ਟਵਿੱਟਰ ਅਕਾਊਂਟ ਸਸਪੈਂਡ ਹੋਣ ''ਤੇ ਭੜਕੀ ਪਾਇਲ ਰੋਹਤਗੀ, ਇੰਝ ਕੱਢਿਆ ਗੁੱਸਾ
Friday, Jul 10, 2020 - 09:08 AM (IST)

ਮੁੰਬਈ (ਵੈੱਬ ਡੈਸਕ) — ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਦਾ ਟਵਿੱਟਰ ਅਕਾਊਂਟ ਇੱਕ ਵਾਰ ਮੁੜ ਤੋਂ ਸਸਪੈਂਡ ਹੋ ਗਿਆ ਹੈ। ਇਸ ਦਾ ਪਤਾ ਲੱਗਣ 'ਤੇ ਅਦਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ। ਇਸ ਵੀਡੀਓ 'ਚ ਉਹ ਆਖ ਰਹੀ ਹੈ ਕਿ ਟਵਿੱਟਰ ਇੰਡੀਆ ਨੇ ਮੇਰਾ ਅਕਾਊਂਟ ਬਿਨਾਂ ਕਿਸੇ ਕਾਰਨ ਤੋਂ ਕਿਉਂ ਬੰਦ ਕੀਤਾ। ਇਸ ਦਾ ਇਲਜ਼ਾਮ ਉਨ੍ਹਾਂ ਨੇ ਲਿਬਰਲਸ 'ਤੇ ਲਗਾਇਆ ਹੈ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਅਕਾਊਂਟ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇ।
ਦੱਸ ਦਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪਾਇਲ ਦਾ ਅਕਾਊਂਟ ਸਸਪੈਂਡ ਕੀਤਾ ਗਿਆ ਹੈ। ਇਸ ਤੋਂ ਬਾਅਦ ਪਾਇਲ ਦੀ ਸਪੋਟ 'ਚ #isupportpayalrohatgi ਟ੍ਰੈਂਡ ਕਰਨ ਲੱਗ ਪਿਆ।
ਅਕਾਊਂਟ ਰੀ-ਸਟੋਰ ਹੋ ਗਿਆ ਅਤੇ ਪਾਇਲ ਮੁੜ ਤੋਂ ਆਪਣੇ ਤਿੱਖੇ ਤੇਵਰ ਅਤੇ ਅੰਦਾਜ਼ 'ਚ ਟਵੀਟ ਅਤੇ ਪੋਸਟ ਕਰਦੀ ਵਿਖਾਈ ਦੇਣ ਲੱਗ ਪਈ। ਦੱਸ ਦਈਏ ਕਿ 2019 'ਚ ਗਾਂਧੀ ਅਤੇ ਨਹਿਰੂ ਪਰਿਵਾਰ ਖ਼ਿਲਾਫ਼ ਇਤਰਾਜ਼ਯੋਗ ਵੀਡੀਓ ਪੋਸਟ ਕਰਨ ਦੇ ਮਾਮਲੇ 'ਚ ਪੁਲਿਸ ਨੇ ਪਾਇਲ ਨੂੰ ਹਿਰਾਸਤ 'ਚ ਵੀ ਲਿਆ ਸੀ।