ਆਦਿਤਿਆ ਨਾਰਾਇਣ ਤੇ ਸ਼ਵੇਤਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਿਆਹ ’ਚ ਇੰਝ ਪਾਇਆ ਭੰਗੜਾ

Tuesday, Dec 01, 2020 - 05:36 PM (IST)

ਆਦਿਤਿਆ ਨਾਰਾਇਣ ਤੇ ਸ਼ਵੇਤਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਿਆਹ ’ਚ ਇੰਝ ਪਾਇਆ ਭੰਗੜਾ

ਜਲੰਧਰ (ਬਿਊਰੋ)– ‘ਇੰਡੀਅਨ ਆਈਡਲ 12’ ਦੇ ਹੋਸਟ ਤੇ ਗਾਇਕ ਆਦਿਤਿਆ ਨਾਰਾਇਣ ਅੱਜ ਆਪਣੀ ਗਰਲਫਰੈਂਡ ਸ਼ਵੇਤਾ ਅਗਰਵਾਲ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਆਦਿਤਿਆ ਤੇ ਸ਼ਵੇਤਾ ਨੇ ਇਕਦਮ ਸਾਦੇ ਤਰੀਕੇ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ। ਦੋਵਾਂ ਦਾ ਵਿਆਹ ਅੱਜ ਇਕ ਮੰਦਰ ’ਚ ਹੋ ਰਿਹਾ ਹੈ, ਜਿਸ ’ਚ ਸਿਰਫ 50 ਲੋਕ ਹੀ ਸ਼ਾਮਲ ਹੋਏ ਹਨ। ਕੱਲ ਯਾਨੀ 2 ਦਸੰਬਰ ਨੂੰ ਮੁੰਬਈ ’ਚ ਰਿਸੈਪਸ਼ਨ ਪਾਰਟੀ ਦਿੱਤੀ ਜਾਵੇਗੀ, ਜਿਸ ’ਚ ਕਈ ਨਾਮੀ ਫ਼ਿਲਮੀ ਸਿਤਾਰੇ ਸ਼ਿਰਕਤ ਕਰਨਗੇ।

 
 
 
 
 
 
 
 
 
 
 
 
 
 
 
 

A post shared by Manav Manglani (@manav.manglani)

ਆਦਿਤਿਆ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਤਸਵੀਰਾਂ ’ਚ ਆਦਿਤਿਆ ਜਿਥੇ ਕ੍ਰੀਮ ਕਲਰ ਦੀ ਸ਼ੇਰਵਾਨੀ ’ਚ ਨਜ਼ਰ ਆ ਰਹੇ ਹਨ, ਉਥੇ ਸ਼ਵੇਤਾ ਨੇ ਆਫ ਵ੍ਹਾਈਟ ਕਲਰ ਦਾ ਲਹਿੰਗਾ ਪਹਿਨ ਰੱਖਿਆ ਹੈ।

 
 
 
 
 
 
 
 
 
 
 
 
 
 
 
 

A post shared by #Shwetya my life❤❤❤ (@adiholic_till_last_breath)

ਇਕ ਵੈੱਬ ਪੋਰਟਲ ਨਾਲ ਗੱਲਬਾਤ ਕਰਦਿਆਂ ਆਦਿਤਿਆ ਨਾਰਾਇਣ ਦੇ ਪਿਤਾ ਉਦਿਤ ਨਾਰਾਇਣ ਨੇ ਦੱਸਿਆ, ‘ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤਾਭ ਬੱਚਨ, ਸ਼ਤਰੁਘਨ ਸਿਨ੍ਹਾ, ਧਰਮਿੰਦਰ, ਰਣਵੀਰ ਸਿੰਘ, ਦੀਪਿਕਾ ਪਾਦੁਕੋਣ ਤੇ ਮਾਧੁਰੀ ਦੀਕਸ਼ਿਤ ਨੂੰ ਰਿਸੈਪਸ਼ਨ ਪਾਰਟੀ ਲਈ ਸੱਦਾ ਦਿੱਤਾ ਹੈ। ਹਾਲਾਂਕਿ ਕੋਵਿਡ-19 ਨੂੰ ਦੇਖਦਿਆਂ ਉਹ ਲੋਕ ਪਾਰਟੀ ’ਚ ਆਉਣਗੇ ਜਾਂ ਨਹੀਂ, ਇਹ ਅਜੇ ਮੈਂ ਕਹਿ ਨਹੀਂ ਸਕਦਾ।’

 
 
 
 
 
 
 
 
 
 
 
 
 
 
 
 

A post shared by Bollywood Jiffy (@bollywood_jiffy)

ਆਦਿਤਿਆ ਦੇ ਵਿਆਹ ਦਾ ਕਾਰਡ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਵਿਆਹ ਦੇ ਕਾਰਡ ਦੀ ਵੀਡੀਓ ਗਾਇਕ ਦੇ ਇਕ ਇੰਸਟਾਗ੍ਰਾਮ ਫੈਨ ਪੇਜ ਨੇ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਇਕ ਸ਼ਾਹੀ ਕਾਰਡ ਦਿਖਾਈ ਦੇ ਰਿਹਾ ਹੈ। ਕਾਰਡ ’ਤੇ ਲਾੜਾ-ਲਾੜੀ ਦਾ ਨਾਂ ਲਿਖਿਆ ਹੈ ਤੇ ਕਾਰਡ ਖੋਲ੍ਹਣ ’ਤੇ ਇਕ ਮਹਿਲ ਨਜ਼ਰ ਆ ਰਿਹਾ ਹੈ। ਦੋਵਾਂ ਦੇ ਵਿਆਹ ਦਾ ਕਾਰਡ ਕਾਫੀ ਖੂਬਸੂਰਤ ਹੈ।

 
 
 
 
 
 
 
 
 
 
 
 
 
 
 
 

A post shared by #Shwetya my life❤❤❤ (@adiholic_till_last_breath)


author

Rahul Singh

Content Editor

Related News