ਹਨੀਮੂਨ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਆਦਿਤਿਆ ਨਾਰਾਇਣ ਨੇ ਪ੍ਰਸ਼ੰਸਕਾਂ ਨੂੰ ਪੁੱਛਿਆ ਇਹ ਸਵਾਲ

12/19/2020 7:53:17 PM

ਨਵੀਂ ਦਿੱਲੀ (ਬਿਊਰੋ)– ਬਾਲੀਵੁੱਡ ਅਦਾਕਾਰ ਤੇ ਗਾਇਕ ਆਦਿਤਿਆ ਨਾਰਾਇਣ ਇਨ੍ਹੀਂ ਦਿਨੀਂ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ। ਆਦਿਤਿਆ 1 ਦਸੰਬਰ ਨੂੰ ਆਪਣੀ ਗਰਲਫ੍ਰੈਂਡ ਅਦਾਕਾਰਾ ਸ਼ਵੇਤਾ ਅਗਰਵਾਲ ਦੇ ਨਾਲ ਵਿਆਹ ਦੇ ਬੰਧਨ ’ਚ ਬੱਝ ਗਏ ਸਨ। ਦੋਵਾਂ ਨੇ ਮੁੰਬਈ ਦੇ ਇਸਕਾਨ ਮੰਦਰ ’ਚ ਬੇਹੱਦ ਹੀ ਸਿੰਪਲ ਤਰੀਕੇ ਨਾਲ ਵਿਆਹ ਰਚਾਇਆ ਸੀ। ਕੋਰੋਨਾ ਵਾਇਰਸ ਕਾਰਨ ਉਨ੍ਹਾਂ ਦੇ ਵਿਆਹ ’ਚ ਪਰਿਵਾਰ ਤੋਂ ਇਲਾਵਾ ਕੁਝ ਖ਼ਾਸ ਦੋਸਤ ਹੀ ਸ਼ਾਮਲ ਹੋਏ ਸਨ। ਵਿਆਹ ਤੇ ਉਸ ਨਾਲ ਜੁੜੀਆਂ ਰਸਮਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ। ਉਥੇ ਹੀ ਵਿਆਹ ਤੋਂ ਬਾਅਦ ਦੋਵਾਂ ਦੀ ਰਿਸੈਪਸ਼ਨ ਵੀ ਕਾਫੀ ਚਰਚਾ ’ਚ ਰਿਹਾ ਸੀ।

ਆਦਿਤਿਆ ਦੀ ਰਿਸੈਪਸ਼ਨ ’ਚ ਬਾਲੀਵੁੱਡ ਦੇ ਕਈ ਦਿੱਗਜ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਹੁਣ ਆਦਿਤਿਆ ਤੇ ਸ਼ਵੇਤਾ ਹਨੀਮੂਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰ ਰਹੇ ਹਨ। ਜੋ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਹੁਣ ਗਾਇਕ ਆਦਿਤਿਆ ਨਾਰਾਇਣ ਨੇ ਆਪਣੇ ਹਨੀਮੂਨ ਟਰਿੱਪ ਦੀਆਂ ਦੂਸਰੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕਰਦਿਆਂ ਕੈਪਸ਼ਨ ’ਚ ਲਿਖਿਆ ਹੈ, ‘ਸੂਰਿਆਅਸਤ ਸਕੂਨ, ਸ਼ਵੇਤਾ ਤੇ ਸ਼ਿਕਾਰਾ ਹੈ, ਹੈ ਨਾ ਖ਼ੂਬਸੂਰਤ ਨਜ਼ਾਰਾ?’ ਤਸਵੀਰਾਂ ’ਚ ਆਦਿਤਿਆ ਤੇ ਸ਼ਵੇਤਾ ਡਲ ਝੀਲ ’ਚ ਕਿਸ਼ਤੀ ਦਾ ਲੁਤਫ਼ ਲੈਂਦੇ ਦਿਸ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Aditya Narayan (@adityanarayanofficial)

ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਹਨੀਮੂਨ ਦੀ ਪਹਿਲੀ ਤਸਵੀਰ ਸਾਂਝੀ ਕੀਤੀ ਸੀ। ਤਸਵੀਰ ’ਚ ਤੁਸੀਂ ਦੇਖ ਸਕਦੇ ਹੋ ਕਿ ਆਦਿਤਿਆ ਨੇ ਗ੍ਰੇ ਕਲਰ ਦੀ ਜੈਕੇਟ ਪਹਿਨੀ ਹੈ ਤੇ ਐਨਕਾਂ ਲਗਾਈਆਂ ਹਨ। ਉਥੇ ਹੀ ਉਸ ਦੀ ਪਤਨੀ ਸ਼ਵੇਤਾ ਪਿੰਕ ਕਲਰ ਦੇ ਸਵੈਟਰ ਦੇ ਨਾਲ ਰੈੱਡ ਕਲਰ ਦੀ ਕੈਪ ਲਗਾ ਕੇ ਬੇਹੱਦ ਹੀ ਪਿਆਰੀ ਲੱਗ ਰਹੀ ਹੈ। ਇਸ ਦੌਰਾਨ ਦੋਵਾਂ ਦੀ ਮੁਸਕਾਨ ਕਾਫੀ ਪਿਆਰੀ ਲੱਗ ਰਹੀ ਹੈ। ਦੋਵੇਂ ਇਸ ਖਾਸ ਪਲ ਨੂੰ ਇਕੱਠੇ ਇੰਜੁਆਏ ਕਰਕੇ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕਰਦਿਆਂ ਆਦਿਤਿਆ ਨੇ ਕੈਪਸ਼ਨ ’ਚ ਲਿਖਿਆ, ‘ਹਨੀਮੂਨ ਦੀ ਸ਼ੁਰੂਆਤ ਹੋ ਚੁੱਕੀ ਹੈ। ਧਰਤੀ ਦੇ ਸਵਰਗ ’ਚ ਪਹੁੰਚੇ ਹਾਂ, ਪਹਿਲੀ ਵਾਰ ਕਸ਼ਮੀਰ ’ਚ...।’

 
 
 
 
 
 
 
 
 
 
 
 
 
 
 
 

A post shared by Aditya Narayan (@adityanarayanofficial)

ਨੋਟ– ਆਦਿਤਿਆ ਤੇ ਸ਼ਵੇਤਾ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh