ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਸ਼ੇਅਰ ਕੀਤੀਆਂ ਬ੍ਰੈਚਲਰ ਪਾਰਟੀ ਦੀਆਂ ਹੌਟ ਤਸਵੀਰਾਂ

Sunday, Jul 21, 2024 - 03:25 PM (IST)

ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਸ਼ੇਅਰ ਕੀਤੀਆਂ ਬ੍ਰੈਚਲਰ ਪਾਰਟੀ ਦੀਆਂ ਹੌਟ ਤਸਵੀਰਾਂ

ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨਹਾ ਦੇ ਵਿਆਹ ਨੂੰ ਲਗਭਗ ਇੱਕ ਮਹੀਨਾ ਪੂਰਾ ਹੋਣ ਵਾਲਾ ਹੈ। ਅਦਾਕਾਰਾ ਨੇ 23 ਜੂਨ ਨੂੰ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਕੋਰਟ ਮੈਰਿਜ ਕੀਤੀ ਹੈ। ਇਸ ਤੋਂ ਪਹਿਲਾਂ ਉਸ ਨੇ ਆਪਣੇ ਦੋਸਤਾਂ ਨਾਲ ਬੈਚਲਰ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ ਦੀਆਂ ਤਸਵੀਰਾਂ ਉਸ ਨੇ ਹੁਣ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਬਹੁਤ ਹੀ ਦਿਲਚਸਪ ਗੱਲ ਦੱਸੀ ਹੈ। ਹੁਣ ਅਦਾਕਾਰਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

PunjabKesari

ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਸੋਨਾਕਸ਼ੀ ਸਿਨਹਾ ਨੇ ਕੈਪਸ਼ਨ 'ਚ ਲਿਖਿਆ- ਮੈਂ ਇਕ ਸ਼ਾਂਤ ਬੈਚਲੋਰੇਟ ਪਾਰਟੀ ਚਾਹੁੰਦੀ ਸੀ, ਪਰ ਕੁੜੀਆਂ ਨੇ ਮੈਨੂੰ ਪੂਰੀ ਨੱਚਣ ਲਈ ਮਜ਼ਬੂਰ ਕੀਤਾ !!! ਹਾਲਾਂਕਿ ਕੋਈ ਸ਼ਿਕਾਇਤ ਨਹੀਂ।ਸ਼ੇਅਰ ਕੀਤੀਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸੋਨਾਕਸ਼ੀ ਸਿਨਹਾ ਬਲੈਕ ਸ਼ੀਮਰੀ ਡਰੈੱਸ 'ਚ ਬੇਹੱਦ ਖੂਬਸੂਰਤ ਅਤੇ ਹੌਟ ਲੱਗ ਰਹੀ ਹੈ।

PunjabKesari

ਇਸ ਡਰੈੱਸ 'ਚ ਉਹ ਆਪਣੀਆਂ ਟੋਨਡ ਲੱਤਾਂ ਨੂੰ ਫਲਾਂਟ ਕਰ ਰਹੀ ਹੈ ਅਤੇ ਉਸ ਨੇ ਮੈਚਿੰਗ ਕਲਰ ਦੀ ਹੀਲਸ ਪਹਿਨੀ ਹੋਈ ਹੈ।ਨਿਊਡ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੇ ਲੁੱਕ ਨੂੰ ਪੂਰਾ ਕਰਦੇ ਹੋਏ ਸੋਨਾਕਸ਼ੀ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਤੇ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੀ ਹੈ।

PunjabKesari

ਕੰਮ ਦੀ ਗੱਲ ਕਰੀਏ ਤਾਂ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ 12 ਜੁਲਾਈ ਨੂੰ ਰਿਲੀਜ਼ ਹੋ ਰਹੀ ਫ਼ਿਲਮ 'ਕਾਕੂਡਾ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਫ਼ਿਲਮ 'ਚ ਉਹ ਅਦਾਕਾਰ ਰਾਜਕੁਮਾਰ ਰਾਓ ਨਾਲ ਨਜ਼ਰ ਆਵੇਗੀ। ਫ਼ਿਲਮ ਨੂੰ ਦਰਸ਼ਕਾਂ ਵੱਲੋਂ ਮਿਲਿਆ ਜੁਲਿਆ ਹੁੰਗਾਰਾ ਮਿਲ ਰਿਹਾ ਹੈ।

PunjabKesari


author

Priyanka

Content Editor

Related News