ਅਫਸਾਨਾ ਖ਼ਾਨ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਨੂੰ ਮਿਲਣ ਮਗਰੋਂ ਸਾਂਝੀ ਕੀਤੀ ਭਾਵੁਕ ਪੋਸਟ

Wednesday, Jul 20, 2022 - 12:15 PM (IST)

ਅਫਸਾਨਾ ਖ਼ਾਨ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਨੂੰ ਮਿਲਣ ਮਗਰੋਂ ਸਾਂਝੀ ਕੀਤੀ ਭਾਵੁਕ ਪੋਸਟ

ਚੰਡੀਗੜ੍ਹ (ਬਿਊਰੋ)– ਅਫਸਾਨਾ ਖ਼ਾਨ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਨਾਲ ਆਪਣੀ ਇਕ ਇੰਸਟਾਗ੍ਰਾਮ ਰੀਲ ਸਾਂਝੀ ਕੀਤੀ ਹੈ। ਇਸ ਰੀਲ ’ਚ ਅਫਸਾਨਾ ਖ਼ਾਨ ਆਪਣੇ ਪਰਿਵਾਰ ਸਮੇਤ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨੂੰ ਮਿਲਦੀ ਨਜ਼ਰ ਆ ਰਹੀ ਹੈ।

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਅਫਸਾਨਾ ਖ਼ਾਨ ਨੂੰ ਸਿੱਧੂ ਮੂਸੇ ਵਾਲਾ ਦੇ ਪਿਤਾ ਕੁਝ ਕਹਿੰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੀ ਕੈਪਸ਼ਨ ’ਚ ਅਫਸਾਨਾ ਲਿਖਦੀ ਹੈ, ‘‘ਬਾਪੂ ਦਾ ਦਿੱਤਾ ਹੌਸਲਾ ਤਰੱਕੀ ਦੇ ਰਾਹ ਖੋਲ੍ਹ ਦਿੰਦਾ ਹੈ ਤੇ ਮਾਂ ਦੀ ਦਿੱਤੀ ਅਸੀਸ ਜ਼ਿੰਦਗੀ ਨੂੰ ਖ਼ੂਬਸੂਰਤ ਬਣਾ ਦਿੰਦੀ ਹੈ। ਮਾਂ-ਪਿਓ ਨੂੰ ਖ਼ੁਸ਼ ਰੱਖਣਾ ਸਾਡਾ ਫਰਜ਼ ਹੈ, ਤੁਹਾਡਾ ਮਜ਼ਬੂਤ ਪੁੱਤ ਅਫਸਾਨਾ ਖ਼ਾਨ। ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ ਤੇ ਖ਼ੁਸ਼ ਰੱਖਾਂਗੇ ਪੂਰੀ ਫੈਮਿਲੀ।’’

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਜਾਨੀ ਨੇ ਭਿਆਨਕ ਹਾਦਸੇ ਮਗਰੋਂ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ, ਆਖੀ ਇਹ ਗੱਲ

ਅਫਸਾਨਾ ਨੇ ਅੱਗੇ ਲਿਖਿਆ, ‘‘ਪਿਤਾ ਦਾ ਹੱਥ ਫੜ ਲਵੋ ਦੁਨੀਆ ’ਚ ਕਿਸੇ ਦੇ ਪੈਰ ਫੜਨ ਦੀ ਨੌਬਤ ਨਹੀਂ ਆਵੇਗੀ। ਬਹੁਤ ਸਾਰਾ ਪਿਆਰ ਬਾਪੂ। ਹੁਣ ਤੁਸੀਂ ਹੋ ਮੇਰੇ ਸਭ ਕੁਝ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ’ਚ ਰੱਖਣ। ਬਹੁਤ ਯਾਦ ਕਰਦੇ ਹਾਂ ਤੁਹਾਨੂੰ ਮੇਰੇ ਸੋਹਣਿਆਂ ਵੱਡੇ ਬਾਈ ਸਿੱਧੂ ਮੂਸੇ ਵਾਲਾ। ਤੁਹਾਨੂੰ ਕਿਥੋਂ ਲੱਭੀਏ ਅਸੀਂ। ਨੀਵਿਆਂ ’ਚ ਰੱਖੀ ਮਾਲਕਾ ਬਹੁਤ ਮਸ਼ਹੂਰ ਨਾ ਕਰੀਂ, ਇਕ ਭਰਾਵਾਂ ਨਾਲ ਸਾਂਝ ਬਣਾਈ ਰੱਖੀ, ਦੂਜਾ ਮਾਪਿਆਂ ਕੋਲੋਂ ਦੂਰ ਨਾ ਕਰੀਂ।’’

ਦੱਸ ਦੇਈਏ ਕਿ ਅਫਸਾਨਾ ਖ਼ਾਨ ਨੇ ਕੁਝ ਦਿਨ ਪਹਿਲਾਂ ਸਿੱਧੂ ਮੂਸੇ ਵਾਲਾ ਦੀ ਮਾਂ ਨਾਲ ਵੀਡੀਓ ਸਾਂਝੀ ਕੀਤੀ ਸੀ। ਇਸ ਵੀਡੀਓ ਦੀ ਕੈਪਸ਼ਨ ’ਚ ਅਫਸਾਨਾ ਖ਼ਾਨ ਨੇ ਲਿਖਿਆ ਸੀ, ‘‘ਮਾਂ-ਧੀ। ਮੈਂ ਆਪਣੇ ਬਾਈ ਸਿੱਧੂ ਮੂਸੇ ਵਾਲਾ ਦੇ ਸਾਰੇ ਸੁਪਨੇ ਪੂਰੇ ਕਰਨੇ ਆਪਣੇ ਮੰਮਾ-ਪਾਪਾ ਨਾਲ ਸਾਰੇ ਖਵਾਬ ਬਾਈ ਦੇ ਪੂਰੇ ਕਰਨੇ। ਸਿੱਧੂ ਬਾਈ ਹਮੇਸ਼ਾ ਮੇਰੇ ਦਿਲ ’ਚ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News