਼ੀ ਵੱਡੀ ਅਤੇ ਖੁਸ਼ੀ ਵਾਲੀ ਗੱਲ ਹੈ।

PunjabKesari


author

Aarti dhillon

Content Editor

Related News