ਆਦਿੱਤਿਆ ਸੀਲ ਨੇ ਐੱਨ.ਜੀ.ਓ. ਦੇ ਬੱਚਿਆ ਨਾਲ ਦੇਖੀ ‘ਰਾਕੇਟ ਗੈਂਗ’

Sunday, Nov 13, 2022 - 03:17 PM (IST)

ਆਦਿੱਤਿਆ ਸੀਲ ਨੇ ਐੱਨ.ਜੀ.ਓ. ਦੇ ਬੱਚਿਆ ਨਾਲ ਦੇਖੀ ‘ਰਾਕੇਟ ਗੈਂਗ’

ਮੁੰਬਈ (ਬਿਊਰੋ) - ਆਦਿੱਤਿਆ ਸੀਲ ਦੀ ਤਾਜ਼ਾ ਹਾਰਰ ਮਿਊਜ਼ੀਕਲ ‘ਰਾਕੇਟ ਗੈਂਗ’ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ’ਚ ਆਦਿੱਤਿਆ ਤੇ ਬੱਚਿਆਂ ਦੇ ਪ੍ਰਦਰਸ਼ਨ ਨੂੰ ਵੀ ਆਲੋਚਕਾਂ ਤੇ ਪੂਰੀ ਇੰਡਸਟਰੀ ਦੁਆਰਾ ਖੂਬ ਪਸੰਦ ਕੀਤਾ ਗਿਆ ਹੈ। ਇਸ ਦਾ ਜਸ਼ਨ ਮਨਾਉਂਦੇ ਹੋਏ ਆਦਿੱਤਿਆ ਸੀਲ ਨੇ ਹਾਲ ਹੀ ’ਚ ਇਕ ਐੱਨ. ਜੀ. ਓ. ਦੇ ਕੁਝ ਬੱਚਿਆਂ ਲਈ ਫ਼ਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਰੱਖੀ ਗਈ ਸੀ। 

PunjabKesari

ਅਜਿਹੇ ’ਚ ਬਾਲ ਦਿਵਸ ਤੋਂ ਪਹਿਲਾਂ ਬੱਚਿਆਂ ਨੂੰ ਕੁਝ ਖ਼ਾਸ ਮਹਿਸੂਸ ਕਰਵਾਉਣ ਲਈ ਅਦਾਕਾਰ ਦੇ ਇਸ ਕਦਮ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਇੰਨਾ ਹੀ ਨਹੀਂ ਉਸ ਨੇ ਸਕ੍ਰੀਨਿੰਗ ’ਚ ਸ਼ਾਮਲ ਹੋਣ ਵਾਲੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ।

PunjabKesari

ਉਸ ਨੇ ਕਿਹਾ,‘‘ਬੱਚਿਆਂ ਨਾਲ ਗੱਲਬਾਤ ਕਰਨਾ ਤੇ ਉਨ੍ਹਾਂ ਨਾਲ ਫ਼ਿਲਮ ਦੇਖਣਾ ਇਕ ਅਨੰਦਦਾਇਕ ਅਨੁਭਵ ਰਿਹਾ। ਉਨ੍ਹਾਂ ਨਾਲ ਗੱਲਬਾਤ ਸੱਚਮੁਚ ਮਜ਼ੇਦਾਰ ਸੀ। ਮੈਂ ਬੱਚਿਆਂ ਦਾ ਤਹਿ ਦਿਲ ਨਾਲ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਉਨ੍ਹਾਂ ਨੇ ਮੈਨੂੰ ਮੇਰੇ ਪੁਰਾਣੇ ਸਕੂਲੀ ਦਿਨਾਂ ਨੂੰ ਯਾਦ ਕਰਵਾਇਆ। ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟ ‘ਅਮਰ ਪ੍ਰੇਮ’ ਤੇ ਹੋਰ ਬਹੁਤ ਸਾਰੇ ਦਿਲਚਸਪ ਪ੍ਰੋਜੈਕਟਸ ਹਨ।

PunjabKesari
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਸਾਂਝੀ ਕਰੋ।
 


author

sunita

Content Editor

Related News