ਜ਼ਰੀਨ ਖ਼ਾਨ ਨੇ ਸੜਕ ਕਿਨਾਰੇ ਬੈਠ ਲਿਆ ''ਮੱਕੀ ਦੀ ਰੋਟੀ ਤੇ ਸਾਗ'' ਦਾ ਅਨੰਦ

Sunday, Sep 29, 2024 - 05:39 PM (IST)

ਐਂਟਰਟੇਨਮੈਂਟ ਡੈਸਕ - ਅਦਾਕਾਰਾ ਜ਼ਰੀਨ ਖ਼ਾਨ ਪੰਜਾਬੀ ਖ਼ਾਣੇ ਦਾ ਅਨੰਦ ਲੈਂਦੀ ਹੋਈ ਨਜ਼ਰ ਆਈ, ਜਿਸ ਦਾ ਇੱਕ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਮੱਕੀ ਦੀ ਰੋਟੀ ਤੇ ਸਾਗ ਦਾ ਅਨੰਦ ਲੈਂਦੀ ਹੋਈ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜ਼ਰੀਨ ਖ਼ਾਨ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ KRK ਦਾ ਗੁਰੂ ਰੰਧਾਵਾ ਨਾਲ ਪਿਆ ਪੰਗਾ, ਗਾਇਕ ਨੂੰ ਬੋਲੇ ਅਪਸ਼ਬਦ, ਕਿਹਾ- 2 ਰੁਪਏ ਦਾ ਐਕਟਰ

ਜ਼ਰੀਨ ਖ਼ਾਨ ਨੇ ਲਿਖਿਆ ''ਸੜਕ ਕਿਨਾਰੇ ਢਾਬੇ ‘ਤੇ ਆਪਣੀ ਪਸੰਦੀਦਾ ਡਿਸ਼ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਦਾ ਅਨੰਦ ਲੈਂਦੇ ਹੋਏ ਬਚਪਨ ਦੇ ਦਿਨਾਂ ਦੀ ਯਾਦ ਆ ਰਹੀ ਹੈ। ਜਿੱਥੇ ਸਾਡਾ ਪਰਿਵਾਰ ਪਿਕਨਿਕ ਲਈ ਜਾਂਦਾ ਹੁੰਦਾ ਸੀ।'' ਅਦਾਕਾਰਾ ਦੇ ਇਸ ਵੀਡੀਓ ‘ਤੇ ਫੈਨਜ਼ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। 


ਜ਼ਰੀਨ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਬਾਲੀਵੁੱਡ ‘ਚ ਅਦਾਕਾਰਾ ਦੀ ਐਂਟਰੀ ਸਲਮਾਨ ਖ਼ਾਨ ਨੇ ਕਰਵਾਈ ਸੀ। ਇਸ ਤੋਂ ਬਾਅਦ ਜ਼ਰੀਨ ਖ਼ਾਨ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ, ਜਿਸ 'ਚ ਗਿੱਪੀ ਗਰੇਵਾਲ ਦੇ ਨਾਲ 'ਡਾਕਾ', 'ਜੱਟ ਜੇਮਸ ਬੌਂਡ' ਸਣੇ ਕਈ ਪੰਜਾਬੀ ਫ਼ਿਲਮਾਂ 'ਚ ਕੰਮ ਕਰ ਰਹੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News