ਨੇਹਾ ਕੱਕੜ ਦੇ ਵਿਆਹ ਤੋਂ ਬਾਅਦ ਅਦਿਤਿਆ ਨਰਾਇਣ ਨੇ ਕਰਵਾਇਆ ਪ੍ਰੇਮਿਕਾ ਨਾਲ ਰੋਕਾ, ਤਸਵੀਰਾਂ ਵਾਇਰਲ

11/5/2020 12:09:38 PM

ਜਲੰਧਰ (ਬਿਊਰੋ) - ਮਸ਼ਹੂਰ ਗਾਇਕਾ ਨੇਹਾ ਕੱਕੜ ਤੋਂ ਬਾਅਦ ਅਦਿਤਿਆ ਨਰਾਇਣ ਵੀ ਆਪਣੀ ਪ੍ਰੇਮਿਕਾ ਸ਼ਵੇਤਾ ਅਗਰਵਾਲ ਨਾਲ ਵਿਆਹ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਇਹ ਜੋੜੀ ਫ਼ਿਲਮ 'ਸ਼ਾਪਿਤ' ਦੇ ਸੈੱਟ 'ਤੇ ਮਿਲੀ ਸੀ। ਹਾਲ ਹੀ 'ਚ ਅਦਿਤਿਆ ਨਾਰਾਇਣ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ, ਕਰਵਾ ਚੌਥ ਦੇ ਖ਼ਾਸ ਮੌਕੇ 'ਤੇ ਅਦਿਤਿਆ ਨਾਰਾਇਣ ਤੇ ਸ਼ਵੇਤਾ ਅਗਰਵਾਲ ਦੀ ਰੋਕਾ ਸੈਰੇਮਨੀ ਹੋਈ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਅਦਿਤਿਆ ਨੇ ਪਿਛਲੇ ਮਹੀਨੇ ਦੇ ਅਖ਼ੀਰ 'ਚ ਆਪਣੇ ਵਿਆਹ ਦਾ ਐਲਾਨ ਕੀਤਾ ਸੀ।

PunjabKesari

ਦੱਸ ਦਈਏ ਕਿ ਅਦਿਤਿਆ ਅਤੇ ਸ਼ਵੇਤਾ ਕਰੀਬ 10 ਸਾਲ ਤੋਂ ਰਿਲੇਸ਼ਨਸ਼ਿਪ 'ਚ ਹਨ। ਅਦਿਤਿਆ ਨੇ ਇਕ ਦਿਨ ਪਹਿਲਾਂ ਹੀ ਇਕ ਪੋਸਟ ਦੇ ਜ਼ਰੀਏ ਦੱਸਿਆ ਸੀ ਕਿ ਉਹ ਵੀ ਵਿਆਹ ਦੀਆਂ ਤਿਆਰੀਆਂ ਕਰਨ ਜਾ ਰਹੇ ਹਨ, ਜਿਸ ਕਾਰਨ ਥੋੜੇ ਦਿਨਾਂ ਲਈ ਉਹ ਸੋਸ਼ਲ ਮੀਡੀਆ ਤੋਂ ਦੂਰ ਰਹਿਣਗੇ। ਦੋਵਾਂ ਦੇ ਰੋਕਾ ਸੈਰੇਮਨੀ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਉਦਿਤ ਨਰਾਇਣ ਅਤੇ ਸ਼ਵੇਤਾ ਦੇ ਪਰਿਵਾਰਕ ਮੈਂਬਰ ਨਜ਼ਰ ਆ ਰਹੇ ਹਨ।

PunjabKesari

ਅਦਿਤਿਆ ਦੇ ਹੱਥ 'ਚ ਇਕ ਨਾਰੀਅਲ ਹੈ ਜਦੋਂਕਿ ਸ਼ਵੇਤਾ ਦੇ ਹੱਥ 'ਚ ਸ਼ਗਨ ਦੀ ਥਾਲੀ ਹੈ। ਦੱਸ ਦਈਏ ਕਿ ਇਕ ਤੋਂ ਪਹਿਲਾਂ ਨੇਹਾ ਕੱਕੜ  ਨਾਲ ਅਦਿਤਿਆ ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਹਾਲਾਂਕਿ ਉਹ ਸਿਰਫ਼ ਪਬਲੀਸਿਟੀ ਸਟੰਟ ਦੱਸਿਆ ਗਿਆ ਸੀ।


sunita

Content Editor sunita