ਅਦਾਕਾਰਾ Priyanka Chopra ਨੇ ਵਿਆਹ ''ਚ ਇਨ੍ਹਾਂ ਚੀਜ਼ਾਂ ਨੂੰ ਕੀਤਾ ਮਿਸ, ਪੋਸਟ ਕੀਤੀ ਸ਼ੇਅਰ

Saturday, Jul 13, 2024 - 03:12 PM (IST)

ਅਦਾਕਾਰਾ Priyanka Chopra ਨੇ ਵਿਆਹ ''ਚ ਇਨ੍ਹਾਂ ਚੀਜ਼ਾਂ ਨੂੰ ਕੀਤਾ ਮਿਸ, ਪੋਸਟ ਕੀਤੀ ਸ਼ੇਅਰ

ਮੁੰਬਈ- ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਹੁਣ ਪਤੀ-ਪਤਨੀ ਬਣ ਗਏ ਹਨ। ਮੁੰਬਈ ਦੇ ਜੀਓ ਵਰਲਡ ਸੈਂਟਰ 'ਚ ਇੱਕ ਸ਼ਾਨਦਾਰ ਵਿਆਹ ਦਾ ਜਸ਼ਨ ਹੋਇਆ। ਇਸ ਵਿਆਹ 'ਚ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ 'ਚੋਂ ਇਕ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਹਨ।

PunjabKesari

ਬਾਲੀਵੁੱਡ-ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਨਾਲ ਅਨੰਤ ਅਤੇ ਰਾਧਿਕਾ ਦੇ ਵਿਆਹ 'ਚ ਸ਼ਾਮਲ ਹੋਣ ਲਈ ਅਮਰੀਕਾ ਤੋਂ ਵਿਸ਼ੇਸ਼ ਤੌਰ 'ਤੇ ਭਾਰਤ ਆਈ ਸੀ। 11 ਜੁਲਾਈ ਨੂੰ ਇਹ ਜੋੜਾ ਮੁੰਬਈ ਆਇਆ ਅਤੇ 12 ਜੁਲਾਈ ਨੂੰ ਦੋਹਾਂ ਨੇ ਦੇਸੀ ਅੰਦਾਜ਼ 'ਚ ਨਵੇਂ ਵਿਆਹੇ ਜੋੜੇ ਦੇ ਵਿਆਹ 'ਚ ਸ਼ਿਰਕਤ ਕੀਤੀ। ਇਸ ਜੋੜੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।ਪ੍ਰਿਯੰਕਾ ਚੋਪੜਾ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ। ਉਹ ਪੀਲੇ ਰੰਗ ਦੇ ਲਹਿੰਗਾ ਅਤੇ ਬੁਲਗਾਰੀ ਗਹਿਣਿਆਂ 'ਚ ਆਪਣੇ ਸ਼ਾਨਦਾਰ ਲੁੱਕ ਨੂੰ ਫਲਾਂਟ ਕਰ ਰਹੀ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਦੱਸਿਆ ਕਿ ਡਾਂਸ ਕਰਦੇ ਸਮੇਂ ਉਹ ਕਿਹੜੀ ਚੀਜ਼ ਮਿਸ ਕਰਦੀ ਸੀ। ਅਦਾਕਾਰਾ ਨੇ ਲਿਖਿਆ, "ਜ਼ਾਹਿਰ ਹੈ ਕਿ ਮੈਂ ਵਿਆਹ ਦੇ ਫੰਕਸ਼ਨ 'ਚ ਚਾਟ ਅਤੇ ਡਾਂਸ ਨੂੰ ਮਿਸ ਕੀਤਾ। ਇਹ ਇੱਕ ਬਹੁਤ ਹੀ ਖਾਸ ਰਾਤ ਸੀ। ਮੈਂ ਦੋ ਸਭ ਤੋਂ ਚੰਗੇ ਲੋਕਾਂ, ਅਨੰਤ ਅਤੇ ਰਾਧਿਕਾ ਮਰਚੈਂਟ ਦੇ ਨਾਲ ਇਕੱਠੇ ਜਸ਼ਨ ਮਨਾਇਆ। ਰੱਬ ਤੁਹਾਡੇ ਰਿਸ਼ਤਿਆਂ ਨੂੰ ਹਮੇਸ਼ਾ ਖੁਸ਼ ਰੱਖੇ।" "

ਇਹ ਵੀ ਪੜ੍ਹੋ :ਪਹਿਲਵਾਨ John Cena ਰੰਗਿਆ ਪੰਜਾਬੀਆਂ ਦੇ ਰੰਗ 'ਚ, ਕੀਤਾ ਜ਼ਬਰਦਸਤ ਡਾਂਸ, ਵੀਡੀਓ ਵਾਇਰਲ

ਦੱਸਿਆ ਜਾਂਦਾ ਹੈ ਕਿ ਅਨੰਤ-ਰਾਧਿਕਾ ਦੇ ਵਿਆਹ 'ਚ ਪ੍ਰਿਯੰਕਾ ਚੋਪੜਾ ਨੇ ਖੂਬ ਡਾਂਸ ਕੀਤਾ ਸੀ। 'ਚਿਕਨੀ ਚਮੇਲੀ' ਦਾ ਉਸ ਦਾ ਡਾਂਸ ਵੀਡੀਓ ਵਾਇਰਲ ਹੋ ਰਿਹਾ ਹੈ।


author

Priyanka

Content Editor

Related News