ਅਦਾਕਾਰਾ ਮੰਜੂਸ਼ਾ ਦੀ ਰਹੱਸਮਈ ਹਾਲਤ ''ਚ ਮੌਤ, ਪੱਖੇ ਨਾਲ ਲਟਕਦੀ ਮਿਲੀ ਲਾਸ਼

05/27/2022 1:00:02 PM

ਮੁੰਬਈ- ਅਦਾਕਾਰਾ ਪੱਲਵੀ ਡੇ ਅਤੇ ਮਾਡਲ ਬਿਦਿਸ਼ਾ ਡੇ ਮਜ਼ੂਮਦਾਰ ਦੇ ਦਿਹਾਂਤ ਦੀ ਖ਼ਬਰ ਤੋਂ ਪ੍ਰਸ਼ੰਸਕ ਉਭਰ ਨਹੀਂ ਪਾਏ ਹਨ ਕਿ ਮਾਡਲ-ਅਦਾਕਾਰਾ ਸ਼ੁੱਕਰਵਾਰ (27 ਮਈ) ਦੀ ਸਵੇਰ ਕੋਲਕਾਤਾ 'ਚ ਮ੍ਰਿਤਕ ਪਾਈ ਗਈ ਹੈ। ਮਾਡਲ ਦੇ ਤੌਰ 'ਤੇ ਕੰਮ ਕਰਨ ਵਾਲੀ ਮੰਜੂਸ਼ਾ ਨਿਯੋਗੀ ਦੀ ਮ੍ਰਿਤਕ ਦੇਹ ਰਹੱਸਮਈ ਹਾਲਤ 'ਚ ਪਾਈ ਗਈ ਹੈ। 
ਮੰਜੂਸ਼ਾ ਆਪਣੇ ਘਰ ਪਟੁਲੀ, ਗਰੀਆ 'ਚ ਫਾਹੇ ਨਾਲ ਲਟਕੀ ਮਿਲੀ। ਮੰਜੂਸ਼ਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਦੋਸਤ ਬਿਦਿਸ਼ਾ ਡੇ ਮਜ਼ੂਮਦਾਰ ਦੀ ਮੌਤ ਤੋਂ ਬਾਅਦ ਉਹ ਮਾਨਸਿਕ ਅਵਸਾਦ ਨਾਲ ਪੀੜਤ ਸੀ। ਸ਼ੁੱਕਰਵਾਰ ਦੀ ਸਵੇਰੇ ਜਦੋਂ ਉਸ ਦੇ ਮਾਤਾ-ਪਿਤਾ ਫੋਨ ਕਰ ਰਹੇ ਸਨ ਤਾਂ ਮੰਜੂਸ਼ਾ ਵਲੋਂ ਕੋਈ ਜਵਾਬ ਨਹੀਂ ਆਇਆ। ਬਾਅਦ 'ਚ ਉਸ ਦੀ ਲਾਸ਼ ਬੈੱਡਰੂਮ 'ਚ ਲਟਕੀ ਮਿਲੀ। ਮੰਜੂਸ਼ਾ ਦੇ ਪਰਿਵਾਰ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਆਤਮਹੱਤਿਆ ਹੈ ਜਾਂ ਕੋਈ ਸਾਜ਼ਿਸ਼ ਹੈ। 
ਦੱਸ ਦੇਈਏ ਕਿ ਮੰਜੂਸ਼ਾ ਕਈ ਟੀ.ਵੀ. ਸ਼ੋਅ 'ਚ ਛੋਟੀਆਂ ਭੂਮਿਕਾਵਾਂ 'ਚ ਨਜ਼ਰ ਆ ਚੁੱਕੀ ਸੀ। ਅਦਾਕਾਰਾ ਨੇ ਟੀ.ਵੀ. ਸ਼ੋਅ 'ਕਾਂਚੀ' 'ਚ ਇਕ ਨਰਸ ਦੀ ਭੂਮਿਕਾ ਨਿਭਾਈ ਸੀ।


Aarti dhillon

Content Editor

Related News