ਸਿੰਮੀ ਚਾਹਲ ਨੇ ਫ਼ਿਲਮ ਜਗਤ 'ਚ ਪੂਰੇ ਕੀਤੇ 5 ਸਾਲ, ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਦਿਆਂ ਪਾਈ ਭਾਵੁਕ ਪੋਸਟ

08/07/2021 4:17:31 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮੀ ਜਗਤ ਦੀ ਚੁਲਬੁਲੇ ਸੁਭਾਅ ਵਾਲੀ ਅਦਾਕਾਰਾ ਸਿੰਮੀ ਚਾਹਲ ਦੇ ਇਸ ਇੰਡਸਟਰੀ 'ਚ ਸ਼ਾਨਦਾਰ ਪੰਜ ਸਾਲ ਪੂਰੇ ਹੋ ਗਏ ਹਨ। ਉਨ੍ਹਾਂ ਨੇ ਇਸ ਦਿਨ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ। ਜੀ ਹਾਂ ਸਿੰਮੀ ਚਾਹਲ ਨੇ ਸਾਲ 2016 'ਬੰਬੂਕਾਟ' ਫ਼ਿਲਮ ਨਾਲ ਆਪਣੀ ਅਦਾਕਾਰੀ ਦੀ ਪਾਰੀ ਦੀ ਸ਼ੁਰੂਆਤ ਕੀਤੀ ਸੀ।

PunjabKesari

ਇਸ ਫ਼ਿਲਮ 'ਚ ਉਨ੍ਹਾਂ ਸਾਂਵਲੀ ਮੁਟਿਆਰਾ ਦਾ ਕਿਰਦਾਰ ਨਿਭਾਇਆ ਸੀ, ਜਿਸ ਦਾ ਨਾਂ ਸੀ 'ਪੱਕੋ' ਸੀ। ਇਸ ਫ਼ਿਲਮ 'ਚ ਉਹ ਐਮੀ ਵਿਰਕ ਦੇ ਓਪੋਜ਼ਿਟ ਨਜ਼ਰ ਆਈ ਸੀ।

PunjabKesari

 ਸਿੰਮੀ ਚਾਹਲ ਆਪਣੇ ਕਿਰਦਾਰ 'ਪੱਕੋ' ਨਾਲ ਦਰਸ਼ਕਾਂ ਦੇ ਦਿਲਾਂ 'ਤੇ ਆਪਣੀ ਛਾਪ ਛੱਡਣ 'ਚ ਕਾਮਯਾਬ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜਕੇ ਨਹੀਂ ਦੇਖਿਆ ਅਤੇ ਲਗਾਤਾਰ ਅੱਗੇ ਵੱਧਦੇ ਹੋਏ ਕਈ ਸੁਪਰ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ।

PunjabKesari

ਸਿੰਮੀ ਚਾਹਲ ਨੇ 'ਪੱਕੋ' ਨਾਲ ਜੁੜੇ ਆਪਣੇ ਅਹਿਸਾਸ ਅਤੇ ਆਪਣੇ ਪ੍ਰਸ਼ੰਸਕਾਂ, ਆਪਣੀ ਮੰਮੀ ਤੇ ਪਰਮਾਤਮਾ ਦਾ ਧੰਨਵਾਦ ਕਰਦੇ ਹੋਏ ਲੰਬੀ ਚੌੜੀ ਕੈਪਸ਼ਨ ਸਾਂਝੀ ਕੀਤੀ ਹੈ। ਇਸ ਪੋਸਟ 'ਤੇ ਸੁਨੰਦਾ ਸ਼ਰਮਾ ਵਰਗੇ ਕਈ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੇ ਕੁਮੈਂਟ ਕਰਕੇ ਇਸ ਕਿਰਾਦਰ ਦੀ ਤਾਰੀਫ਼ ਕਰਦੇ ਹੋਏ ਸਿੰਮੀ ਚਾਹਲ ਨੂੰ ਵਧਾਈ ਦਿੱਤੀ ਹੈ। 

PunjabKesari

ਜੇ ਗੱਲ ਕਰੀਏ ਸਿੰਮੀ ਚਾਹਲ ਦੇ ਵਰਕ ਫਰੰਟ ਦੀ ਤਾਂ ਉਹ 'ਸਰਵਣ', 'ਰੱਬ ਦਾ ਰੇਡੀਓ', 'ਗੋਲਕ, ਬੁਗਨੀ ਬੈਂਕ ਤੇ ਬਟੂਆ', 'ਦਾਣਾ-ਪਾਣੀ', 'ਭੱਜੋ ਵੀਰੋ ਵੇ', 'ਮੰਜੇ ਬਿਸਤਰੇ 2', 'ਚੱਲ ਮੇਰਾ ਪੁੱਤ', 'ਚੱਲ ਮੇਰਾ ਪੁੱਤ 2' ਵਰਗੀ ਕਈ ਸੁਪਰ ਹਿੱਟ ਫ਼ਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ।  

PunjabKesari

PunjabKesari

PunjabKesari
 


sunita

Content Editor

Related News