ਗ਼ਲਤ ਕੁਮੈਂਟ ਕਰਨ ਵਾਲੇ ਦੀ ਅਦਾਕਾਰਾ ਕਵਿਤਾ ਕੌਸ਼ਿਕ ਨੇ ਲਗਾਈ ਕਲਾਸ, ਪ੍ਰਸ਼ੰਸਕਾਂ ਨੇ ਦਿੱਤੀ ਇਹ ਪ੍ਰਤੀਕਿਰਿਆ
Wednesday, Mar 03, 2021 - 01:31 PM (IST)
ਮੁੰਬਈ: ਚੰਦਰਮੁਖੀ ਚੌਟਾਲਾ ਦੇ ਨਾਂ ਨਾਲ ਜਾਣੀ ਜਾਂਦੀ ਟੀ.ਵੀ. ਦੀ ਮਸ਼ਹੂਰ ਅਦਾਕਾਰਾ ਕਵਿਤਾ ਕੌਸ਼ਿਕ ਇਨੀਂ ਦਿਨੀਂ ਖ਼ੂਬ ਚਰਚਾ ’ਚ ਹੈ। ਉਸ ਨੇ ਆਪਣੇ ਟਰੋਲਰਸ ਨੂੰ ਕਰਾਰ ਜਵਾਬ ਦਿੰਦੇ ਹੋਏ ਕੁਮੈਂਟਸ ਕਰਨ ਵਾਲੇ ਦੇ ਨਾਂ ਦੇ ਨਾਲ ਸਕ੍ਰੀਨ ਸ਼ਾਰਟ ਸਾਂਝੇ ਕੀਤੇ ਹਨ। ਅਜਿਹਾ ਕਰਕੇ ਉਸ ਨੇ ਨਾ-ਪੱਖੀ ਫੈਲਾਉਣ ਵਾਲਿਆਂ ਦਾ ਚਿਹਰਾ ਬੇਨਕਾਬ ਕੀਤਾ ਹੈ।
ਕਵਿਤਾ ਕੌਸ਼ਿਸ਼ ਨੂੰ ਹਮੇਸ਼ਾ ਤੋਂ ਹੀ ਉਸ ਦੇ ਧਾਕੜ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਇਸ ਦੀ ਝਲਕ ਉਸ ਦੇ ਸੋਸ਼ਲ ਮੀਡੀਆ ਹੈਂਡਲ ’ਤੇ ਪੋਸਟ ਕੀਤੇ ਗਏ ਨਵੇਂ ਸਕ੍ਰੀਨ ਸ਼ਾਰਟ ਸਟੋਰੀ ’ਚ ਦੇਖਣ ਨੂੰ ਮਿਲ ਰਹੀ ਹੈ। ਇਸ ’ਚ ਅਦਾਕਾਰਾ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਲਿਖਿਆ ਹੈ ਕਿ ਉਸ ਨੂੰ ਬਾਹਰ ਬੁਲਾਓ। ਉਨ੍ਹਾਂ ਨੂੰ ਬੇਨਕਾਬ ਕਰੋ।
ਕਵਿਤਾ ਦਾ ਗੁੱਸਾ ਦੇਖ ਕੇ ਡਰਿਆ ਪ੍ਰਸ਼ੰਸਕ
ਕਵਿਤਾ ਖ਼ੁਦ ਨੂੰ ਸੋਸ਼ਲ ਮੀਡੀਆ ’ਤੇ ਬਵਜ੍ਹਾ ਟਰੋਲ ਕੀਤੇ ਜਾਣ ਤੋਂ ਪ੍ਰੇਸ਼ਾਨ ਹੈ। ਉਸ ਨੇ ਆਪਣੇ ਟਵਿਟਰ ਅਕਾਊਂਟ ’ਤੇ ਅਜਿਹੇ ਸਕ੍ਰੀਨ ਸ਼ਾਰਟ ਪੋਸਟ ਕੀਤੇ ਜਿਨ੍ਹਾਂ ’ਚ ਉਸ ਦੇ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੈ। ਕਵਿਤਾ ਦੇ ਗੱਸੇ ਵਾਲੇ ਅੰਦਾਜ਼ ਨੂੰ ਦੇਖ ਕੇ ਵੀ ਪ੍ਰਸ਼ੰਸਕ ਡਰ ਗਏ। ਉਦੋਂ ਇਕ ਪ੍ਰਸ਼ੰਸਕ ਨੇ ਉਸ ਨੂੰ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਕਿ ਕਵਿਤਾ ਜੀ ਮਾਫ਼ ਕਰ ਦਿਓ ਸਕੂਲ ਦਾ ਬੱਚਾ ਲੱਗ ਰਿਹਾ ਹੈ। ਪ੍ਰਸ਼ੰਸਕ ਨੂੰ ਜਵਾਬ ਦਿੰਦੇ ਹੋਏ ਕਵਿਤਾ ਨੇ ਲਿਖਿਆ ਕਿ ਅੱਜ ਮੈਂ ਜਾਣ ਦਿੱਤਾ ਤਾਂ ਇਹ ਕੱਲ੍ਹ ਕਿਸੇ ਛੋਟੇ ਬੱਚੇ ਨੂੰ ਗਾਲ੍ਹਾ ਕੱਢੇਗਾ, ਪਰਸੋਂ ਵੱਡਾ ਹੋ ਕੇ ਆਸੇ-ਪਾਸੇ ਦੀਆਂ ਲੜਕੀਆਂ ਲਈ ਖ਼ਤਰਾ ਬਣੇਗਾ। ਉਹ ਅੱਜ ਨਹੀਂ ਡਰਿਆ ਤਾਂ ਕੱਲ ਵੱਡੀ ਹਰਕਤ ਕਰੇਗਾ।
ਮੁੰਬਈ ਪੁਲਸ ਨੂੰ ਕਾਰਵਾਈ ਦੀ ਕੀਤੀ ਮੰਗ
ਇੰਨਾ ਹੀ ਨਹੀਂ ਕਵਿਤਾ ਕੌਸ਼ਿਕ ਨੇ ਮੁੰਬਈ ਪੁਲਸ ਨੂੰ ਵੀ ਆਪਣੇ ਟਵਿਟਰ ’ਚ ਟੈਗ ਕੀਤਾ ਅਤੇ ਲਿਖਿਆ ਕਿ ਇਹ ਲੜਕਾ ਸੋਸ਼ਲ ਮੀਡੀਆ ’ਤੇ ਆਪਣੀ ਸੁਤੰਤਰਤਾ ਦੀ ਗ਼ਲਤ ਵਰਤੋਂ ਕਰ ਰਿਹਾ ਹੈ, ਕ੍ਰਿਪਾ ਕਰਕੇ ਕਾਰਵਾਈ ਕਰੋ। ਕਵਿਤਾ ਪਿਛਲੇ ਦਿਨੀਂ ਬਿਗ ਬੌਸ ’ਚ ਨਜ਼ਰ ਆਈ।
ਚੰਦਰਮੁਖੀ ਚੌਟਾਲਾ ਨਾਲ ਮਿਲੀ ਸੀ ਪ੍ਰਸਿੱਧੀ
ਕਵਿਤਾ ਨੇ ਏਕਤਾ ਕਪੂਰ ਦੇ ਸ਼ੋਅ ‘ਕੁਟੁੰਬ’ ਨਾਲ ਆਪਣੇ ਟੀ.ਵੀ. ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਇਸ ਤੋਂ ਬਾਅਦ ਉਨ੍ਹਾਂ ਨੇ ‘ਕਹਾਣੀ ਘਰ-ਘਰ ਕੀ’, ‘ਕੁਸੁਮ’, ‘ਪਿਯਾ ਕਾ ਘਰ’, ‘ਤੁਮਾਰੀ ਦਿਸ਼ਾ’ ਅਤੇ ‘ਸੀ.ਆਈ.ਡੀ.’ ’ਚ ਕੰਮ ਕੀਤਾ ਸੀ ਪਰ ਕਵਿਤਾ ਨੂੰ ਸਭ ਤੋਂ ਜ਼ਿਆਦਾ ਪ੍ਰਸਿੱਧੀ ਟੀ.ਵੀ. ਐੱਫ.ਆਈ.ਆਰ. ਪੁਲਸ ਅਫ਼ਸਰ ਚੰਦਰਮੁੱਖੀ ਚੌਟਾਲਾ ਦੇ ਰੋਲ ਨਾਲ ਮਿਲੀ।