ਸ਼ਵੇਤਾ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਹੀ ਦੀਵਾਲੀਆ ਹੋ ਗਏ ਆਦਿਤਿਆ ਨਾਰਾਇਣ
Thursday, Oct 15, 2020 - 04:49 PM (IST)
ਮੁੰਬਈ (ਬਿਊਰੋ) - ਇੰਡੀਅਨ ਆਈਡਲ ਦੇ ਹੋਸਟ ਅਤੇ ਗਾਇਕ ਆਦਿਤਿਆ ਨਾਰਾਇਣ ਇਨ੍ਹੀਂ ਦਿਨੀਂ ਆਪਣੀ ਪ੍ਰੇਮਿਕਾ ਸ਼ਵੇਤਾ ਅਗਰਵਾਲ ਨਾਲ ਵਿਆਹ ਨੂੰ ਲੈ ਕੇ ਕਾਫ਼ੀ ਚਰਚਾ ਵਿਚ ਹਨ। ਉਨ੍ਹਾਂ ਇਸ ਸਾਲ ਦੇ ਅਖ਼ੀਰ ਤੱਕ ਸ਼ਵੇਤਾ ਨਾਲ ਵਿਆਹ ਕਰਨ ਦਾ ਐਲਾਨ ਕੀਤਾ ਹੈ। ਦੋਵੇਂ 10 ਸਾਲ ਤੋਂ ਰਿਲੇਸ਼ਨਸ਼ਿਪ ਵਿਚ ਹਨ। ਆਦਿਤਿਆ ਨਾਰਾਇਣ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਦੀਵਾਲੀਆ ਹੋ ਗਏ ਹਨ। ਆਦਿਤਿਆ ਨੇ ਕਿਹਾ ਕਿ ਉਹ COVID19 ਮਹਾਂਮਾਰੀ ਦੇ ਕਾਰਨ ਇਕ ਸਾਲ ਤੋਂ ਕੰਮ ਨਹੀਂ ਕਰ ਰਹੇ ਹਨ ਅਤੇ ਹੁਣ ਸਿਰਫ 18K ਰੁਪਏ ਉਸ ਦੇ ਬੈਂਕ ਖ਼ਾਤੇ ਵਿਚ ਬਚੇ ਹਨ। ਪ੍ਰਸਿੱਧ ਗਾਇਕ ਉਦਿਤ ਨਾਰਾਇਣ ਦੇ ਪੁੱਤਰ ਆਦਿਤਿਆ ਛੋਟੇ ਪਰਦੇ 'ਤੇ ਕਈ ਸ਼ੋਅ 'ਚ ਕੰਮ ਕਰਦੇ ਹਨ। ਤਾਲਾਬੰਦੀ ਤੋਂ ਪਹਿਲਾਂ ਉਹ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ' ਦੀ ਮੇਜ਼ਬਾਨੀ ਕਰਨ ਨਾਲ ਹਰਸ਼ ਲਿਮਬਾਚਿਆ ਅਤੇ ਭਾਰਤੀ ਸਿੰਘ ਦੇ ਸ਼ੋਅ ਦਾ ਹਿੱਸਾ ਸਨ। ਆਦਿੱਤਿਆ ਫ਼ਿਲਮ ਨਿਰਮਾਤਾ ਰੋਹਿਤ ਸ਼ੈੱਟੀ ਅਤੇ ਐਡਵੈਂਚਰ ਅਧਾਰਿਤ ਰਿਐਲਿਟੀ ਸ਼ੋਅ 'ਖ਼ਤਰੋਂ ਕੇ ਖਿਲਾੜੀ' ਦਾ ਹਿੱਸਾ ਸਨ।
ਹਾਲ ਹੀ ਵਿਚ ਦਿੱਤੇ ਇਕ ਇੰਟਰਵਿਊ ਦੌਰਾਨ ਆਦਿਤਿਆ ਨਾਰਾਇਣ ਨੇ ਕਿਹਾ, 'ਜੇਕਰ ਸਰਕਾਰ ਤਾਲਾਬੰਦੀ ਨੂੰ ਅੱਗੇ ਵਧਾਉਂਦੀ ਹੈ ਤਾਂ ਲੋਕ ਭੁੱਖੇ ਮਰ ਜਾਣਗੇ। ਮੇਰੀ ਸਾਰੀ ਬਚਤ ਖ਼ਤਮ ਹੋ ਗਈ ਹੈ। ਮੈਂ ਜੋ ਮਿਊਚਲ ਫੰਡ ਵਿਚ ਪੈਸਾ ਲਗਾਇਆ ਸੀ, ਕੰਮ ਚਲਾਉਣ ਲਈ ਉਸ ਨੂੰ ਕਢਵਾਉਣਾ ਪਿਆ। ਕੋਈ ਅਜਿਹਾ ਪਲਾਨ ਨਹੀਂ ਬਣਾਉਂਦਾ ਹੈ ਕਿ ਇਕ ਸਾਲ ਤੱਕ ਕੋਈ ਕੰਮ ਨਹੀਂ ਕਰੇਗਾ ਅਤੇ ਫ਼ਿਰ ਵੀ ਮਜੇ ਕਰੇਗਾ। ਅਜਿਹਾ ਸਿਰਫ਼ ਅਰਬਪਤੀ ਹੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਅਕਾਊਂਟ ਵਿਚ ਸਿਰਫ਼ 18 ਹਜ਼ਾਰ ਰੁਪਏ ਬਾਕੀ ਹਨ। ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਮੈਨੂੰ ਆਪਣੀ ਮੋਟਰਸਾਈਕਲ ਵੇਚਣੀ ਪਵੇਗੀ। ਇਹ ਸੁਣਨ ਵਿਚ ਭਾਵੇਂ ਅਜੀਬ ਲੱਗੇ ਪਰ ਆਦਿਤਿਆ ਨਾਲ ਇੰਝ ਹੋ ਰਿਹਾ ਹੈ।