ਨਿਕਾਹ ਤੋਂ ਬਾਅਦ ਵਧੀਆਂ ਅਦਨਾਨ ਸ਼ੇਖ ਦੀਆਂ ਮੁਸ਼ਕਲਾਂ, FIR ਹੋਈ ਦਰਜ

Monday, Sep 30, 2024 - 01:06 PM (IST)

ਨਿਕਾਹ ਤੋਂ ਬਾਅਦ ਵਧੀਆਂ ਅਦਨਾਨ ਸ਼ੇਖ ਦੀਆਂ ਮੁਸ਼ਕਲਾਂ, FIR ਹੋਈ ਦਰਜ

ਮੁੰਬਈ- 'ਬਿੱਗ ਬੌਸ ਓਟੀਟੀ 3' ਫੇਮ ਅਦਨਾਨ ਸ਼ੇਖ ਨੇ ਹਾਲ ਹੀ 'ਚ ਆਪਣੀ ਪ੍ਰੇਮਿਕਾ ਆਇਸ਼ਾ ਨਾਲ ਨਿਕਾਹ ਕੀਤਾ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਨੇ ਸ਼ਾਨਦਾਰ ਰਿਸੈਪਸ਼ਨ ਦਾ ਆਯੋਜਨ ਵੀ ਕੀਤਾ। ਹੁਣ ਉਸ ਦੀ ਆਪਣੀ ਭੈਣ ਨੇ ਉਸ 'ਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ ਅਤੇ ਉਸ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ। ਭੈਣ ਦੇ ਬਿਆਨ ਮੁਤਾਬਕ ਅਦਨਾਨ 'ਤੇ ਕੁਝ ਦਿਨ ਪਹਿਲਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਉਸ ਨੇ ਸਰੀਰਕ ਹਿੰਸਾ ਦਾ ਦੋਸ਼ ਲਾਇਆ ਹੈ। ਹਾਲਾਂਕਿ ਮਾਮਲਾ ਅਜੇ ਬਹੁਤਾ ਸਪੱਸ਼ਟ ਨਹੀਂ ਹੈ। ਰਿਪੋਰਟ ਦੇ ਆਧਾਰ 'ਤੇ ਇਹ ਗੱਲਾਂ ਹਰ ਪਾਸੇ ਫੈਲ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ ਜੈਸਮੀਨ ਸੈਂਡਲਾਸ ਅਤੇ ਬੀ ਪ੍ਰਾਕ ਪੁੱਜੇ ਪ੍ਰੇਮਾਨੰਦ ਮਹਾਰਾਜ ਦੇ ਦਰਬਾਰ

ਅਦਨਾਨ ਸ਼ੇਖ ਦੀ ਭੈਣ ਦਾ ਵੀਡੀਓ ਵਾਇਰਲ 
ਟਵਿੱਟਰ 'ਤੇ ਇਕ ਛੋਟੀ ਜਿਹੀ ਕਲਿੱਪ ਵਾਇਰਲ ਹੋ ਰਹੀ ਹੈ। ਵੀਡੀਓ 'ਚ ਅਦਨਾਨ ਸ਼ੇਖ ਦੀ ਭੈਣ ਗੋਰੇਗਾਓਂ ਦੇ ਬੰਗੁਰ ਨਗਰ ਪੁਲਸ ਸਟੇਸ਼ਨ ਦੇ ਬਾਹਰ ਖੜ੍ਹੀ ਹੈ ਅਤੇ ਦੱਸ ਰਹੀ ਹੈ ਕਿ ਉਹ 'ਬਿੱਗ ਬੌਸ ਓਟੀਟੀ 3' ਦੇ ਸਾਬਕਾ ਪ੍ਰਤੀਯੋਗੀ ਉਰਫ ਆਪਣੇ ਭਰਾ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਥਾਣੇ ਆਈ ਹੈ। ਉਸ ਨੇ ਮੈਨੂੰ ਮਾਰਿਆ ਸੀ। ਕੁਝ ਜੱਦੋਜਹਿਦ ਤੋਂ ਬਾਅਦ ਆਖਰਕਾਰ ਅੱਜ ਮੇਰੀ ਐਫ.ਆਈ.ਆਰ. ਦਰਜ ਹੋ ਰਹੀ ਹੈ।

ਅਦਨਾਨ ਸ਼ੇਖ ਦੀ ਭੈਣ ਨੇ ਮੰਗੀ ਸੀ ਮਦਦ 
ਮੀਡੀਆ ਰਿਪੋਰਟਾਂ ਅਨੁਸਾਰ ਅਦਨਾਨ ਦੀ ਭੈਣ ਹੁਣ ਫੁਰਖਾਨ ਸ਼ੇਖ ਨਾਮ ਦੇ ਇੱਕ ਕਾਰਕੁਨ ਦੀ ਮਦਦ ਲੈ ਰਹੀ ਹੈ, ਜੋ ਇੰਟਰਨੈਟ 'ਤੇ ਵਾਇਰਲ ਵੀਡੀਓ 'ਚ ਵੀ ਦੇਖਿਆ ਜਾ ਸਕਦਾ ਹੈ। ਫੁਰਖਾਨ ਨੇ ਖੁਲਾਸਾ ਕੀਤਾ ਕਿ ਇਸ ਮਾਮਲੇ 'ਚ ਅਦਨਾਨ ਦੀ ਭੈਣ ਉਸ ਕੋਲ ਮਦਦ ਲਈ ਆਈ ਸੀ। ਉਸ ਨੇ ਅੱਗੇ ਕਿਹਾ ਕਿ ਪਹਿਲਾਂ ਉਸ ਨੂੰ ਘਰ 'ਚ ਝਗੜਾ ਸੁਲਝਾਉਣਾ ਚਾਹੀਦਾ ਹੈ। 

ਇਹ ਖ਼ਬਰ ਵੀ ਪੜ੍ਹੋ ਪਤੀ ਕਾਰਨ ਅਦਾਕਾਰਾ ਦਲਜੀਤ ਕੌਰ ਨੇ ਵੇਚਿਆ 9 ਸਾਲਾਂ ਪੁਰਾਣਾ ਘਰ, ਕਿਹਾ...

ਪੁਲਸ ਅਦਨਾਨ ਸ਼ੇਖ ਕਰ ਸਕਦੀ ਹੈ ਪੁੱਛਗਿਛ
ਫੁਰਖਾਨ ਦਾ ਮੰਨਣਾ ਸੀ ਕਿ ਅਜਿਹੇ ਪਰਿਵਾਰਕ ਮਾਮਲਿਆਂ 'ਤੇ ਖੁੱਲ੍ਹ ਕੇ ਚਰਚਾ ਨਹੀਂ ਕਰਨੀ ਚਾਹੀਦੀ। ਹਾਲਾਂਕਿ ਜਦੋਂ ਉਸ ਨੂੰ ਮਾਮਲੇ ਦੀ ਗੰਭੀਰਤਾ ਦਾ ਅਹਿਸਾਸ ਹੋਇਆ ਤਾਂ ਉਹ ਅਦਨਾਨ ਦੀ ਭੈਣ ਨੂੰ ਲੈ ਕੇ ਥਾਣੇ ਗਿਆ, ਜਿੱਥੇ ਐੱਫ.ਆਈ.ਆਰ.ਦਰਜ ਕਰਵਾਈ। ਇਕ ਰਿਪੋਰਟ ਮੁਤਾਬਕ ਪੁਲਸ ਅਧਿਕਾਰੀ ਜਲਦੀ ਹੀ ਅਦਨਾਨ ਸ਼ੇਖ ਨੂੰ ਪੁੱਛਗਿੱਛ ਲਈ ਬੁਲਾ ਸਕਦੇ ਹਨ। ਜੇਕਰ ਮਾਮਲਾ ਅਦਾਲਤ 'ਚ ਪਹੁੰਚਦਾ ਹੈ ਤਾਂ ਅਦਨਾਨ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News