ਅਦਾਕਾਰਾ ਤਨੁਸ਼੍ਰੀ ਦੱਤਾ ਅੱਜ ਮਨਾਵੇਗੀ ਆਪਣਾ 37ਵਾਂ ਜਨਮਦਿਨ

Friday, Mar 19, 2021 - 12:27 PM (IST)

ਅਦਾਕਾਰਾ ਤਨੁਸ਼੍ਰੀ ਦੱਤਾ ਅੱਜ ਮਨਾਵੇਗੀ ਆਪਣਾ 37ਵਾਂ ਜਨਮਦਿਨ

ਮੁੰਬਈ: ਆਪਣੀਆਂ ਹੌਟ ਅਦਾਵਾਂ ਨਾਲ ਬਾਲੀਵੁੱਡ ’ਚ ਸਭ ਨੂੰ ਆਪਣਾ ਦੀਵਾਨਾ ਬਣਾਉਣ ਵਾਲੀ ਅਦਾਕਾਰਾ ਤਨੁਸ਼੍ਰੀ ਦੱਤਾ ਅੱਜ ਆਪਣਾ 37ਵਾਂ ਜਨਮਦਿਨ ਮਨ੍ਹਾ ਰਹੀ ਹੈ। ਤਨੁਸ਼੍ਰੀ ਦੱਤਾ ਦਾ ਜਨਮ 18 ਮਾਰਚ 1984 ਨੂੰ ਜਮਸ਼ੇਦਪੁਰ ’ਚ ਹੋਇਆ ਸੀ। ਉਨ੍ਹਾਂ ਨੇ ਫ਼ਿਲਮ ‘ਆਸ਼ਿਕ ਬਣਾਇਆ ਆਪਨੇ’ ਨਾਲ ਬਾਲੀਵੁੱਡ ’ਚ ਕਦਮ ਰੱਖਿਆ ਸੀ। ਇਸ ਫ਼ਿਲਮ ’ਚ ਉਸ ਨਾਲ ਅਦਾਕਾਰ ਇਮਰਾਨ ਹਾਸ਼ਮੀ ਅਤੇ ਸੋਨੂੰ ਸੂਦ ਨੂੰ ਨਜ਼ਰ ਆਏ ਸਨ ਸਨ। ਫ਼ਿਲਮਾਂ ’ਚ ਤਨੁਸ਼੍ਰੀ ਨੇ ਕਾਫ਼ੀ ਬੋਲਡ ਕਿਰਦਾਰ ਨਾਲ ਸਭ ਦਾ ਦਿਲ ਜਿੱਤ ਲਿਆ ਸੀ। 

PunjabKesari
ਫ਼ਿਲਮਾਂ ਤੋਂ ਬਣਾਈ ਦੂਰੀ
‘ਆਸ਼ਿਕ ਬਣਾਇਆ ਆਪਨੇ’ ਤੋਂ ਬਾਅਦ ਤਨੁਸ਼੍ਰੀ ਕਈ ਫ਼ਿਲਮਾਂ ’ਚ ਨਜ਼ਰ ਤਾਂ ਆਈ ਪਰ ਅਚਾਨਕ ਤੋਂ ਉਹ ਫ਼ਿਲਮ ਇੰਡਸਟਰੀ ਤੋਂ ਗਾਇਬ ਹੋ ਗਈ। ਫ਼ਿਲਮਾਂ ਤੋਂ ਦੂਰੀ ਬਣਾਉਣ ਤੋਂ ਬਾਅਦ ਤਨੁਸ਼੍ਰੀ ਨੇ ਧਰਮ ਵੱਲ ਰੁੱਖ ਕਰ ਲਿਆ। ਉਸ ਦੀ ਜੀਸਸ ਦੇ ਪ੍ਰਤੀ ਜਾਗੇ ਪ੍ਰੇਮ ਦੇ ਕਾਰਨ ਉਨ੍ਹਾਂ ਨੇ ਗੀਤਾ ਅਤੇ ਬਾਈਬਲ ਤੋਂ ਇਲਾਵਾ ਕਈ ਧਰਮਾਂ ਬਾਰੇ ’ਚ ਪੜ੍ਹਣਾ ਸ਼ੁਰੂ ਕਰ ਦਿੱਤਾ ਸੀ। 

PunjabKesari
ਮੀਟੂ ਕੈਂਪੇਨ ਨੂੰ ਲੈ ਕੇ ਰਹੀ ਚਰਚਾ ’ਚ
ਇਸ ਸਮੇਂ ਤਨੁਸ਼੍ਰੀ ਅਚਾਨਕ ਤੋਂ ਬਾਲੀਵੁੱਡ ’ਚ ਮੀਟੂ ਕੈਂਪੇਨ ਨੂੰ ਲੈ ਕੇ ਕਾਫ਼ੀ ਚਰਚਾ ’ਚ ਬਣੀ ਰਹੀ। ਜਿਸ ’ਚ ਤਨੁਸ਼੍ਰੀ ਨੇ ਦਿੱਗਜ਼ ਅਦਾਕਾਰ ਨਾਨਾ ਪਾਟੇਕਰ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ। ਉੱਧਰ ਇਨ੍ਹਾਂ ਸਭ ਤੋਂ ਬਾਅਦ ਉਹ ਇਕ ਵਾਰ ਫਿਰ ਤੋਂ ਚਰਚਾ ’ਚ ਆਈ ਹੈ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਤਨੁਸ਼੍ਰੀ ਇਕ ਵਾਰ ਫਿਰ ਤੋਂ ਫ਼ਿਲਮਾਂ ਦਾ ਐਂਟਰੀ ਕਰਨ ਵਾਲੀ ਹੈ।

PunjabKesari
ਘੱਟ ਕੀਤਾ 18 ਕਿਲੋ ਭਾਰ
ਦਰਅਸਲ ਉਨ੍ਹਾਂ ਨੇ ਹਾਲ ’ਚ ਆਪਣਾ 18 ਕਿਲੋ ਭਾਰ ਘੱਟ ਕੀਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀਆਂ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਫੈਟ ਤੋਂ ਫਿੱਟ ਹੋਈ ਤਨੁਸ਼੍ਰੀ ਦੱਤਾ ਨੂੰ ਦੇਖ ਕੇ ਸੋਸ਼ਲ ਮੀਡੀਆ ’ਤੇ ਹਰ ਕੋਈ ਹੈਰਾਨ ਹੋ ਰਿਹਾ ਹੈ। ਤਨੁਸ਼੍ਰੀ ਦੱਤਾ ਨੇ ‘ਆਸ਼ਿਕ ਬਣਾਇਆ ਆਪਨੇ’ ਤੋਂ ਇਲਾਵਾ ਫ਼ਿਲਮ ‘ਭਾਗਮ ਭਾਗ’, ‘ਢੋਲ’, ‘ਰਿਸਕ’, ‘ਗੁਡ ਬੁਆਏ, ਬੈਡ ਬੁਆਏ’ ’ਚ ਵੀ ਕੰਮ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਤਨੁਸ਼੍ਰੀ ਨੂੰ ਤੇਲਗੂ ਅਤੇ ਤਮਿਲ ਫ਼ਿਲਮਾਂ ’ਚ ਵੀ ਦੇਖਿਆ ਗਿਆ। 

PunjabKesari

PunjabKesari

PunjabKesari

PunjabKesari

PunjabKesari

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


author

Aarti dhillon

Content Editor

Related News