ਆਦਿਤਿਆ ਨਰਾਇਣ ਦਾ ਵੱਡਾ ਸੁਫ਼ਨਾ ਹੋਇਆ ਸਾਕਾਰ, ਸੋਸ਼ਲ ਮੀਡੀਆ ''ਤੇ ਸਾਂਝੀ ਕੀਤੀ ਖ਼ੁਸ਼ੀ (ਤਸਵੀਰਾਂ)

Wednesday, Jan 26, 2022 - 08:27 AM (IST)

ਆਦਿਤਿਆ ਨਰਾਇਣ ਦਾ ਵੱਡਾ ਸੁਫ਼ਨਾ ਹੋਇਆ ਸਾਕਾਰ, ਸੋਸ਼ਲ ਮੀਡੀਆ ''ਤੇ ਸਾਂਝੀ ਕੀਤੀ ਖ਼ੁਸ਼ੀ (ਤਸਵੀਰਾਂ)

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਗਾਇਕ ਆਦਿਤਿਆ ਨਰਾਇਣ ਨੇ ਹਾਲ ਹੀ 'ਚ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ। ਉਨ੍ਹਾਂ ਦੇ ਘਰ ਜਲਦ ਹੀ ਨਿੱਕੇ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਜਾ ਰਹੀਆਂ ਹਨ। ਦਰਅਸਲ, ਉਹ ਅਤੇ ਉਨ੍ਹਾਂ ਦੀ ਪਤਨੀ ਸ਼ਵੇਤਾ ਅਗਰਵਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਆਦਿਤਿਆ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਪਤਨੀ ਦੀ ਬੇਬੀ ਬੰਪ ਵਾਲੀ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ, 'ਸ਼ਵੇਤਾ ਅਤੇ ਮੈਂ ਆਪਣੀ ਜ਼ਿੰਦਗੀ ਦੇ ਇਸ ਨਵੇਂ ਪੜਾਅ ਦਾ ਇੰਤਜ਼ਾਰ ਕਰ ਰਹੇ ਹਾਂ, ਇਹ ਅਸਲ ਮਹਿਸੂਸ ਹੁੰਦਾ ਹੈ। ਮੈਨੂੰ ਹਮੇਸ਼ਾ ਬੱਚਿਆਂ ਲਈ ਜਨੂੰਨ ਰਿਹਾ ਹੈ ਅਤੇ ਮੈਂ ਕਿਸੇ ਦਿਨ ਪਿਤਾ ਬਣਨਾ ਚਾਹੁੰਦਾ ਸੀ। ਹੁਣ ਸ਼ਵੇਤਾ ਨੂੰ ਹੋਰ ਕੰਮ ਕਰਨਾ ਪੈ ਸਕਦਾ ਹੈ ਕਿਉਂਕਿ ਮੈਂ ਕਿਸੇ ਬੱਚੇ ਤੋਂ ਘੱਟ ਨਹੀਂ ਹਾਂ। ਅਸੀਂ ਹਾਲ ਹੀ 'ਚ ਇੱਕ ਸ਼ਰਾਰਤੀ ਗੋਲਡਨ ਰੀਟਰੀਵਰ ਵੀ ਘਰ ਲਿਆਏ ਹਾਂ। ਅਜਿਹੇ 'ਚ ਸਾਡਾ ਘਰ ਜਲਦ ਹੀ ਕਾਫ਼ੀ ਊਰਜਾ ਨਾਲ ਭਰਿਆ ਹੋਣ ਵਾਲਾ ਹੈ।''

PunjabKesari

ਆਦਿਤਿਆ ਨਰਾਇਣ ਦਾ ਸੁਫ਼ਨਾ ਹੋਇਆ ਸਾਕਾਰ
ਆਦਿਤਿਆ ਨਰਾਇਣ ਦਾ ਕਹਿਣਾ ਹੈ ਕਿ ਇਹ ਉਸ ਲਈ ਇਕ ਸੁਫ਼ਨਾ ਸਾਕਾਰ ਹੋਇਆ ਹੈ। ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ, "ਇਹ ਫ਼ਿਲਮੀ ਲੱਗ ਸਕਦਾ ਹੈ ਪਰ 6 ਅਗਸਤ, 2017 ਨੂੰ ਮੇਰੇ 30ਵੇਂ ਜਨਮਦਿਨ 'ਤੇ, ਜਦੋਂ ਸ਼ਵੇਤਾ ਅਤੇ ਮੇਰੀ ਮੰਗਣੀ ਵੀ ਨਹੀਂ ਹੋਈ ਸੀ, ਮੇਰਾ ਸੁਫ਼ਨਾ ਸੀ ਕਿ ਸ਼ਵੇਤਾ ਇੱਕ ਨਰਸਿੰਗ ਹੋਮ 'ਚ ਆਪਣੇ ਬੱਚੇ ਨੂੰ ਗੋਦ 'ਚ ਲੈ ਕੇ ਜਾਵੇਗੀ। ਮੈਨੂੰ ਖੁਸ਼ੀ ਹੈ ਕਿ ਮੇਰਾ ਸੁਫ਼ਨਾ ਸਾਕਾਰ ਹੋ ਰਿਹਾ ਹੈ। ਬਹੁਤ ਜਲਦ ਅਸੀਂ ਸਿਰਫ਼ ਆਪਣੇ ਪਰਿਵਾਰਕ ਮੈਂਬਰਾਂ ਨਾਲ ਬੇਬੀ ਸ਼ਾਵਰ ਲੈਣ ਜਾ ਰਹੇ ਹਾਂ। 

PunjabKesari

ਪਿਤਾ ਉਦਿਤ ਨਾਰਾਇਣ ਨੂੰ ਲੈ ਕੇ ਆਖੀ ਇਹ ਗੱਲ
ਆਦਿਤਿਆ ਨਰਾਇਣ ਨੇ ਅੱਗੇ ਕਿਹਾ, ''ਮੈਂ ਵੀ ਪਿਛਲੇ ਕੁਝ ਸਾਲਾਂ 'ਚ ਬਹੁਤ ਮਿਹਨਤ ਕੀਤੀ ਹੈ ਕਿਉਂਕਿ ਮੈਂ ਆਪਣੀ ਪਤਨੀ ਅਤੇ ਪਰਿਵਾਰ ਨੂੰ ਇੱਕ ਵਧੀਆ ਜੀਵਨ ਸ਼ੈਲੀ ਦੇਣਾ ਚਾਹੁੰਦਾ ਹਾਂ। ਇਹ ਮੇਰੇ ਲਈ ਬਹੁਤ ਖ਼ਾਸ ਹੈ ਕਿ ਅਸੀਂ ਹੁਣ ਇੱਕ ਪਰਿਵਾਰ ਦੇ ਰੂਪ 'ਚ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੇ ਹਾਂ। ਆਦਿਤਿਆ ਨੂੰ ਉਮੀਦ ਹੈ ਕਿ ਉਸ ਦੇ ਘਰ ਸਿਰਫ਼ ਇਕ ਬੱਚੀ ਹੀ ਆਵੇਗੀ। ਮੈਨੂੰ ਧੀ ਚਾਹੀਦੀ ਹੈ ਕਿਉਂਕਿ ਪਿਤਾ ਆਪਣੀਆਂ ਧੀਆਂ ਦੇ ਸਭ ਤੋਂ ਨੇੜੇ ਹੁੰਦਾ ਹੈ। ਮੇਰੇ ਪਿਤਾ ਅਤੇ ਮਾਂ ਦੋਵੇਂ ਹੀ ਉਤਸ਼ਾਹਿਤ ਹਨ ਕਿ ਉਹ ਜਲਦ ਹੀ ਦਾਦਾ-ਦਾਦੀ ਬਣਨਗੇ ਪਰ ਮੇਰੇ ਪਿਤਾ (ਗਾਇਕ ਉਦਿਤ ਨਾਰਾਇਣ) ਮੇਰੇ ਵਾਂਗ ਆਪਣੇ-ਆਪ ਨੂੰ ਪ੍ਰਗਟਾਉਣ ਲਈ ਥੋੜੇ ਸ਼ਰਮੀਲੇ ਹਨ।''

PunjabKesari

ਦੱਸਣਯੋਗ ਹੈ ਕਿ ਆਦਿਤਿਆ ਅਤੇ ਸ਼ਵੇਤਾ ਨੇ ਫ਼ਿਲਮ 'ਸ਼ਪਿਤ' (2010) 'ਚ ਅਭਿਨੈ ਕੀਤਾ ਸੀ। ਲੰਬੇ ਸਮੇਂ ਤਕ ਡੇਟ ਕਰਨ ਤੋਂ ਬਾਅਦ ਉਨ੍ਹਾਂ ਨੇ 1 ਦਸੰਬਰ, 2020 ਨੂੰ ਵਿਆਹ ਕਰਵਾਇਆ। 

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News