ਮਰਹੂਮ ਸੁਸ਼ਾਂਤ ਸਿੰਘ ਦੀ ਪ੍ਰੇਅਰ ਮੀਟ 'ਚ ਭਾਵੁਕ ਹੋਈ ਅਦਾਕਾਰਾ Krissann Barretto,ਦੇਖੋ ਵੀਡੀਓ

06/15/2024 11:14:01 AM

ਮੁੰਬਈ- ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਕੌਣ ਨਹੀਂ ਜਾਣਦਾ। ਅੱਜ ਬੇਸ਼ੱਕ ਉਹ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਬਾਰੇ ਚਰਚਾ ਹਮੇਸ਼ਾ ਹੁੰਦੀ ਰਹਿੰਦੀ ਹੈ। ਸੁਸ਼ਾਂਤ ਦੀ ਚੌਥੀ ਬਰਸੀ ਕੱਲ੍ਹ ਯਾਨੀ 14 ਜੂਨ ਨੂੰ ਮਨਾਈ ਗਈ ਅਤੇ ਹਰ ਕਿਸੇ ਨੇ ਇਸ ਅਦਾਕਾਰ ਨੂੰ ਯਾਦ ਕੀਤਾ। ਇਸ ਦੌਰਾਨ ਟੀ.ਵੀ. ਅਦਾਕਾਰਾ ਕ੍ਰਿਸਨ ਬੈਰੇਟੋ (Krissann Barretto)ਨੇ ਵੀ ਸੁਸ਼ਾਂਤ ਰਾਜਪੂਤ ਸਿੰਘ ਨੂੰ ਯਾਦ ਕੀਤਾ ਅਤੇ 'ਪ੍ਰੇਅਰ ਮੀਟ' ਪ੍ਰੋਗਰਾਮ ਦੌਰਾਨ ਭਾਵੁਕ ਹੁੰਦੇ ਦੇਖਿਆ।

ਇਹ ਖ਼ਬਰ ਵੀ ਪੜ੍ਹੋ- ਕੁਵੈਤ ਹਾਦਸੇ 'ਤੇ ਸੋਨੂੰ ਸੂਦ ਨੇ ਜਤਾਇਆ ਦੁੱਖ, ਸਰਕਾਰ ਨੂੰ ਕੀਤੀ ਮਦਦ ਦੀ ਅਪੀਲ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ 4 ਸਾਲ ਬੀਤ ਚੁੱਕੇ ਹਨ ਪਰ ਉਨ੍ਹਾਂ ਦੇ ਕਰੀਬੀ ਅਤੇ ਪ੍ਰਸ਼ੰਸਕ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ ਕਿ ਇੰਡਸਟਰੀ ਦਾ ਇਹ ਚਮਕਦਾ ਸਿਤਾਰਾ ਹੁਣ ਸਾਡੇ ਵਿਚਕਾਰ ਨਹੀਂ ਹੈ। ਟੀ.ਵੀ. ਅਦਾਕਾਰ ਦੇ ਤੌਰ 'ਤੇ ਫ਼ਿਲਮੀ ਦੁਨੀਆ 'ਚ ਨਾਮ ਕਮਾਉਣ ਵਾਲੇ ਸੁਸ਼ਾਂਤ ਦੇ ਕਈ ਦੋਸਤ ਛੋਟੇ ਪਰਦੇ ਦੇ ਅਦਾਕਾਰ ਸਨ, ਜਿਨ੍ਹਾਂ 'ਚ ਕ੍ਰਿਸਨ ਬੈਰੇਟੋ ਦਾ ਨਾਂ ਵੀ ਸ਼ਾਮਲ ਹੈ।

 

 
 
 
 
 
 
 
 
 
 
 
 
 
 
 
 

A post shared by Instant Bollywood (@instantbollywood)

ਸ਼ੁੱਕਰਵਾਰ ਨੂੰ ਕ੍ਰਿਸ਼ਨਾ ਸੁਸ਼ਾਂਤ ਦੀ ਬਰਸੀ ਦੇ ਮੌਕੇ 'ਤੇ ਆਯੋਜਿਤ ਪ੍ਰੇਅਰ ਮੀਟ ਸਭਾ 'ਚ ਸ਼ਾਮਲ ਹੋਈ ਅਤੇ ਮੀਡੀਆ ਨੇ ਉਨ੍ਹਾਂ ਤੋਂ ਕੁਝ ਸਵਾਲ ਪੁੱਛੇ। ਇੰਸਟੈਂਟ ਬਾਲੀਵੁੱਡ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇਸ ਮੌਕੇ ਦਾ ਇਕ ਤਾਜ਼ਾ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਕ੍ਰਿਸ਼ਨਾ ਬੈਰੇਟੋ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ।ਵੀਡੀਓ 'ਚ  ਦੇਖਿਆ ਜਾ ਸਕਦਾ ਹੈ ਕਿ ਆਪਣੇ ਦੋਸਤ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਕੇ ਉਸ ਦੀਆਂ ਅੱਖਾਂ ਨਮ ਹੋ ਗਈਆਂ ਹਨ। ਟੀ.ਵੀ. ਅਦਾਕਾਰਾ ਦਾ ਇਹ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
 


sunita

Content Editor

Related News