ਦਿ ਗ੍ਰੇਟ ਖਲੀ ਨਾਲ ਆਦਿਤਿਆ ਰਾਏ ਕਪੂਰ ਨੇ ਕੀਤੀ ਫ਼ਿਲਮ ‘ਓਮ’ ਦੀ ਪ੍ਰਮੋਸ਼ਨ

Monday, Jun 27, 2022 - 05:25 PM (IST)

ਦਿ ਗ੍ਰੇਟ ਖਲੀ ਨਾਲ ਆਦਿਤਿਆ ਰਾਏ ਕਪੂਰ ਨੇ ਕੀਤੀ ਫ਼ਿਲਮ ‘ਓਮ’ ਦੀ ਪ੍ਰਮੋਸ਼ਨ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਆਦਿਤਿਆ ਰਾਏ ਕਪੂਰ ਅੱਜਕਲ ਆਪਣੀ ਆਉਣ ਵਾਲੀ ਫ਼ਿਲਮ ‘ਓਮ : ਦਿ ਬੈਟਲ ਵਿਦਇਨ’ ਦੀ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਆਦਿਤਿਆ ਰਾਏ ਕਪੂਰ ਫ਼ਿਲਮ ਦੀ ਪ੍ਰਮੋਸ਼ਨ ਲਈ 25 ਜੂਨ ਨੂੰ ਜਲੰਧਰ ਪੁੱਜੇ ਸਨ।

ਇਹ ਖ਼ਬਰ ਵੀ ਪੜ੍ਹੋ : ਕੇ. ਆਰ. ਕੇ. ਨੇ ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਦੇ ਪੋਸਟਰ ਨੂੰ ਦੱਸਿਆ ਕਾਪੀ, ਪੜ੍ਹੋ ਕੀ ਲਿਖਿਆ

ਇਥੇ ਉਹ ਪਹਿਲਵਾਨ ਦਿ ਗ੍ਰੇਟ ਖਲੀ ਦੇ ਨਾਲ ਪੁਸ਼-ਅੱਪਸ ਕਰਨ ਦਾ ਚੈਲੇਂਜ ਲੈਂਦੇ ਹੋਏ ਦੇਖੇ ਗਏ। ਆਦਿਤਿਆ ਰਾਏ ਕਪੂਰ ਨੇ ਕਿਹਾ ਕਿ ਉਹ ਦਿ ਗ੍ਰੇਟ ਖਲੀ ਦੇ ਬਹੁਤ ਵੱਡੇ ਫੈਨ ਹਨ। ਆਦਿਤਿਆ ਰਾਏ ਕਪੂਰ ਤੇ ਖਲੀ ਨੇ ਮਿਲ ਕੇ ਜਲੰਧਰ ’ਚ ਫ਼ਿਲਮ ਦੀ ਪ੍ਰਮੋਸ਼ਨ ਕੀਤੀ।

ਆਦਿਤਿਆ ਰਾਏ ਕਪੂਰ ਇਸ ਫ਼ਿਲਮ ’ਚ ਕਮਾਂਡਰ ਸੋਲਜ਼ਰ ਓਮ ਕਪੂਰ ਦੀ ਭੂਮਿਕਾ ’ਚ ਹਨ। ਆਦਿਤਿਆ ਰਾਏ ਕਪੂਰ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਐਕਸ਼ਨ ਫ਼ਿਲਮਾਂ, ਜੋ ਕਿਸੇ ਖ਼ਾਸ ਭਾਵਨਾ ਤੇ ਕਿਸੇ ਕਿਰਦਾਰ ਦੀ ਇੱਛਾ ਨਾਲ ਨਹੀਂ ਜੁੜੀਆਂ ਹੁੰਦੀਆਂ, ਇਸ ਦੇ ਲਈ ਸਿਰਫ ਐਕਸ਼ਨ ਫ਼ਿਲਮਾਂ ਹਨ।’’

ਫ਼ਿਲਮ ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ।  ਇਹ ਫ਼ਿਲਮ 1 ਜੁਲਾਈ, 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News