ਅਦਾਕਾਰਾ ਹੇਮਾ ਮਾਲਿਨੀ ਨੇ ਮਾਂ ਦੀ ਬਰਸੀ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ

Saturday, Jun 26, 2021 - 06:02 PM (IST)

ਅਦਾਕਾਰਾ ਹੇਮਾ ਮਾਲਿਨੀ ਨੇ ਮਾਂ ਦੀ ਬਰਸੀ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਨੇ ਆਪਣੀ ਮਾਂ ਜਯਾ ਚੱਕਰਵਤੀ ਦੀ ਬਰਸੀ ਤੇ ਉਹਨਾਂ ਨੂੰ ਯਾਦ ਕੀਤਾ ਹੈ। ਮਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਹੇਮਾ ਮਾਲਿਨੀ ਨੇ ਕਿਹਾ ਹੈ ਕਿ ਅੱਜ ਉਹ ਜੋ ਵੀ ਹੈ ਉਹ ਮਾਂ ਦੀ ਵਜ੍ਹਾ ਕਰਕੇ ਹੈ। ਹੇਮਾ ਨੇ ਮਾਂ ਦੀਆਂ ਤਸਵੀਰਾਂ ਟਵਿੱਟਰ ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ।

 

‘ਮੇਰੀ ਮਾਂ ਸ਼੍ਰੀਮਤੀ ਜਯਾ ਚੱਕਰਵਤੀ, ਜਿਹੜੇ ਵੀ ਉਸ ਨੂੰ ਜਾਣਦੇ ਸਨ ਉਹ ਉਹਨਾਂ ਨੂੰ ਮੰਮੀ ਕਹਿ ਕੇ ਬੁਲਾਉਂਦੇ ਸਨ, ਉਹ ਮੁੰਬਈ ਵਿੱਚ ਆਪਣੀ ਹਸਤੀ ਰੱਖਦੀ ਸੀ ਜਿਸ ਦੀ ਹਰ ਕੋਈ ਇੱਜ਼ਤ ਕਰਦਾ ਸੀ। ਉਹ ਅੱਜ ਦੇ ਹੀ ਦਿਨ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੀ ਗਈ। ਮੇਰੇ ਵਾਸਤੇ ਉਹ ਸਭ ਕੁਝ ਸੀ। ਅੱਜ ਮੈਂ ਜੋ ਵੀ ਹਾਂ ਉਹਨਾਂ ਦੀ ਬਦੌਲਤ ਹਾਂ। ਉਹਨਾਂ ਨੇ ਮੇਰਾ ਕਰੀਅਰ ਬਣਾਇਆ। ਉਹਨਾਂ ਦੇ ਮਾਰਗ ਦਰਸ਼ਨ ਦਾ ਅੱਜ ਵੀ ਮੈਨੂੰ ਅਹਿਸਾਸ ਹੁੰਦਾ ਹੈ’।


author

Aarti dhillon

Content Editor

Related News