ਫ਼ਿਲਮ 'ਆਦਿਪੁਰਸ਼' ਨੂੰ ਲੈ ਕੇ ਵਧਿਆ ਵਿਵਾਦ, ਨੇਪਾਲ 'ਚ ਬਾਲੀਵੁੱਡ ਦੀਆਂ 17 ਫ਼ਿਲਮਾਂ 'ਤੇ ਲੱਗਾ ਬੈਨ

Monday, Jun 19, 2023 - 10:27 AM (IST)

ਕਾਠਮੰਡੂ (ਬਿਊਰੋ) - ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ, ਪ੍ਰਭਾਸ ਅਤੇ ਕ੍ਰਿਤੀ ਸੈਨਨ ਸਟਾਰਰ ਫ਼ਿਲਮ ‘ਆਦਿਪੁਰਸ਼’ ’ਤੇ ਵਧਦੇ ਵਿਵਾਦ ਦਰਮਿਆਨ ਭਾਰਤੀ ਸਿਨੇਮਾ ਲਈ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਨੇਪਾਲ ਦੀ ਰਾਜਧਾਨੀ ਕਾਠਮੰਡੂ ’ਚ ਭਾਰਤੀ ਫ਼ਿਲਮਾਂ ’ਤੇ ਬੈਨ ਲਾ ਦਿੱਤਾ ਗਿਆ ਹੈ। ਸ਼ਹਿਰ ’ਚ ਜਗ੍ਹਾ-ਜਗ੍ਹਾ ਪੁਲਸ ਤਾਇਨਾਤ ਕੀਤੀ ਗਈ ਹੈ, ਤਾਂ ਕਿ ਕਿਸੇ ਵੀ ਸਿਨੇਮਾਘਰ ’ਚ ਭਾਰਤੀ ਫ਼ਿਲਮਾਂ ਦੀ ਸਕ੍ਰੀਨਿੰਗ ਨਾ ਕੀਤੀ ਜਾ ਸਕੇ। ਕਾਠਮੰਡੂ ਦੇ ਮੇਅਰ ਬਾਲੇਨ ਸ਼ਾਹ ਦੇ ਸੈਕਟਰੀ ਨੇ ਦੱਸਿਆ ਕਿ ਹੁਣ ਚੱਲ ਰਹੀਆਂ ਸਾਰੀਆਂ 17 ਫ਼ਿਲਮਾਂ ’ਤੇ ਬੈਨ ਲਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਦ੍ਰੀਸ਼ਾ ਆਚਾਰੀਆ ਨਾਲ ਵਿਆਹ ਦੇ ਬੰਧਨ ’ਚ ਬੱਝੇ ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ, ਦੇਖੋ ਤਸਵੀਰਾਂ

ਇਹ ਐਕਸ਼ਨ ਓਮ ਰਾਊਤ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਆਦਿਪੁਰਸ਼’ ’ਤੇ ਵਧੇ ਵਿਵਾਦ ਤੋਂ ਬਾਅਦ ਲਿਆ ਗਿਆ ਹੈ। ਫ਼ਿਲਮ ’ਚ ਵਿਖਾਇਆ ਗਿਆ ਹੈ ਕਿ ਸੀਤਾ ਦਾ ਜਨਮ ਭਾਰਤ ’ਚ ਹੋਇਆ ਸੀ। ਵਿਰੋਧ ਕਰਨ ਵਾਲਿਆਂ ਦਾ ਦਾਅਵਾ ਹੈ ਕਿ ਸੀਤਾ ਦਾ ਜਨਮ ਨੇਪਾਲ ’ਚ ਹੋਇਆ ਸੀ। ਫ਼ਿਲਮ ’ਚ ਵਿਖਾਈ ਗਈ ਜਾਣਕਾਰੀ ’ਤੇ ਪਹਿਲਾਂ ਹੀ ਕਾਫ਼ੀ ਵਿਵਾਦ ਹੋ ਰਿਹਾ ਹੈ ਅਤੇ ਹੁਣ ਅਜਿਹਾ ਲੱਗਦਾ ਹੈ ਕਿ ‘ਆਦਿਪੁਰਸ਼’ ਦੀ ਵਜ੍ਹਾ ਨਾਲ ਪੂਰੇ ਬਾਲੀਵੁੱਡ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਚੈੱਕ ਬਾਊਂਸ ਮਾਮਲਾ : ਅਮੀਸ਼ਾ ਪਟੇਲ ਨੇ ਕੀਤਾ ਅਦਾਲਤ ’ਚ ਆਤਮ ਸਮਰਪਣ, ਮਿਲੀ ਜ਼ਮਾਨਤ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News