''ਬਜਟ 2024'' ''ਤੇ ਅਦਾਕਾਰਾ ਜਯਾ ਬੱਚਨ ਨੇ ਦਿੱਤੀ ਪ੍ਰਤੀਕਿਰਿਆ, ਕਿਹਾ ਸਾਡੀ ਇੰਡਸਟਰੀ ਲਈ ਕੁਝ ਨਹੀਂ ਹੈ
Thursday, Jul 25, 2024 - 09:38 AM (IST)
ਮੁੰਬਈ- ਜਯਾ ਬੱਚਨ ਫ਼ਿਲਮ ਇੰਡਸਟਰੀ ਅਤੇ ਭਾਰਤੀ ਰਾਜਨੀਤੀ 'ਚ ਵੀ ਇੱਕ ਵੱਡਾ ਨਾਮ ਹੈ। ਬਾਲੀਵੁੱਡ 'ਚ ਲੰਬੇ ਕਰੀਅਰ ਤੋਂ ਬਾਅਦ, ਉਹ ਪਹਿਲੀ ਵਾਰ 2004 'ਚ ਸਮਾਜਵਾਦੀ ਪਾਰਟੀ (ਐਸਪੀ) ਦੁਆਰਾ ਸੰਸਦ ਮੈਂਬਰ ਵਜੋਂ ਚੁਣਿਆ ਗਿਆ ਸੀ। ਦਿੱਗਜ ਅਦਾਕਾਰਾ ਆਪਣੇ ਸਪੱਸ਼ਟ ਸ਼ਬਦਾਂ ਲਈ ਜਾਣੀ ਜਾਂਦੀ ਹੈ। ਉਹ ਕਿਸੇ ਵੀ ਮੁੱਦੇ 'ਤੇ ਆਪਣੇ ਵਿਚਾਰ ਪ੍ਰਗਟ ਕਰਨ 'ਚ ਕਦੇ ਵੀ ਪਿੱਛੇ ਨਹੀਂ ਹਟਦੀ ਅਤੇ ਉਹ ਬੇਬਾਕੀ ਨਾਲ ਬੋਲਦੀ ਹੈ। ਹਾਲ ਹੀ 'ਚ ਜਯਾ ਨੇ ਕੇਂਦਰੀ ਬਜਟ 2024 'ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਇਹ ਅਸਲ 'ਚ ਸਨਸਨੀਖੇਜ਼ ਹੈ।
ਇਹ ਖ਼ਬਰ ਵੀ ਪੜ੍ਹੋ -ਫਰਾਂਸ ਦੇ ਰਾਸ਼ਟਰਪਤੀ ਨੇ ਨੀਤਾ ਅੰਬਾਨੀ ਦਾ ਖ਼ਾਸ ਤਰੀਕੇ ਨਾਲ ਕੀਤਾ ਸਵਾਗਤ
24 ਜੁਲਾਈ 2024 ਨੂੰ ਬਜਟ ਪੇਸ਼ ਕੀਤੇ ਜਾਣ ਦੇ ਇਕ ਦਿਨ ਬਾਅਦ ਹੀ ਜਯਾ ਬੱਚਨ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰਾ ਨੇ ਕਿਹਾ ਕਿ ਉਹ ਕੇਂਦਰੀ ਬਜਟ 2024 ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਇਹ ਚਰਚਾ ਕਰਨ ਯੋਗ ਨਹੀਂ ਹੈ। ਇਹ ਕਹਿੰਦੇ ਹੋਏ ਕਿ ਵਾਅਦੇ ਸਿਰਫ਼ ਕਾਗਜ਼ਾਂ 'ਤੇ ਹੀ ਰਹਿਣਗੇ, ਜਯਾ ਨੇ ਕਿਹਾ, 'ਮੇਰਾ ਕੋਈ ਪ੍ਰਤੀਕਰਮ ਨਹੀਂ ਹੈ। ਕੀ ਇਹ ਅਜਿਹਾ ਬਜਟ ਹੈ ਜੋ ਪ੍ਰਤੀਕਿਰਿਆ ਕਰੇਗਾ? ਇਹ ਸਿਰਫ਼ ਡਰਾਮਾ ਹੈ, ਕਾਗਜ਼ਾਂ 'ਤੇ ਰਹਿ ਗਏ ਵਾਅਦੇ ਕਦੇ ਵੀ ਪੂਰੇ ਨਹੀਂ ਹੋਣਗੇ।
ਇਹ ਖ਼ਬਰ ਵੀ ਪੜ੍ਹੋ -ਲਾਲ ਸਾੜੀ ਅਤੇ ਲਾਲ ਗੁਲਾਬ ਨੂੰ ਹੱਥ 'ਚ ਫੜ ਕੇ ਤਾਪਸੀ ਪੰਨੂ ਨੇ ਕਰਵਾਇਆ ਦਿਲਕਸ਼ ਫੋਟੋਸ਼ੂਟ
'ਬਜਟ 2024' 'ਚ ਫ਼ਿਲਮ ਇੰਡਸਟਰੀ ਲਈ ਕੁਝ ਨਹੀਂ
ਇੱਕ ਇੰਟਰਵਿਊ 'ਚ ਜਯਾ ਨੇ ਕਿਹਾ ਕਿ ਹਾਲ ਹੀ ਦੇ ਬਜਟ 'ਚ ਫ਼ਿਲਮ ਇੰਡਸਟਰੀ ਨੂੰ ਕੁਝ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ 2024 ਨਾਲ ਨਾ ਤਾਂ ਅਦਾਕਾਰਾਂ ਅਤੇ ਨਾ ਹੀ ਇੰਡਸਟਰੀ ਨੂੰ ਕੋਈ ਫਾਇਦਾ ਹੋਇਆ ਹੈ।