ਅਦਾਕਾਰਾ ਤਾਪਸੀ ਪਨੂੰ ਨੇ ਸ਼ੁਰੂ ਕੀਤੀ ‘ਸ਼ਾਬਾਸ਼ ਮਿੱਠੂ’ ਫ਼ਿਲਮ ਦੀ ਸ਼ੂਟਿੰਗ

Tuesday, Apr 06, 2021 - 02:46 PM (IST)

ਅਦਾਕਾਰਾ ਤਾਪਸੀ ਪਨੂੰ ਨੇ ਸ਼ੁਰੂ ਕੀਤੀ ‘ਸ਼ਾਬਾਸ਼ ਮਿੱਠੂ’ ਫ਼ਿਲਮ ਦੀ ਸ਼ੂਟਿੰਗ

ਮੁੰਬਈ: ਮਸ਼ਹੂਰ ਅਦਾਕਾਰਾ ਤਾਪਸੀ ਪਨੂੰ ਨੇ ਸੋਮਵਾਰ ਨੂੰ ਆਪਣੀ ਅਗਲੀ ਫ਼ਿਲਮ ‘ਸ਼ਾਬਾਸ਼ ਮਿੱਠੂ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਕ੍ਰਿਕਟ ਖੇਡੇ ਜਾਣ ਵਾਲੀ ਡਰੈੱਸ ’ਚ ਤਾਪਸੀ ਨੇ ਆਪਣੀ ਇਕ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ ਕਿ ‘ਚਲੋ ਸ਼ੁਰੂ ਕਰਦੇ ਹਾਂ... ਪਹਿਲਾਂ ਦਿਨ!
ਤਾਪਸੀ ਇਸ ਤੋਂ ਪਹਿਲਾਂ ਫ਼ਿਲਮ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਰਹੀ ਹੈ। ਉਨ੍ਹਾਂ ਨੇ ਟ੍ਰੇਨਿੰਗ ਸੈਸ਼ਨ ਤੋਂ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। 
‘ਸ਼ਾਬਾਸ਼ ਮਿੱਠੂ’ ਫ਼ਿਲਮ ਭਾਰਤੀ ਮਹਿਲਾ ਵਨਡੇ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਦੇ ਜੀਵਨ ’ਤੇ ਆਧਾਰਿਤ ਹੈ ਜਿਸ ’ਚ ਤਾਪਸੀ ਮਿਤਾਲੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਤਾਪਸੀ ਕ੍ਰਿਕਟ ਪਿਚ ’ਤੇ ਭੂਮਿਕਾ ’ਚ ਫਿਟ ਹੋਣ ਲਈ ਕਾਫ਼ੀ ਪਸੀਨਾ ਵਹਾ ਰਹੀ ਹੈ। ਤਾਪਸੀ ਪਨੂੰ ਨੇ ਰਿਹਰਸਲ ਸੈਸ਼ਨ ਦੀ ਤਸਵੀਰ ਵੀ ਸਾਂਝੀ ਕੀਤੀ ਸੀ। 
ਇਸ ਦੌਰਾਨ ਤਾਪਸੀ ਫ਼ਿਲਮ ‘ਲੂਪ ਲਪੇਟਾ’ ’ਚ ਵੀ ਨਜ਼ਰ ਆਵੇਗੀ, ਜੋ ਜਰਮਨ ਹਿੱਟ ਫ਼ਿਲਮ ‘ਰਨ ਲੋਲਾ ਰਨ’ ਦੀ ਹਿੰਦੀ ਰੀਮੇਕ ਹੈ। ਫ਼ਿਲਮ ’ਚ ਤਾਹਿਰ ਰਾਜ ਭਸੀਨ ਵੀ ਹਨ। ਇਸ ਤੋਂ ਇਲਾਵਾ ਤਾਪਸੀ ਫ਼ਿਲਮ ‘ਹਸੀਨ ਦਿਲਰੁਬਾ’ ਦਾ ਵੀ ਹਿੱਸਾ ਹੈ। ਜਿਸ ਦੇ ਨਿਰਦੇਸ਼ਕ ਵਿਲਿਨ ਮੈਥਿਊ ਹਨ। ਫ਼ਿਲਮ ’ਚ ਵਿਕਰਾਂਤ ਮੇਸੀ ਵੀ ਸ਼ਾਮਲ ਹਨ। ਤਾਪਸੀ ਨੂੰ ਦਰਸ਼ਕ ਫ਼ਿਲਮ ‘ਰਮਿਸ਼ ਰਾਕੇਟ’ ’ਚ ਵੀ ਦੇਖ ਸਕਣਗੇ। 


author

Aarti dhillon

Content Editor

Related News