ਆਦਿਲ ਦੀ ਪਹਿਲੀ ਪ੍ਰੇਮਿਕਾ ਦੇ ਰਹੀ ਖ਼ੁਦਕੁਸ਼ੀ ਦੀ ਧਮਕੀ, ਰਾਖੀ ਨੇ ਕੀਤਾ ਖ਼ੁਲਾਸਾ
Friday, Jul 22, 2022 - 11:15 AM (IST)
ਮੁੰਬਈ: ਰਾਖੀ ਸਾਵੰਤ ਇਸ ਸਮੇਂ ਬਿਜ਼ਨੈੱਸਮੈਨ ਆਦਿਲ ਨੂੰ ਡੇਟ ਕਰ ਰਹੀ ਹੈ। ਦੋਵਾਂ ਨੂੰ ਅਕਸਰ ਇਕੱਠੇ ਕੁਆਲਿਟੀ ਟਾਈਮ ਬਿਤਾਉਂਦੇ ਦੇਖਿਆ ਜਾਂਦਾ ਹੈ। ਰਾਖੀ ਸੋਸ਼ਲ ਮੀਡੀਆ ’ਤੇ ਆਦਿਲ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ’ਚ ਦਿੱਤੇ ਇੰਟਰਵਿਊ ’ਚ ਰਾਖੀ ਨੇ ਆਦਿਲ ਨੂੰ ਲੈ ਕੇ ਸਨਸਨੀਖ਼ੇਜ਼ ਖ਼ੁਲਾਸਾ ਕੀਤਾ ਹੈ।
ਰਾਖੀ ਨੇ ਕਿਹਾ ਕਿ ‘ਮੈਂ ਆਦਿਲ ਨੂੰ ਪਿਆਰ ਕਰਦੀ ਹਾਂ ਅਤੇ ਮੈਂ ਜਾਣਦੀ ਹਾਂ ਕਿ ਉਹ ਵੀ ਮੈਨੂੰ ਪਿਆਰ ਕਰਦਾ ਹੈ ਪਰ ਫ਼ਿਲਹਾਲ ਸਾਡੇ ਵਿਚਕਾਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਉਸਦੀ ਸਾਬਕਾ ਪ੍ਰੇਮਿਕਾ ਨੇ ਸਾਡੀ ਜ਼ਿੰਦਗੀ ਖ਼ਰਾਬ ਕਰ ਦਿੱਤੀ ਹੈ। ਉਹ ਹਰ ਦੂਜੇ ਦਿਨ ਆਦਿਲ ਨੂੰ ਫ਼ੋਨ ਕਰਕੇ ਖ਼ੁਦਕੁਸ਼ੀ ਕਰਨ ਜਾਂ ਕੋਈ ਨਿੱਜੀ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦੀ ਹੈ। ਉਹ ਮੈਨੂੰ ਵੀ ਫ਼ੋਨ ਕਰਦੀ ਹੈ ਅਤੇ ਕਹਿੰਦੀ ਹੈ ਕਿ ਆਦਿਲ ਤੁਹਾਨੂੰ ਇਸਤਮਾਲ ਕਰ ਰਿਹਾ ਹੈ, ਉਹ ਅਜੇ ਵੀ ਮੈਨੂੰ ਪਿਆਰ ਕਰਦਾ ਹੈ।
ਇਹ ਵੀ ਪੜ੍ਹੋ : ‘ਦਿ ਗ੍ਰੇ ਮੈਨ’ ਦੇ ਪ੍ਰੀਮੀਅਰ 'ਤੇ ਧੋਤੀ ਪਹਿਨ ਕੇ ਪਹੁੰਚੇ ਧਨੁਸ਼, ਵਿੱਕੀ ਕੌਸ਼ਲ ਨੂੰ ਮਿਲਦੇ ਨਜ਼ਰ ਆਏ ਸਾਊਥ ਸੁਪਰਸਟਾਰ
ਰਾਖੀ ਨੇ ਅੱਗੇ ਕਿਹਾ ਕਿ ‘ਇਹ ਸਾਨੂੰ ਬਹੁਤ ਪਰੇਸ਼ਾਨ ਕਰ ਰਹੀ ਹੈ। ਇਸ ਗੱਲ ’ਤੇ ਅਸੀਂ ਲਗਾਤਾਰ ਬਹਿਸ ਕਰਦੇ ਹਾਂ, ਮੈਨੂੰ ਨਹੀਂ ਪਤਾ ਕਿ ਅੱਗੇ ਕੀ ਕਰਨਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਪਿਆਰ ’ਚ ਬਦਕਿਸਮਤ ਹਾਂ। ਮੈਨੂੰ ਆਦਿਲ ’ਤੇ ਭਰੋਸਾ ਹੈ। ਮੈਨੂੰ ਪਤਾ ਹੈ ਕਿ ਉਹ ਧੋਖਾ ਨਹੀਂ ਦੇਵੇਗਾ, ਉਮੀਦ ਹੈ ਕਿ ਚੀਜ਼ਾਂ ਕੰਮ ਕਰਨਗੀਆਂ।’
ਇਹ ਵੀ ਪੜ੍ਹੋ : ਚਾਰੂ ਅਸੋਪਾ ਨੇ ਸੋਸ਼ਲ ਮੀਡੀਆ ’ਤੇ ਮਚਾਇਆ ਧਮਾਲ, ਡਾਂਸ ਕਰਦੀ ਆਈ ਨਜ਼ਰ (ਦੇਖੋ ਵੀਡੀਓ)
ਦੱਸ ਦੇਈਏ ਕਿ ਰਾਖੀ ਇਨ੍ਹੀਂ ਦਿਨੀਂ ਪ੍ਰੇਮੀ ਆਦਿਲ ਖ਼ਾਨ ਨੂੰ ਡੇਟ ਕਰ ਰਹੀ ਹੈ ਅਤੇ ਹਮੇਸ਼ਾ ਉਸ ਲਈ ਉਹ ਪਬਲਿਕ ਦੇ ਵਿਚਾਲੇ ਪਿਆਰ ਦਾ ਇਜ਼ਹਾਰ ਵੀ ਕਰਦੀ ਰਹਿੰਦੀ ਹੈ।