ਫ਼ਿਲਮ ਇੰਡਸਟਰੀ ''ਚ ਛਾਇਆ ਮਾਤਮ, ਦਿਲ ਦਾ ਦੌਰਾ ਪੈਣ ਕਾਰਨ ਸੀਨੀਅਰ ਅਦਾਕਾਰਾ ਦੀ ਹੋਈ ਮੌਤ

12/24/2020 3:52:19 PM

ਮੁੰਬਈ (ਬਿਊਰੋ) : ਬਾਲੀਵੁੱਡ ਇੰਡਸਟਰੀ ਤੇ ਟੀਵੀ ਇੰਡਸਟਰੀ ਲਈ ਸਾਲ 2020 ਕਿਸੇ ਬੁਰੇ ਸਪਨੇ ਤੋਂ ਘੱਟ ਨਹੀਂ ਰਿਹਾ ਹੈ। ਇਕ ਪਾਸੇ ਜਿੱਥੇ ਪੂਰੀ ਦੁਨੀਆ ਕੋਰੋਨਾ ਵਾਇਰਸ ਦਾ ਕਹਿਰ ਝੱਲ ਰਹੀ ਸੀ ਤਾਂ ਦੂਜੇ ਪਾਸੇ ਇਸ ਸਾਲ ਟੀਵੀ ਤੇ ਫ਼ਿਲਮ ਇੰਡਸਟਰੀ ਨੇ ਕਈ ਨਾਮੀ ਸਿਤਾਰਿਆਂ ਨੂੰ ਹਮੇਸ਼ਾ ਲਈ ਗੁਆ ਦਿੱਤਾ। ਹੁਣ ਇਕ ਅਜਿਹੀ ਹੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨਾਲ ਫ਼ਿਲਮ ਇੰਡਸਟਰੀ 'ਚ ਇਕ ਵਾਰ ਮੁੜ ਸੋਗ ਦੀ ਲਹਿਰ ਛਾ ਗਈ ਹੈ। ਹਿੰਦੀ ਫ਼ਿਲਮ 'ਜੈ ਜੈ ਸੰਤੋਸ਼ੀ ਮਾਂ' 'ਚ ਆਪਣੇ ਅਭਿਨੈ ਦੀ ਪ੍ਰਸ਼ੰਸਾ ਪ੍ਰਾਪਤ ਕਰਨ ਵਾਲੀ ਅਦਾਕਾਰਾ ਮੇਘਨਾ ਰਾਏ ਦਾ ਬੁੱਧਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਇਸ ਮਹੀਨੇ ਦੀ 8 ਤਰੀਕ ਨੂੰ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਜਨਮਦਿਨ ਸਾਦਗੀ ਨਾਲ ਮਨਾਇਆ। ਮੇਘਨਾ ਰਾਏ ਪਿਛਲੇ ਇਕ ਸਾਲ ਤੋਂ ਬਿਮਾਰ ਸੀ। ਅਸਲ 'ਚ ਗੁਜਰਾਤੀ ਫ਼ਿਲਮਾਂ 'ਚ ਕੰਮ ਕਰਨ ਵਾਲੀ ਮੇਘਨਾ ਰਾਏ ਨੇ ਕੁਝ ਹਿੰਦੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਮੇਘਨਾ ਰਾਏ ਨੇ 'ਏਕ ਮਹਿਲ ਹੋ ਸਪਨਾ ਕਾ', 'ਕਿਸ਼ੋਰ ਬਹੁਰਨੀਆਅਨ' ਵਰਗੇ ਸੀਰੀਅਲਾਂ 'ਚ ਵੀ ਕੰਮ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕੇਂਦਰੀ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ, ਫ਼ਿਲਮ ਸੰਸਥਾਵਾਂ ਨੂੰ ਲੈ ਕੇ ਕੀਤਾ ਇਹ ਐਲਾਨ

ਦੱਸ ਦਈਏ ਕਿ ਮੇਘਨਾ ਰਾਏ ਪਿਛਲੇ ਇਕ ਸਾਲ ਤੋਂ ਗੰਭੀਰ ਬਿਮਾਰ ਸਨ। ਉਨ੍ਹਾਂ ਨੂੰ ਬੀਤੇ ਦਿਨੀਂ ਯਾਨੀਕਿ ਬੁੱਧਵਾਰ ਸਵੇਰੇ ਦਿਲ ਦਾ ਦੌਰਾ ਪਿਆ ਅਤੇ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ। ਗੁਜਰਾਤੀ ਫ਼ਿਲਮ ਇੰਡਸਟਰੀ 'ਚ ਮੇਘਨਾ ਰਾਏ ਦੇ ਲੱਖਾਂ ਪ੍ਰਸ਼ੰਸਕ ਹਨ। ਮੇਘਨਾ ਰਾਏ ਜ਼ਿਆਦਾ ਬੀਮਾਰ ਸੀ, ਜਿਸ ਕਰਕੇ ਉਨ੍ਹਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਹ ਪਿਛਲੇ ਇਕ ਸਾਲ ਤੋਂ ਬਿਸਤਰੇ 'ਤੇ ਹੀ ਸਨ। ਗੁਜਰਾਤੀ ਥੀਏਟਰ ਕਲਾਕਾਰਾਂ 'ਚ ਮੇਘਨਾ ਵੀ ਬਹੁਤ ਮਸ਼ਹੂਰ ਕਲਾਕਾਰ ਸੀ।

ਇਹ ਖ਼ਬਰ ਵੀ ਪੜ੍ਹੋ : ਖ਼ਾਲਸਾ ਏਡ ਵਲੋਂ ਖੋਲ੍ਹੇ ਕਿਸਾਨ ਮਾਲ ਨੂੰ ਵੇਖ ਜੈਜ਼ੀ ਬੀ ਨੇ ਸਾਂਝੀ ਕੀਤੀ ਖ਼ਾਸ ਪੋਸਟ, ਗੋਦੀ ਮੀਡੀਆ ਨੂੰ ਪਾਈਆਂ ਲਾਹਨਤਾਂ


ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


sunita

Content Editor

Related News