ਮਹਾਸ਼ਿਵਰਾਤਰੀ ਮੌਕੇ ਪ੍ਰਭਾਸ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਤੋਹਫ਼ਾ, ‘ਆਦੀਪੁਰੁਸ਼’ ਦੀ ਰਿਲੀਜ਼ ਡੇਟ ਆਈ ਸਾਹਮਣੇ

Tuesday, Mar 01, 2022 - 04:28 PM (IST)

ਮਹਾਸ਼ਿਵਰਾਤਰੀ ਮੌਕੇ ਪ੍ਰਭਾਸ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਤੋਹਫ਼ਾ, ‘ਆਦੀਪੁਰੁਸ਼’ ਦੀ ਰਿਲੀਜ਼ ਡੇਟ ਆਈ ਸਾਹਮਣੇ

ਮੁੰਬਈ (ਬਿਊਰੋ)– ਸੁਪਰਸਟਾਰ ਪ੍ਰਭਾਸ ਤੇ ਖ਼ੂਬਸੂਰਤ ਕ੍ਰਿਤੀ ਸੈਨਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਆਦੀਪੁਰੁਸ਼’ ਨੂੰ ਲੈ ਕੇ ਇਕ ਵੱਡਾ ਐਲਾਨ ਕੀਤਾ ਗਿਆ ਹੈ। ਮਹਾਸ਼ਿਵਰਾਤਰੀ ਮੌਕੇ ਪ੍ਰਭਾਸ ਤੇ ਕ੍ਰਿਤੀ ਦੀ ਫ਼ਿਲਮ ‘ਆਦੀਪੁਰੁਸ਼’ ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਯੂ. ਕੇ. ’ਚ ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨਾਲ ਸਟੇਜ ’ਤੇ ਹੋਈ ਬਦਤਮੀਜ਼ੀ, ਪੁੱਟੇ ਵਾਲ (ਵੀਡੀਓ)

ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਨੂੰ ਹੁਣ ਥੋੜ੍ਹਾ ਇੰਤਜ਼ਾਰ ਹੋਰ ਕਰਨਾ ਪਵੇਗਾ ਕਿਉਂਕਿ ਪ੍ਰਭਾਸ ਦੀ ਫ਼ਿਲਮ ‘ਆਦੀਪੁਰੁਸ਼’ ਇਸ ਸਾਲ ਨਹੀਂ, ਸਗੋਂ ਅਗਲੇ ਸਾਲ ਜਨਵਰੀ ’ਚ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਪ੍ਰਭਾਸ ਸਟਾਰਰ ਇਸ ਵੱਡੇ ਬਜਟ ਦੀ ਫ਼ਿਲਮ ਨੂੰ ਹੁਣ 12 ਜਨਵਰੀ, 2023 ਨੂੰ ਪਰਦੇ ’ਤੇ 3ਡੀ ’ਚ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ਦੇ ਡਾਇਰੈਕਟਰ ਓਮ ਰਾਓਤ ਨੇ ਆਪਣੇ ਟਵਿਟਰ ਹੈਂਡਲ ’ਤੇ ਫ਼ਿਲਮ ਦੀ ਰਿਲੀਜ਼ ਡੇਟ ਦੀ ਜਾਣਕਾਰੀ ਦਿੱਤੀ ਹੈ।

ਫ਼ਿਲਮ ‘ਆਦੀਪੁਰੁਸ਼’ ਪਹਿਲਾਂ 11 ਅਗਸਤ, 2022 ਨੂੰ ਰਿਲੀਜ਼ ਕੀਤੀ ਜਾਣੀ ਸੀ ਪਰ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੰਢਾ’ ਕਾਰਨ ਮੇਕਰਜ਼ ਨੇ ਇਸ ਫ਼ਿਲਮ ਦੀ ਰਿਲੀਜ਼ ਡੇਟ ਨੂੰ ਅੱਗੇ ਵਧਾ ਦਿੱਤਾ ਹੈ। ਟੀ-ਸੀਰੀਜ਼, ਭੂਸ਼ਣ ਕੁਮਾਰ, ਕ੍ਰਿਸ਼ਣਾ ਕੁਮਾਰ, ਓਮ ਰਾਓਤ, ਪ੍ਰਸਾਦ ਸੁਤਾਰ ਤੇ ਰੈਟ੍ਰੋਫਿਲਸ ਦੇ ਰਾਜੇਸ਼ ਨਾਇਰ ਵਲੋਂ ਨਿਰਮਿਤ ‘ਆਦੀਪੁਰੁਸ਼’ 12 ਜਨਵਰੀ, 2023 ਨੂੰ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News