‘ਆਦਿਪੁਰਸ਼’ ਟੀਮ ਨੇ 5 ਭਾਸ਼ਾਵਾਂ ’ਚ ‘ਜੈ ਸ਼੍ਰੀ ਰਾਮ’ ਦੇ 60 ਸੈਕਿੰਡ ਦੇ ਲਿਸੀਕਲ ਆਡੀਓ ਰਿਲੀਜ਼ ਕੀਤੇ

Sunday, Apr 23, 2023 - 11:04 AM (IST)

‘ਆਦਿਪੁਰਸ਼’ ਟੀਮ ਨੇ 5 ਭਾਸ਼ਾਵਾਂ ’ਚ ‘ਜੈ ਸ਼੍ਰੀ ਰਾਮ’ ਦੇ 60 ਸੈਕਿੰਡ ਦੇ ਲਿਸੀਕਲ ਆਡੀਓ ਰਿਲੀਜ਼ ਕੀਤੇ

ਮੁੰਬਈ (ਬਿਊਰੋ)– ਅਕਸ਼ੇ ਤ੍ਰਿਤੀਆ ਦੇ ਸ਼ੁਭ ਦਿਹਾੜੇ ’ਤੇ ‘ਆਦਿਪੁਰਸ਼’ ਦੀ ਟੀਮ ਨੇ 5 ਭਾਸ਼ਾਵਾਂ ਹਿੰਦੀ, ਤੇਲਗੂ, ਤਾਮਿਲ, ਮਲਿਆਲਮ ਤੇ ਕੰਨੜਾ ’ਚ ‘ਜੈ ਸ਼੍ਰੀ ਰਾਮ’ ਦਾ ਸ਼ਾਨਦਾਰ ਆਡੀਓ ਕਲਿੱਪ ਰਿਲੀਜ਼ ਕੀਤਾ, ਜਿਸ ਦਾ ਸੰਗੀਤ ਜੋੜੀ ਅਜੈ-ਅਤੁਲ ਵਲੋਂ ਰਚਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਦੇ ਸ਼ੋਅ ’ਤੇ ਬੋਲਿਆ ਰੈਪਰ ਰਫਤਾਰ, ਕਿਹਾ– ‘ਉਥੇ ਸਿਰਫ ਸ਼ੋਸ਼ਾਬਾਜ਼ੀ ਹੁੰਦੀ ਹੈ...’

ਇਹ ਜੋੜੀ ਆਪਣੇ ਤੇਜਸ ਭਗਤੀ ਗੀਤਾਂ ਲਈ ਜਾਣੀ ਜਾਂਦੀ ਹੈ। ਟਰੈਕ ਦੇ ਨਾਲ ਪੈਨ ਇੰਡੀਆ ਸੁਪਰਸਟਾਰ ਪ੍ਰਭਾਸ ਸਟਾਰਰ ਰਾਘਵ ਦਾ ਸ਼ਾਨਦਾਰ ਪੋਸਟਰ ਵੀ ਜਾਰੀ ਕੀਤਾ, ਜੋ ਭਗਵਾਨ ਸ਼੍ਰੀ ਰਾਮ ਨੂੰ ਉਨ੍ਹਾਂ ਦੇ ਸਾਰੇ ਗੁਣ ਸ਼ਕਤੀ, ਬਹਾਦਰੀ ਤੇ ਮਹਿਮਾ ਪ੍ਰਦਾਨ ਕਰਦਾ ਹੈ।

‘ਆਦਿਪੁਰਸ਼’ 16 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਨੂੰ ਓਮ ਰਾਓਤ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ’ਚ ਪ੍ਰਭਾਸ, ਕ੍ਰਿਤੀ ਸੈਨਨ, ਸੰਨੀ ਸਿੰਘ ਤੇ ਸੈਫ ਅਲੀ ਖ਼ਾਨ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News