ਰਾਖੀ ਸਾਵੰਤ ਦੇ ਦੋਸ਼ਾਂ ਬਾਰੇ ਆਦਿਲ ਦੇ ਵਕੀਲ ਨੇ ਖੋਲ੍ਹ ਦਿੱਤੇ ਭੇਤ, "ਸਭ ਪਹਿਲਾਂ ਤੋਂ ਪਲਾਨ ਸੀ"

02/14/2023 3:37:12 AM

ਮੁੰਬਈ: ਡਰਾਮਾ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੀ ਨਿਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਰਾਖੀ ਨੇ ਪਤੀ ਆਦਿਲ ਦੁਰਾਨੀ 'ਤੇ ਮਾਰਕੁੱਟ, ਧੋਖਾ, ਐਕਸਟ੍ਰਾ ਮੈਰੀਟਲ ਅਫੇਅਰ ਜਿਹੇ ਕਈ ਗੰਭੀਰ ਦੋਸ਼ ਲਗਾਏ ਹਨ। ਅਦਾਕਾਰਾ ਦੀ ਐੱਫ.ਆਈ.ਆਰ ਤੋਂ ਬਾਅਦ ਆਦਿਲ ਨੂੰ ਗ੍ਰਿਫ਼ਤਾਰ ਕਰ ਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਇਸ ਵਿਚਾਲੇ ਆਦਿਲ ਦੇ ਵਕੀਲ ਨੇ ਰਾਖੀ ਦੇ ਦੋਸ਼ਾਂ 'ਤੇ ਬਿਆਨ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਮਾਤਾ ਵੈਸ਼ਨੋ ਦੇਵੀ ਧਾਮ ਨੇੜਿਓਂ ਮਿਲਿਆ ਅਰਬਾਂ ਦਾ 'ਖਜ਼ਾਨਾ'! ਬਦਲ ਜਾਵੇਗੀ ਦੇਸ਼ ਦੀ ਕਿਸਮਤ

ਰਾਖੀ ਸਾਵੰਤ ਦੇ ਦੋਸ਼ਾਂ ਤੇ ਬਿਆਨਾਂ 'ਤੇ ਚੁੱਪੀ ਤੋੜਦਿਆਂ ਆਦਿਲ ਦੇ ਵਕੀਲ ਨੇ ਕਿਹਾ, "ਇਹ ਸਭ ਪਹਿਲਾਂ ਤੋਂ ਪਲਾਨ ਸੀ। ਦੋਸ਼ ਅਧਾਰਹੀਨ ਹਨ। ਕੀ ਤੁਹਾਨੂੰ ਲਗਦਾ ਹੈ ਕਿ ਰਾਖੀ ਇਨੀ ਕੰਮਜ਼ੋਰ ਹੈ ਕਿ ਉਨ੍ਹਾਂ ਨੂੰ ਕੋਈ ਵੀ ਮਾਰ ਸਕਦਾ ਹੈ ਤੇ ਉਹ ਬਿਨਾਂ ਕੁੱਝ ਕਹੇ ਇਸ ਨੂੰ ਸਹਿ ਲਵੇਗੀ?" ਆਦਿਲ ਦੇ ਵਕੀਲ ਨੇ ਅੱਗੇ ਕਿਹਾ, "ਆਦਿਲ ਇਕ ਚੰਗੇ ਪਰਿਵਾਰ ਨਾਲ ਸਬੰਧਤ ਹੈ। ਉਨ੍ਹਾਂ ਨੂੰ ਰਾਖੀ ਤੋਂ ਪੈਸੇ ਲੈਣ ਜਾਂ ਫਿਰ ਵੀਡੀਓ ਸ਼ੂਟ ਕਰਨ ਦੀ ਲੋੜ ਨਹੀਂ ਹੈ। ਰਾਖੀ ਨੇ ਵੱਖਰੇ ਹੋਣ ਤੋਂ ਬਾਅਦ ਆਪਣੇ ਪਹਿਲੇ ਪਤੀ ਤੋਂ ਪੈਸੇ ਲਏ ਸਨ ਤੇ ਹੁਣ ਉਹ ਆਦਿਲ ਨਾਲ ਕਰ ਰਹੀ ਹੈ। ਮੈਂ ਕੋਰਟ ਵਿਚ ਬੈਂਕ ਸਟੇਟਮੈਂਟਸ ਦੇ ਨਾਲ ਸਾਰੇ ਸਬੂਤ ਜਮ੍ਹਾਂ ਕਰਵਾ ਦਿੱਤੇ ਹਨ।"

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਰਾਜਪਾਲ ਦੀ ਚਿੱਠੀ 'ਤੇ CM ਮਾਨ ਦਾ ਡਟਵਾਂ ਸਟੈਂਡ, ਕਿਹਾ, - "ਮੈਂ ਤੁਹਾਨੂੰ ਨਹੀਂ ਪੰਜਾਬੀਆਂ ਨੂੰ ਜਵਾਬਦੇਹ

ਉੱਥੇ ਹੀ ਰਾਖੀ ਸਾਵੰਤ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਤਮਾਮ ਮੁਸ਼ਕਲਾਂ ਆ ਰਹੀਆਂ ਹਨ। ਇਸ ਨਾਲ ਉਨ੍ਹਾਂ ਨੂੰ ਕਾਫ਼ੀ ਦੁੱਖ ਪਹੁੰਚ ਰਿਹਾ ਹੈ। ਦੱਸ ਦੇਈਏ ਕਿ ਰਾਖੀ ਨੇਕਿਹਾ ਸੀ ਕਿ ਉਨ੍ਹਾਂ ਨੇ ਆਦਿਲ ਨਾਲ ਪਿਛਲੇ ਸਾਲ ਨਿਕਾਹ ਕੀਤਾ ਸੀ ਤੇ ਉਦੋਂ ਤੋਂ ਆਦਿਲ ਹਮੇਸ਼ਾ ਉਨ੍ਹਾਂ ਨੂੰ ਮਾਰਦੇ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News