ਪ੍ਰਸਿੱਧ ਟੀ. ਵੀ. ਅਦਾਕਾਰਾ ਦੀ ਭਿਆਨਕ ਕਾਰ ਹਾਦਸੇ 'ਚ ਮੌਤ, ਹਿਮਾਚਲ ਪ੍ਰਦੇਸ਼ 'ਚ ਵਾਪਰੀ ਘਟਨਾ
Wednesday, May 24, 2023 - 11:19 AM (IST)
ਮੁੰਬਈ (ਬਿਊਰੋ) : ਫ਼ਿਲਮੀ ਸਿਤਾਰਿਆਂ 'ਚ ਇਕ ਤੋਂ ਬਾਅਦ ਇਕ ਮੰਦਭਾਗੀ ਘਟਨਾ ਸੁਣਨ ਨੂੰ ਮਿਲ ਰਹੀ ਹੈ। ਖ਼ਬਰ ਹੈ ਕਿ ਮਸ਼ਹੂਰ ਟੀ. ਵੀ. ਸੀਰੀਜ਼ 'ਸਾਰਾਭਾਈ ਵਰਸਿਜ਼ ਸਾਰਾਭਾਈ' 'ਚ ਜੈਸਮੀਨ ਦਾ ਕਿਰਦਾਰ ਨਿਭਾਉਣ ਵਾਲੀ ਮਸ਼ਹੂਰ ਅਦਾਕਾਰਾ ਵੈਭਵੀ ਉਪਾਧਿਆਏ ਦਾ ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ 'ਚ ਇੱਕ ਕਾਰ ਹਾਦਸੇ 'ਚ ਦਿਹਾਂਤ ਹੋ ਗਿਆ ਹੈ। ਵੈਭਵੀ ਦੀ ਉਮਰ ਹਾਲੇ ਸਿਰਫ਼ 32 ਸਾਲ ਸੀ।
ਦੱਸ ਦਈਏ ਕਿ ਵੈਭਵੀ ਦੀ ਮੌਤ ਦੀ ਪੁਸ਼ਟੀ ਅਦਾਕਾਰ-ਨਿਰਮਾਤਾ ਜੇਡੀ ਮਜੀਠੀਆ ਨੇ ਕੀਤੀ ਹੈ। ਉਸ ਨੇ ਆਪਣੀ ਪੋਸਟ 'ਚ ਲਿਖਿਆ, ''ਜ਼ਿੰਦਗੀ ਬਹੁਤ ਅਣਪਛਾਤੀ ਹੈ। ਇੱਕ ਬਹੁਤ ਹੀ ਚੰਗੀ ਅਭਿਨੇਤਰੀ, ਪਿਆਰੀ ਦੋਸਤ ਵੈਭਵੀ ਉਪਾਧਿਆਏ, ਜੋ ਸਾਰਾਭਾਈ ਬਨਾਮ ਸਾਰਾਭਾਈ ਦੀ 'ਜੈਸਮੀਨ' ਵਜੋਂ ਮਸ਼ਹੂਰ ਹੈ, ਦਾ ਦਿਹਾਂਤ ਹੋ ਗਿਆ। ਉਹ ਉੱਤਰੀ 'ਚ ਇੱਕ ਦੁਰਘਟਨਾ ਦੀ ਸ਼ਿਕਾਰ ਹੋ ਗਈ। ਪਰਿਵਾਰ ਕੱਲ੍ਹ ਸਵੇਰੇ ਕਰੀਬ 11 ਵਜੇ ਉਨ੍ਹਾਂ ਨੂੰ ਅੰਤਿਮ ਦਰਸ਼ਨਾਂ ਲਈ ਮੁੰਬਈ ਲੈ ਕੇ ਜਾਵੇਗਾ।"
ਖ਼ਬਰਾਂ ਮੁਤਾਬਕ, ਅਦਾਕਾਰਾ ਵੈਭਵੀ ਉਪਾਧਿਆਏ ਆਪਣੇ ਮੰਗੇਤਰ ਨਾਲ ਇੱਕ ਕਾਰ 'ਚ ਸਫ਼ਰ ਕਰ ਰਹੀ ਸੀ ਜਦੋਂ ਇੱਕ ਤੇਜ਼ ਮੋੜ 'ਤੇ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।