ਆਦਿਤਿਆ ਨਾਰਾਇਣ ਦਾ ਐਲਾਨ, ਦਸੰਬਰ ''ਚ ਗੂੰਜਣਗੀਆਂ ਵਿਆਹ ਦੀਆਂ ਸ਼ਹਿਨਾਈਆਂ

11/4/2020 3:03:35 PM

ਮੁੰਬਈ (ਬਿਊਰੋ) — ਮਸ਼ਹੂਰ ਸੰਗੀਤਕਾਰ ਉਦਿਤ ਨਾਰਾਇਣ ਦੇ ਪੁੱਤਰ ਤੇ 'ਇੰਡੀਅਨ ਆਈਡਲ' ਦੇ ਹੋਸਟ ਰਹਿ ਚੁੱਕੇ ਆਦਿਤਿਆ ਨਾਰਾਇਣ ਹੁਣ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਇਸ ਤੋਂ ਪਹਿਲਾ ਆਦਿਤਿਆ ਨਾਰਾਇਣ ਦੇ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸਨ ਪਰ ਹੁਣ ਉਨ੍ਹਾਂ ਨੇ ਆਪਣੀ ਹੋਣ ਵਾਲੀ ਦੁਲਹਨ (ਲਾੜੀ) ਨਾਲ ਆਪਣੀ ਪਹਿਲੀ ਤਸਵੀਰ ਸ਼ੇਅਰ ਕਰ ਦਿੱਤੀ ਹੈ। ਉਹ ਇਕ ਲੰਬੇ ਸਮੇਂ ਤੋਂ ਅਦਾਕਾਰਾ ਸ਼ਵੇਤਾ ਅਗਰਵਾਲ ਨੂੰ ਡੇਟ ਕਰ ਰਹੇ ਸਨ। ਉਥੇ ਹੀ ਆਦਿਤਿਆ ਨਾਰਾਇਣ  ਪਹਿਲੀ ਤਸਵੀਰ ਸ਼ੇਅਰ ਕਰਨ ਦੇ ਨਾਲ ਹੀ ਵਿਆਹ ਦੀਆਂ ਤਿਆਰੀਆਂ ਲਈ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦਾ ਵੀ ਐਲਾਨ ਕਰ ਦਿੱਤਾ ਹੈ। ਆਦਿਤਿਆ ਨਾਰਾਇਣ ਨੇ ਆਪਣੀ ਪ੍ਰੇਮਿਕਾ ਨਾਲ ਇਹ ਪਹਿਲੀ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਦੋਵੇਂ ਹੀ ਵਿਆਹ ਦੀਆਂ ਤਿਆਰੀਆਂ ਤੋਂ ਬੇਹੱਦ ਖ਼ੁਸ਼ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

We are getting married! ❤️ I am the luckiest man alive to have found Shweta, my soulmate, 11 years ago & we are finally tying the knot in December. We are both extremely private people & believe that it’s best to keep one’s private life, well, private. Taking a break from social media for shaadi prep. See you in December 🙏🏼 P.S. कहा था ना.. कभी ना कभी तो मिलोगे कहीं पे हमको यक़ीन है 😋

A post shared by Aditya Narayan (@adityanarayanofficial) on Nov 3, 2020 at 3:37am PST

ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਆਦਿਤਿਆ ਨੇ ਲਿਖਿਆ, 'ਅਸੀਂ ਵਿਆਹ ਕਰਵਾਉਣ ਜਾ ਰਹੇ ਹਾਂ। ਮੈਂ ਦੁਨੀਆ ਦਾ ਸਭ ਤੋਂ ਲੱਕੀ ਇਨਸਾਨ ਹਾਂ, ਜਿਸ ਨੂੰ 11 ਸਾਲ ਪਹਿਲਾਂ ਸ਼ਵੇਤਾ ਮਿਲੀ, ਮੇਰੀ ਸੋਲਮੇਟ ਤੇ ਹੁਣ ਫਾਇਨਲੀ ਦਸੰਬਰ 'ਚ ਵਿਆਹ ਕਰ ਰਹੇ ਹਾਂ। ਵਿਆਹ ਦੀਆਂ ਤਿਆਰੀਆਂ ਲਈ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਰਿਹਾ ਹਾਂ। ਤੁਹਾਨੂੰ ਦਸੰਬਰ 'ਚ ਮਿਲਾਂਗਾ।'

 
 
 
 
 
 
 
 
 
 
 
 
 
 

Good morning!

A post shared by Aditya Narayan (@adityanarayanofficial) on Oct 9, 2020 at 6:33pm PDT

ਦੱਸਣਯੋਗ ਹੈ ਕਿ ਜਿਥੇ ਇਕ ਪਾਸੇ ਆਦਿਤਿਆ ਨਾਰਾਇਣ ਮਸ਼ਹੂਰ ਗਾਇਕ ਦੇ ਨਾਲ-ਨਾਲ ਸਿੰਗਿੰਗ ਰਿਐਲਿਟੀ ਸ਼ੋਅ ਦੇ ਹੋਸਟ ਵੀ ਹਨ। ਉਥੇ ਹੀ ਦੂਜੇ ਪਾਸੇ ਸ਼ਵੇਤਾ ਕਈ ਫ਼ਿਲਮਾਂ ਅਤੇ ਟੀ. ਵੀ. ਸੀਰੀਅਲਸ 'ਚ ਕੰਮ ਕਰ ਚੁੱਕੀ ਹੈ। ਉਹ ਫ਼ਿਲਮ 'ਸ਼ਾਪਿਤ' 'ਚ ਆਦਿਤਿਆ ਨਾਰਾਇਣ ਨਾਲ ਨਜ਼ਰ ਆਈ ਸੀ।


sunita

Content Editor sunita