7 ਮਹੀਨੇ ਪਹਿਲਾਂ IVF ਰਾਹੀਂ ਮਾਂ ਬਣੀ ਅਦਾਕਾਰਾ, ਪਤੀ ਤੇ ਪਰਿਵਾਰ ਬਣਾ ਰਿਹੈ ਦੂਜੇ ਬੱਚੇ ਦਾ ਪ੍ਰੈਸ਼ਰ

Friday, May 30, 2025 - 11:12 AM (IST)

7 ਮਹੀਨੇ ਪਹਿਲਾਂ IVF ਰਾਹੀਂ ਮਾਂ ਬਣੀ ਅਦਾਕਾਰਾ, ਪਤੀ ਤੇ ਪਰਿਵਾਰ ਬਣਾ ਰਿਹੈ ਦੂਜੇ ਬੱਚੇ ਦਾ ਪ੍ਰੈਸ਼ਰ

ਐਂਟਰਟੇਨਮੈਂਟ ਡੈਸਕ- 7 ਮਹੀਨੇ ਪਹਿਲਾਂ IVF (ਇਨ ਵਿੱਟਰੋ ਫਰਟੀਲਾਈਜ਼ੇਸ਼ਨ) ਰਾਹੀਂ ਮਾਂ ਬਣੀ ਮਸ਼ਹੂਰ ਅਭਿਨੇਤਰੀ ਯੂਵਿਕਾ ਚੌਧਰੀ ਨੇ ਦੂਜੇ ਬੱਚੇ ਬਾਰੇ ਪਲੈਨਿੰਗ ਨੂੰ ਲੈ ਕੇ ਗੱਲ ਕੀਤੀ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਯੂਵਿਕਾ ਨੇ ਖੁਲਾਸਾ ਕੀਤਾ ਕਿ ਉਸ ਦੇ ਘਰ ਵਿੱਚ ਹੁਣ ਹਰ ਕੋਈ ਦੂਜੇ ਬੱਚੇ ਦੀ ਗੱਲ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਘਰ 'ਚ ਸਾਰੇ ਚਾਹੁੰਦੇ ਹਨ ਕਿ ਇੱਕ ਹੋਰ ਬੱਚਾ ਹੋਵੇ। ਉਸਦੇ ਪਤੀ ਅਤੇ ਅਭਿਨੇਤਾ ਪ੍ਰਿੰਸ ਨਰੂਲਾ ਨੇ ਵੀ ਆਪਣੀ ਇੱਛਾ ਜ਼ਾਹਿਰ ਕਰਦਿਆਂ ਕਿਹਾ, "ਇੱਕ ਭਰਾ ਜਾਂ ਭੈਣ ਹੋਣੀ ਚਾਹੀਦੀ ਹੈ।"

ਇਹ ਵੀ ਪੜ੍ਹੋ: ਹੁਣ ਮਾਪੇ ਆਪਣੇ ਬੱਚਿਆਂ ਦੇ ਨਾਂਅ ਰੱਖਣ 'ਚ ਨਹੀਂ ਕਰ ਸਕਣਗੇ ਮਨਮਾਨੀ, ਨਵੇਂ ਨਿਯਮ ਹੋਏ ਲਾਗੂ

PunjabKesari

ਦੱਸ ਦੇਈਏ ਕਿ ਯੂਵਿਕਾ ਅਤੇ ਪ੍ਰਿੰਸ ਨੇ ਵਿਆਹ ਦੇ 6 ਸਾਲ ਬਾਅਦ ਲੰਘੇ ਸਾਲ ਅਕਤੂਬਰ ਮਹੀਨੇ ਧੀ ਦਾ ਇਸ ਦੁਨੀਆ ਵਿਚ ਸਵਾਗਤ ਕੀਤਾ ਹੈ। ਦੋਹਾਂ ਨੇ ਉਸ ਦਾ ਨਾਮ ਏਕਲੀਨ ਰੱਖਿਆ। ਯੂਵਿਕ ਇਸ ਸਮੇਂ ਆਪਣਾ ਮਦਰਹੁੱਡ ਪੀਰੀਅਡ ਇੰਜੁਆਏ ਕਰ ਰਹੀ ਹੈ। ਉਥੇ ਹੀ ਇਸ ਦਰਮਿਆਨ ਖਬਰਾਂ ਆਈਆਂ ਸਨ ਕਿ ਦੋਵੇਂ ਤਲਾਕ ਲੈ ਰਹੇ ਹਨ ਪਰ ਹਾਲ ਹੀ ਵਿਚ ਯੂਵਿਕਾ ਨੇ ਸਪਸ਼ਟ ਕਰ ਦਿੱਤਾ ਕਿ ਦੋਵੇਂ ਇਕੱਠੇ ਹਨ। ਤਲਾਕ ਦੀਆਂ ਖਬਰਾਂ ਸਿਰਫ ਅਫਵਾਹਾਂ ਹਨ।

PunjabKesari

ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਅਨੁਸ਼ਕਾ ਦੀ ਹਮਸ਼ਕਲ ਦੀ ਤਸਵੀਰ, ਇਕ ਵਾਰ 'ਚ ਵਿਰਾਟ ਵੀ ਖਾ ਜਾਣਗੇ ਧੋਖਾ !

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News