ਅਦਿਵੀ ਸ਼ੇਸ਼ ਨੂੰ ''ਮੇਜਰ'' ਲਈ ਬਲੈਕ ਕੈਟ ਕਮਾਂਡੋ ਤੋਂ ਮਿਲਿਆ ਵਿਸ਼ੇਸ਼ ਮੈਡਲ

06/02/2022 5:11:35 PM

ਬਾਲੀਵੁੱਡ ਡੈਸਕ: ਅਦਾਕਾਰ ਅਦਿਵੀ ਸ਼ੇਸ਼ ਦੀ  ਫ਼ਿਲਮ ‘ਮੇਜਰ’ 3 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ।ਇਹ ਫ਼ਿਲਮ 26/11 ਦੀ ਘਟਨਾ ’ਤੇ ਅਧਾਰਿਤ ਹੈ ਜਿਸ ’ਚ ਅਦਾਕਾਰ ਨੇ ਮੇਜਰ ਸੰਦੀਪ ਉਨੀਕ੍ਰਿਸ਼ਨਨ ਦਾ ਕਿਰਦਾਰ ਨਿਭਾਇਆ ਹੈ। ਅਦਾਕਾਰ ਆਪਣੀ ਫ਼ਿਲਮ ਦਾ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਅਜਿਹੇ 'ਚ ਕਈ ਥਾਵਾਂ 'ਤੇ ਇਸ ਫ਼ਿਲਮ ਦੀ ਸਕ੍ਰੀਨਿੰਗ ਵੀ ਰੱਖੀ ਗਈ ਸੀ। ਹੁਣ ਤੱਕ ਜਿਸ ਨੇ ਵੀ ਇਹ ਫ਼ਿਲਮ ਦੇਖੀ ਹੈ ਉਨ੍ਹਾਂ ਲੋਕਾਂ ਨੇ ਫ਼ਿਲਮ ਦੇ ਨਾਲ-ਨਾਲ ਅਦੀਵੀ ਸ਼ੇਸ਼ ਦੀ ਅਦਾਕਾਰੀ ਦੀ ਵੀ ਤਾਰੀਫ਼ ਕੀਤੀ ਹੈ।

PunjabKesari

ਇਹ ਵੀ ਪੜ੍ਹੋ: ਐੱਸ.ਐੱਸ.ਰਾਜਮੌਲੀ ਨੇ 'ਲਾਲ ਸਿੰਘ ਚੱਢਾ' ਦਾ ਟ੍ਰੇਲਰ ਪਸੰਦ ਕੀਤਾ, ਟਵੀਟ ਕਰਕੇ ਕੀਤੀ ਤਾਰੀਫ

ਇਸ ਦੇ ਨਾਲ ਹੀ ਹੁਣ ਅਦਾਕਾਰ ਦਾ ਇਕ ਬਿਆਨ ਸਾਹਮਣੇ ਆਇਆ ਹੈ ਜਿਸ ’ਚ ਉਸ ਨੇ ਦੱਸਿਆ ਕਿ ਉਸ ਨੂੰ ਬਲੈਕ ਕੈਟ ਕਮਾਂਡੋਜ਼ ਤੋਂ ਖ਼ਾਸ ਮੈਡਲ ਮਿਲਿਆ ਹੈ। ਅਦਾਕਾਰ ਨੇ ਕਿਹਾ 'ਅਸੀਂ ਮੁੰਬਈ ’ਚ ਰਾਸ਼ਟਰੀ ਸੁਰੱਖਿਆ ਗਾਰਡ ਲਈ ਇਕ ਵਿਸ਼ੇਸ਼ ਸਕ੍ਰੀਨਿੰਗ ਰੱਖੀ ਸੀ ਜਿੱਥੇ 312 ਕਮਾਂਡੋ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਸਾਡੀ ਫ਼ਿਲਮ ਦੇਖੀ। ਜਦੋਂ ਫ਼ਿਲਮ ਖ਼ਤਮ ਹੋਈ ਤਾਂ ਉਥੇ ਪੂਰੀ ਤਰ੍ਹਾਂ ਸੰਨਾਟਾ ਛਾ ਗਿਆ ਅਤੇ ਉਨ੍ਹਾਂ ਨੇ ਮੈਨੂੰ ਆਪਣੇ ਹੈੱਡਕੁਆਰਟਰ ਆਉਣ ਲਈ ਕਿਹਾ ਅਤੇ ਜਦੋਂ ਮੈਂ ਉਥੇ ਪਹੁੰਚਿਆ ਤਾਂ ਉਨ੍ਹਾਂ ਨੇ ਬਲੈਕ ਕੈਟ ਕਮਾਂਡੋਜ਼ ਦੀ ਵੱਲੋਂ ਮੈਨੂੰ ਇਹ ਮੈਡਲ ਦਿੱਤਾ। ਮੇਰੇ ਲਈ ਇਸ ਮੈਡਲ ਦਾ ਮਤਲਬ ਆਸਕਰ ਤੋਂ ਵੱਧ ਹੈ। ਇਸ ਲਈ ਮੈਂ ਵਿਸ਼ਵਾਸ ਕਰਦਾ ਹਾਂ ਕਿ ਸਾਡੇ ਕੋਲ ਮੇਜਰ ਦੇ ਨਾਲ ਇਕ ਵਿਜੇਤਾ ਹੈ।’

PunjabKesari

ਫ਼ਿਲਮ ਦੀ ਕਹਾਣੀ ਇਸ ਤਰ੍ਹਾਂ ਹੈ ਮੁੰਬਈ ਦੇ ਹਮਲੇ ’ਚ ਅੱਤਵਾਦੀ ਨਾਲ ਲੜਦੇ ਹੋਏ ਫ਼ੌਜ ਦੇ ਜਵਾਨ ਮੇਜਰ ਸੰਦੀਪ ਸ਼ਹੀਦ ਹੋ ਗਏ ਸੀ। ਇਸ ਫ਼ਿਲਮ ’ਚ ਲੋਕਾਂ ਨੂੰ ਉਨ੍ਹਾਂ ਦੀ ਹਿੰਮਤ ਅਤੇ ਬਹਾਦਰੀ ਬਾਰੇ ਪਤਾ ਲੱਗ ਜਾਵੇਗਾ। ਫ਼ਿਲਮ 'ਚ ਮੇਜਰ ਦਾ ਬਚਪਨ ਪ੍ਰੇਮ ਕਹਾਣੀ ਅਤੇ ਦੇਸ਼ ਲਈ ਜਾਨ ਕੁਰਬਾਨ ਕਰਨ ਦਾ ਜਜ਼ਬਾ ਦੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ: ਗਾਇਕ ਕੇ.ਕੇ ਨੂੰ ਅੰਤਿਮ ਯਾਤਰਾ 'ਤੇ ਲਿਜਾਣ ਲਈ ਘਰ ਪਹੁੰਚੀ ਫੁੱਲਾਂ ਨਾਲ ਸਜੀ ਐਂਬੂਲੈਂਸ

PunjabKesari

ਦੱਸ ਦੇਈਏ ਫ਼ਿਲਮ ‘ਮੇਜਰ’ ਦੇ ਨਾਲ ਸਿਨੇਮਾਘਰਾਂ ’ਚ 3 ਜੂਨ ਨੂੰ ਦੋ ਹੋਰ ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਕਮਲ ਹਸਨ ਦੀ ਫ਼ਿਲਮ ‘ਵਿਕਰਮ’ ਅਤੇ ਅਕਸ਼ੈ ਕੁਮਾਰ ਦੀ ਫ਼ਿਲਮ ‘ਪ੍ਰਿਥਵੀਰਾਜ’ ਵੀ ਰਿਲੀਜ਼ ਹੋਣ ਜਾ ਰਹੀਆਂ ਹਨ।


Anuradha

Content Editor

Related News