2 ਅਕਤੂਬਰ ਨੂੰ ਅਯੁੱਧਿਆ ’ਚ ਰਿਲੀਜ਼ ਹੋਵੇਗਾ ਪ੍ਰਭਾਸ ਦੀ ਫ਼ਿਲਮ ‘ਆਦੀਪੁਰੂਸ਼’ ਦਾ ਟੀਜ਼ਰ

09/27/2022 11:40:06 AM

ਮੁੰਬਈ (ਬਿਊਰੋ)– ਪ੍ਰਭਾਸ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਆਦੀਪੁਰੂਸ਼’ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਇੰਤਜ਼ਾਰ ’ਚ ਹੋਰ ਉਤਸ਼ਾਹ ਭਰਦਿਆਂ ਫ਼ਿਲਮ ਦੀ ਟੀਮ ਨੇ ਵੱਡਾ ਐਲਾਨ ਕੀਤਾ ਹੈ।

ਫ਼ਿਲਮ ਦਾ ਟੀਜ਼ਰ 2 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੱਲ ਦੀ ਅਧਿਕਾਰਕ ਜਾਣਕਾਰੀ ਤਰਣ ਆਦਰਸ਼ ਨੇ ਟਵਿਟਰ ’ਤੇ ਸਾਂਝੀ ਕੀਤੀ ਹੈ। ਤਰਣ ਆਦਰਸ਼ ਨੇ ਦੱਸਿਆ ਕਿ 2 ਅਕਤੂਬਰ ਨੂੰ ਅਯੁੱਧਿਆ ’ਚ ਫ਼ਿਲਮ ਦਾ ਟੀਜ਼ਰ ਰਿਲੀਜ਼ ਕੀਤਾ ਜਾਵੇਗਾ।

PunjabKesari

ਇਹ ਖ਼ਬਰ ਵੀ ਪੜ੍ਹੋ : ਫਾਲਗੁਨੀ ਪਾਠਕ ਤੇ ਨੇਹਾ ਕੱਕੜ ਦੇ ਵਿਵਾਦ ’ਤੇ ਬੋਲੀ ਇਹ ਮਸ਼ਹੂਰ ਗਾਇਕਾ, ਕਿਹਾ– ‘ਰੀਮੇਕ ਨਾਲ ਬਰਬਾਦ ਹੋ ਰਹੇ ਗੀਤ’

ਸਿਰਫ ਟੀਜ਼ਰ ਹੀ ਨਹੀਂ, ਇਸ ਦੇ ਨਾਲ ਇਸ ਦਾ ਫਰਸਟ ਲੁੱਕ ਪੋਸਟਰ ਵੀ ਰਿਲੀਜ਼ ਹੋਵੇਗਾ। ਫ਼ਿਲਮ ਦੁਨੀਆ ਭਰ ’ਚ 12 ਜਨਵਰੀ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।

PunjabKesari

ਦੱਸ ਦੇਈਏ ਕਿ ‘ਆਦੀਪੁਰੂਸ਼’ ’ਚ ਪ੍ਰਭਾਸ ਦੇ ਨਾਲ ਸੈਫ ਅਲੀ ਖ਼ਾਨ, ਕ੍ਰਿਤੀ ਸੈਨਨ ਤੇ ਸੰਨੀ ਸਿੰਘ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਓਮ ਰਾਓਤ ਨੇ ਡਾਇਰੈਕਟ ਕੀਤਾ ਹੈ, ਜੋ 3ਡੀ ਤੇ ਆਈਮੈਕਸ ’ਚ ਰਿਲੀਜ਼ ਕੀਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News