ਕੀ ਹਿਮਾਂਸ਼ੀ ਖੁਰਾਣਾ ਦਾ ਆਸਿਮ ਰਿਆਜ਼ ਨਾਲ ਹੋਇਆ ਹੈ ਬ੍ਰੇਕਅੱਪ? ਸੋਸ਼ਲ ਮੀਡੀਆ ''ਤੇ ਛਿੜੀ ਚਰਚਾ

Sunday, Nov 13, 2022 - 10:00 AM (IST)

ਕੀ ਹਿਮਾਂਸ਼ੀ ਖੁਰਾਣਾ ਦਾ ਆਸਿਮ ਰਿਆਜ਼ ਨਾਲ ਹੋਇਆ ਹੈ ਬ੍ਰੇਕਅੱਪ? ਸੋਸ਼ਲ ਮੀਡੀਆ ''ਤੇ ਛਿੜੀ ਚਰਚਾ

ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਪੰਜਾਬੀ ਇੰਡਸਟਰੀ ਦੀ ਟੌਪ ਮਾਡਲਾਂ 'ਚੋਂ ਇਕ ਹੈ। ਹਿਮਾਂਸ਼ੀ ਨੇ ਅਦਾਕਾਰੀ ਦੀ ਦੁਨੀਆ 'ਚ ਵੀ ਆਪਣਾ ਨਾਮ ਕਮਾਇਆ ਹੈ ਪਰ ਉਹ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਆਉਣ ਤੋਂ ਬਾਅਦ ਪੂਰੇ ਹਿੰਦੁਸਤਾਨ ਦੀ ਚਹੇਤੀ ਬਣ ਗਈ। 'ਬਿੱਗ ਬੌਸ 13' ਨੇ ਹਿਮਾਂਸ਼ੀ ਖੁਰਾਣਾ ਨੂੰ ਬੇਸ਼ੁਮਾਰ ਪ੍ਰਸਿੱਧੀ ਦਿੱਤੀ। ਇਸ ਸ਼ੋਅ 'ਚ ਉਸ ਦੇ ਮਾਡਲ ਆਸਿਮ ਰਿਆਜ਼ ਨਾਲ ਪਿਆਰ ਦੇ ਚਰਚੇ ਵੀ ਜ਼ੋਰਾਂ 'ਤੇ ਹੋਏ ਸਨ। ਉਦੋਂ ਤੋਂ ਹੁਣ ਤੱਕ ਇਹ ਦੋਵੇਂ ਖੂਬਸੂਰਤ ਕਲਾਕਾਰ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ ਪਰ ਹੁਣ ਇੰਝ ਲੱਗਦਾ ਹੈ ਕਿ ਹਿਮਾਂਸ਼ੀ ਤੇ ਆਸਿਮ ਵਿਚਾਲੇ ਕੁਝ ਠੀਕ ਨਹੀਂ ਹੈ। ਇਹ ਗੱਲ ਅਸੀਂ ਨਹੀਂ ਸਗੋਂ ਹਿਮਾਂਸ਼ੀ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਵੇਖ ਕੇ ਲੱਗਦਾ ਹੈ।

PunjabKesari

ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਉਦਾਸ ਸ਼ਾਇਰੀ ਵਾਲੀਆਂ ਪੋਸਟਾਂ ਸ਼ੇਅਰ ਕਰ ਰਹੀ ਸੀ। ਇਹ ਸਭ ਵੇਖ ਕੇ ਉਸ ਦੇ ਫੈਨਜ਼ ਸੋਚ ਰਹੇ ਹਨ ਕਿ ਸ਼ਾਇਦ ਹਿਮਾਂਸ਼ੀ ਤੇ ਆਸਿਮ ਦਾ ਵੀ ਆਮ ਜੋੜਿਆਂ ਵਾਂਗ ਥੋੜਾ ਬਹੁਤਾ ਝਗੜਾ ਚੱਲ ਰਿਹਾ ਹੈ ਪਰ ਹੁਣ ਹਿਮਾਂਸ਼ੀ ਦੀ ਨਵੀਂ ਪੋਸਟ ਦੋਵਾਂ ਦੇ ਬ੍ਰੇਕਅੱਪ ਵੱਲ ਇਸ਼ਾਰਾ ਕਰ ਰਹੀ ਹੈ। ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਆਪਣੀ ਤਸਵੀਰ ਸ਼ੇਅਰ ਕਰਕੇ ਉਸ 'ਤੇ ਉਦਾਸ ਸ਼ਾਇਰੀ ਲਿਖੀ। ਹਿਮਾਂਸ਼ੀ ਨੇ ਲਿਖਿਆ, ''ਤੇਰੇ ਮੇਰੇ 'ਚ ਸ਼ਬਦਾਂ ਦੀ ਉਲਝਣ ਰਿਸ਼ਤਾ ਖਾ ਗਈ। ਤੇਰੇ ਮੇਰੇ ਅਰਮਾਨ ਦਾ ਆਸ਼ਿਆਨਾ ਢਾਹ ਗਈ। ਕੋਸ਼ਿਸ਼ ਕੀਤੀ ਦੋਵਾਂ ਨੇ ਪਰ ਜ਼ਿੰਦਗੀ ਦੇ ਸਾਰੇ ਚਾਅ ਮਾਰ ਗਈ- ਐੱਚ. ਕੇ. (ਹਿਮਾਂਸ਼ੀ ਖੁਰਾਣਾ)।''

PunjabKesari
ਇਸ ਤੋਂ ਬਾਅਦ ਹਿਮਾਂਸ਼ੀ ਨੇ ਇੱਕ ਹੋਰ ਪੋਸਟ ਸ਼ੇਅਰ ਕਰਦਿਆਂ ਲਿਖਿਆ, ''ਇੱਕ ਲੜਕੀ ਤੁਹਾਨੂੰ ਨਾਰਾਜ਼ ਕਰ ਸਕਦੀ ਹੈ, ਫ਼ਿਰ ਉਹ ਇਸ ਗੱਲ 'ਤੇ ਨਾਰਾਜ਼ ਹੋਵੇਗੀ ਕਿ ਤੁਸੀਂ ਨਾਰਾਜ਼ ਹੋ। ਹੁਣ ਤੁਹਾਨੂੰ ਉਸ ਨੂੰ ਨਾਰਾਜ਼ ਕਰਨ ਲਈ ਸੌਰੀ ਕਹਿਣਾ ਪਵੇਗਾ ਕਿਉਂਕਿ ਤੁਸੀਂ ਖ਼ੁਦ ਨਾਰਾਜ਼ ਹੋ ਕੇ ਉਸ ਨੂੰ ਨਾਰਾਜ਼ ਕੀਤਾ ਹੈ।'' ਹਿਮਾਂਸ਼ੀ ਦੀਆਂ ਇਹ ਪੋਸਟਾਂ ਦੇਖ ਸਾਫ਼ ਪਤਾ ਲੱਗਦਾ ਹੈ ਕਿ ਕੁੱਝ ਤਾਂ ਗੜਬੜ ਜ਼ਰੂਰ ਹੈ।

ਨੋਟ– ਹਿਮਾਂਸ਼ੀ ਖੁਰਾਣਾ ਦੀ ਇਸ ਪੋਸਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News