'ਅਨਾੜੀ' ਬਣ ਕਰਿਸ਼ਮਾ ਕਪੂਰ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਜਾਣੋ ਜ਼ਿੰਦਗੀ ਨਾਲ ਜੁੜੇ ਹੋਰ ਵੀ ਦਿਲਚਸਪ ਕਿੱਸੇ

Friday, Jun 25, 2021 - 09:52 AM (IST)

'ਅਨਾੜੀ' ਬਣ ਕਰਿਸ਼ਮਾ ਕਪੂਰ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਜਾਣੋ ਜ਼ਿੰਦਗੀ ਨਾਲ ਜੁੜੇ ਹੋਰ ਵੀ ਦਿਲਚਸਪ ਕਿੱਸੇ

ਮੁੰਬਈ : ਅਦਾਕਾਰਾ ਕਰਿਸ਼ਮਾ ਕਪੂਰ ਬਾਲੀਵੁੱਡ ਦੇ ਕਪੂਰ ਖ਼ਾਨਦਾਨ ਦੀ ਪਹਿਲੀ ਧੀ ਹੈ ਜਿਸਨੇ ਆਪਣੀ ਅਦਾਕਾਰੀ ਨਾਲ ਹਿੰਦੀ ਸਿਨੇਮਾ ’ਚ ਨਾ ਸਿਰਫ਼ ਆਪਣੀ ਅਲੱਗ ਛਾਪ ਛੱਡੀ ਬਲਕਿ ਸਿਨੇਮਾ ’ਚ ਪੈਰ ਰੱਖਣ ਵਾਲੀਆਂ ਅਦਾਕਾਰਾਵਾਂ ਲਈ ਵੀ ਪ੍ਰੇਰਣਾ ਸਰੋਤ ਬਣੀ।

PunjabKesari

ਕਰਿਸ਼ਮਾ ਕਪੂਰ ਭਾਵੇਂ ਹੀ ਪੂਰੀ ਤਰ੍ਹਾਂ ਨਾਲ ਸਿਨੇਮਾ ’ਚ ਸਰਗਰਮ ਨਾ ਹੋਵੇ ਪਰ ਉਨ੍ਹਾਂ ਨੇ 90 ਦੇ ਦਹਾਕੇ ’ਚ ਇਕ ਤੋਂ ਵੱਧ ਕੇ ਇਕ ਚੰਗੇ ਅਤੇ ਮੁਸ਼ਕਲ ਕਿਰਦਾਰਾਂ ਨਾਲ ਦਰਸ਼ਕਾਂ ਦੇ ਦਿਲ ਨੂੰ ਜਿੱਤਿਆ ਹੈ।

PunjabKesari
25 ਜੂਨ, 1974 ਦੇ ਕਪੂਰ ਖ਼ਾਨਦਾਨ ’ਚ ਜਨਮੀਂ ਕਰਿਸ਼ਮਾ ਸੀਨੀਅਰ ਅਦਾਕਾਰ ਰਣਧੀਰ ਕਪੂਰ ਦੀ ਵੱਡੀ ਧੀ ਹੈ। ਮੁੰਬਈ ਤੋਂ ਪੜ੍ਹਾਈ ਕਰਨ ਤੋਂ ਬਾਅਦ ਸਾਲ 1991 ’ਚ ਜਦੋਂ 17 ਸਾਲ ਦੀ ਕਰਿਸ਼ਮਾ ਨੇ ਫ਼ਿਲਮ ‘ਪ੍ਰੇਮ ਕੈਦੀ’ ਤੋਂ ਅਦਾਕਾਰੀ ਦੀ ਸ਼ੁਰੂਆਤ ਕੀਤੀ ਤਾਂ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਅਦਾਕਾਰੀ ਦੀ ਚਰਚਾ ਹਰ ਕੋਈ ਕਰੇਗਾ।

PunjabKesari

ਉਨ੍ਹਾਂ ਨੇ ਪਹਿਲਾਂ ਹੀ ਫ਼ਿਲਮ ’ਚ ਕਾਫ਼ੀ ਸੁਰਖ਼ੀਆਂ ਬਟੋਰੀਆਂ ਸਨ। ਕਰਿਸ਼ਮਾ ਕਪੂਰ ਨੇ ਇਸ ਤੋਂ ਬਾਅਦ ‘ਪੁਲਸ ਅਫਸਰ', 'ਨਿਸ਼ਚਯ', 'ਸਪਨੇ ਸਾਜਨ ਕੇ' ਅਤੇ 'ਜਿਗਰ’ ਸਮੇਤ ਕਈ ਫ਼ਿਲਮਾਂ ’ਚ ਕੰਮ ਕੀਤਾ।

PunjabKesari
ਅਦਾਕਾਰਾ ਦੇ ਕਰੀਅਰ ਨੇ ਰਫ਼ਤਾਰ ਸਾਲ 1993 ’ਚ ਫੜੀ, ਜਦੋਂ ਉਨ੍ਹਾਂ ਨੇ ਫ਼ਿਲਮ ‘ਅਨਾੜੀ’ ਕੀਤੀ। ਕਰਿਸ਼ਮਾ ਕਪੂਰ ਦੀ ਇਹ ਵੱਡੀ ਹਿੱਟ ਫ਼ਿਲਮ ਸਾਬਿਤ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ‘ਸ਼ਕਤੀਮਾਨ’ ਅਤੇ ‘ਧਨਵਾਨ’ ਜਿਹੀਆਂ ਫ਼ਿਲਮਾਂ ’ਚ ਕੰਮ ਕੀਤਾ। ਕਰਿਸ਼ਮਾ ਕਪੂਰ ਨੇ ਆਪਣੇ ਕਰੀਅਰ ’ਚ ਸਭ ਤੋਂ ਵੱਧ ਫ਼ਿਲਮਾਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਦੇ ਨਾਲ ਕੀਤੀਆਂ ਹਨ। ਖ਼ਾਸ ਗੱਲ ਇਹ ਹੈ ਕਿ ਦਰਸ਼ਕਾਂ ਨੇ ਗੋਵਿੰਦਾ ਅਤੇ ਕਰਿਸ਼ਮਾ ਕਪੂਰ ਦੀ ਜੋੜੀ ਨੂੰ ਪਰਦੇ ’ਤੇ ਇੰਨਾ ਪਸੰਦ ਕੀਤਾ ਕਿ ਇਨ੍ਹਾਂ ਦੋਵਾਂ ਦੀਆਂ ਜ਼ਿਆਦਾਤਰ ਫ਼ਿਲਮਾਂ ਸੁਪਰਹਿੱਟ ਹਨ।

PunjabKesari
ਗੋਵਿੰਦਾ ਅਤੇ ਕਰਿਸ਼ਮਾ ਕਪੂਰ ਨੇ ਮਿਲ ਕੇ ‘ਰਾਜਾ ਬਾਬੂ', 'ਦੁਲਾਰਾ', 'ਖ਼ੁਦਾਰ', 'ਕੁਲੀ ਨੰਬਰ ਵਨ', 'ਸਾਜਨ ਚਲੇ ਸਸੁਰਾਲ' ਅਤੇ 'ਹੀਰੋ ਨੰਬਰ ਵਨ' ਸਮੇਤ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ। ਕਰਿਸ਼ਮਾ ਕਪੂਰ ਨੂੰ ਸਾਲ 1997 ’ਚ ਆਈ ਫਿਲਮ ‘ਦਿਲ ਤੋਂ ਪਾਗਲ ਹੈ’ ਲਈ ਰਾਸ਼ਟਰੀ ਪੁਰਸਕਾਰ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ।

PunjabKesari

ਕਰਿਸ਼ਮਾ ਪ੍ਰੋਫੈਸ਼ਨਲ ਲਾਈਫ ਤੋਂ ਵੱਧ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਚਰਚਾ ’ਚ ਰਹੀ ਹੈ। ਫਿਰ ਚਾਹੇ ਉਨ੍ਹਾਂ ਦੇ ਅਫੇਅਰ ਹੋਣ ਜਾਂ ਫਿਰ ਉਨ੍ਹਾਂ ਦਾ ਵਿਆਹ।

PunjabKesari
ਕਰਿਸ਼ਮਾ ਕਪੂਰ ਦਾ ਆਪਣੀ ਫ਼ਿਲਮ ‘ਹਾਂ ਮੈਨੇ ਵੀ ਪਿਆਰ ਕੀਆ’ ਦੇ ਸਹਿ-ਕਲਾਕਾਰ ਅਭਿਸ਼ੇਕ ਬੱਚਨ ਨਾਲ ਰਿਸ਼ਤਾ ਸੀ। ਇਨ੍ਹੀਂ ਦਿਨੀਂ ਅਮਿਤਾਭ ਬੱਚਨ ਦੇ 60ਵੇਂ ਜਨਮ-ਦਿਨ ’ਤੇ ਉਨ੍ਹਾਂ ਨੇ ਸਗਾਈ ਕੀਤੀ ਪਰ ਚਾਰ ਮਹੀਨੇ ਬਾਅਦ ਇਹ ਰਿਸ਼ਤਾ ਟੁੱਟ ਗਿਆ ਸੀ। ਹਾਲਾਂਕਿ ਉਸੀ ਸਾਲ ਕਰਿਸ਼ਮਾ ਕਪੂਰ ਨੇ ਦਿੱਲੀ ਦੇ ਉਦਯੋਗਪਤੀ ਸੰਜੈ ਕਪੂਰ ਨਾਲ ਵਿਆਹ ਕੀਤਾ ਪਰ ਇਹ ਵਿਆਹ ਜ਼ਿਆਦਾ ਸਮਾਂ ਨਹੀਂ ਚੱਲਿਆ ਅਤੇ ਦੋਵਾਂ ਦਾ ਤਲਾਕ ਹੋ ਗਿਆ।


author

Aarti dhillon

Content Editor

Related News