ਅਦਾਕਾਰਾ ਨੀਨਾ ਗੁਪਤਾ ਦੀ ਧੀ ਮਸਾਬਾ ਗੁਪਤਾ ਦਾ ਹੋਇਆ ਬੇਬੀ ਸ਼ਾਵਰ, ਦੇਖੋ ਤਸਵੀਰਾਂ

Tuesday, Aug 27, 2024 - 05:24 PM (IST)

ਅਦਾਕਾਰਾ ਨੀਨਾ ਗੁਪਤਾ ਦੀ ਧੀ ਮਸਾਬਾ ਗੁਪਤਾ ਦਾ ਹੋਇਆ ਬੇਬੀ ਸ਼ਾਵਰ, ਦੇਖੋ ਤਸਵੀਰਾਂ

ਮੁੰਬਈ- ਅਦਾਕਾਰਾ ਨੀਨਾ ਗੁਪਤਾ ਨਾਨੀ ਬਣਨ ਜਾ ਰਹੀ ਹੈ। ਉਨ੍ਹਾਂ ਦੀ ਧੀ ਮਸਾਬਾ ਗੁਪਤਾ ਗਰਭਵਤੀ ਹੈ। ਮਸਾਬਾ ਅਤੇ ਪਤੀ ਸਤਿਆਦੀਪ ਮਿਸ਼ਰਾ ਆਪਣੇ ਬੱਚੇ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹਨ।

PunjabKesari

ਮਸਾਬਾ ਨੇ ਐਤਵਾਰ ਸ਼ਾਮ ਨੂੰ ਬੇਬੀ ਸ਼ਾਵਰ ਪਾਰਟੀ ਦਾ ਆਯੋਜਨ ਕੀਤਾ। ਇਸ 'ਚ ਨੀਨਾ ਗੁਪਤਾ ਤੋਂ ਇਲਾਵਾ ਫਿਲਮ ਇੰਡਸਟਰੀ ਦੀਆਂ ਕਈ ਹੋਰ ਹਸਤੀਆਂ ਨਜ਼ਰ ਆਈਆਂ। ਜਿੱਥੇ ਸੋਨਮ ਕਪੂਰ ਆਪਣੀ ਭੈਣ ਰੀਆ ਨਾਲ ਪਹੁੰਚੀ, ਉੱਥੇ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਵੀ ਨਜ਼ਰ ਆਈ।

PunjabKesari
ਸੋਨੀ ਰਾਜ਼ਦਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਬੀ ਸ਼ਾਵਰ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਮਸਾਬਾ ਲਈ ਇੱਕ ਪਿਆਰਾ ਨੋਟ ਲਿਖਿਆ ਹੈ। ਸੋਨੀ ਰਾਜ਼ਦਾਨ ਨੇ ਲਿਖਿਆ, 'ਜਦੋਂ ਤੁਸੀਂ ਦੁਨੀਆ ਦੇ ਸਭ ਤੋਂ ਪਿਆਰੇ ਲੋਕਾਂ ਦੇ ਨਾਲ ਹੁੰਦੇ ਹੋ ਤਾਂ ਕਿਸੇ ਫਿਲਟਰ ਦੀ ਜ਼ਰੂਰਤ ਨਹੀਂ ਹੁੰਦੀ'।

PunjabKesari

ਉਨ੍ਹਾਂ ਨੇ ਅੱਗੇ ਲਿਖਿਆ, 'ਮਸਾਬਾ ਅਤੇ ਸਤਿਆਦੀਪ ਮਾਤਾ-ਪਿਤਾ ਬਣਨ ਜਾ ਰਹੇ ਹਨ, ਉਨ੍ਹਾਂ ਦੇ ਖੂਬਸੂਰਤ ਸਫਰ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ।'

PunjabKesari

ਜਿਵੇਂ ਹੀ ਤਸਵੀਰਾਂ ਸਾਹਮਣੇ ਆਈਆਂ, ਪ੍ਰਸ਼ੰਸਕ ਮਸਾਬਾ ਨੂੰ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ ਤੋਂ ਪਹਿਲਾਂ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਪਾਰਟੀ 'ਚ ਸ਼ਾਮਲ ਹੋਏ ਸਿਤਾਰਿਆਂ ਦੀ ਵੀ ਤਾਰੀਫ ਹੋ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਮਸਾਬਾ ਅਤੇ ਸਤਿਆਦੀਪ ਦਾ ਪਿਛਲੇ ਸਾਲ ਵਿਆਹ ਹੋਇਆ ਹੈ। ਹੁਣ ਇਹ ਜੋੜਾ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਿਹਾ ਹੈ। ਮਸਾਬਾ ਨੀਨਾ ਗੁਪਤਾ ਅਤੇ ਸਾਬਕਾ ਕ੍ਰਿਕਟਰ ਵਿਵਿਅਨ ਰਿਚਰਡਸ ਦੀ ਬੇਟੀ ਹੈ।

PunjabKesari

PunjabKesari


author

Priyanka

Content Editor

Related News