ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਦੁਨੀਆ ਨੂੰ ਕਿਹਾ ਅਲਵਿਦਾ
Monday, Mar 17, 2025 - 10:01 AM (IST)

ਮੁੰਬਈ- ਮਨੋਰੰਜਨ ਜਗਤ ਤੋਂ ਹਰ ਰੋਜ਼ ਕੋਈ ਨਾ ਕੋਈ ਦਿਲ ਦਹਿਲਾ ਦੇਣ ਵਾਲੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਹੁਣ ਹਾਲ ਹੀ ਵਿੱਚ ਇੱਕ ਵਾਰ ਫਿਰ ਇੱਕ ਖ਼ਬਰ ਨੇ ਲੋਕਾਂ ਦੇ ਦਿਲ ਤੋੜ ਦਿੱਤੇ ਹਨ। ਦਰਅਸਲ ਵਿਦੇਸ਼ੀ ਅਦਾਕਾਰਾ ਐਮਿਲੀ ਡੇਕਵੇਨ ਦਾ ਲੰਘੇ ਦਿਨ ਐਤਵਾਰ ਨੂੰ 43 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਅਦਾਕਾਰਾ ਦੀ ਮੌਤ ਦੀ ਖ਼ਬਰ ਉਸਦੇ ਪਰਿਵਾਰ ਅਤੇ ਪਬਲੀਸਿਟੀ ਏਜੰਟ ਨੇ ਦਿੱਤੀ। ਐਮਿਲੀ ਦੀ ਮੌਤ ਤੋਂ ਬਾਅਦ, ਉਸਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ: ਹੋਲੀ ਪਾਰਟੀ 'ਤੇ ਮਸ਼ਹੂਰ ਅਦਾਕਾਰਾ ਨਾਲ ਹੋਈ ਛੇੜਛਾੜ
ਅਦਾਕਾਰਾ ਐਮਿਲੀ ਡੇਕਵੇਨ ਲੰਬੇ ਸਮੇਂ ਤੋਂ ਇੱਕ ਦੁਰਲੱਭ ਕੈਂਸਰ ਨਾਲ ਜੂਝ ਰਹੀ ਸੀ। ਅਦਾਕਾਰਾ ਨੇ ਸਾਲ 2023 ਵਿੱਚ ਦੱਸਿਆ ਸੀ ਕਿ ਉਹ ਦੁਰਲੱਭ ਕੈਂਸਰ ਤੋਂ ਪੀੜਤ ਹੈ। ਇਹ ਅਦਾਕਾਰਾ adrenocortical carcinoma ਤੋਂ ਪੀੜਤ ਸੀ। ਇਹ ਐਡਰੀਨਲ ਗਲੈਂਡ ਕੈਂਸਰ ਹੈ, ਜਿਸ ਨਾਲ ਜੂਝਦੇ ਹੋਏ ਅਦਾਕਾਰਾ ਦੀ 16 ਮਾਰਚ 2025 ਨੂੰ ਮੌਤ ਹੋ ਗਈ।
ਇਹ ਵੀ ਪੜ੍ਹੋ: AR ਰਹਿਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਇਸ ਕਾਰਨ ਕਰਵਾਇਆ ਗਿਆ ਸੀ ਦਾਖਲ
ਕੰਮ ਦੀ ਗੱਲ ਕਰੀਏ ਤਾਂ ਬੈਲਜੀਅਮ ਅਦਾਕਾਰਾ ਐਮਿਲੀ ਨੇ ਡਾਰਡੇਨ ਬ੍ਰਦਰਜ਼ ਦੀ ਫਿਲਮ 'ਰੋਸੇਟਾ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ, ਉਨ੍ਹਾਂ ਨੇ ਕਾਨਸ ਫਿਲਮ ਫੈਸਟੀਵਲ ਵਿੱਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ ਸੀ ਅਤੇ ਫਿਲਮ ਨੇ ਗੋਲਡਨ ਪਾਮ ਜਿੱਤਿਆ ਸੀ। ਐਮਿਲੀ ਆਖਰੀ ਵਾਰ ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਸਰਵਾਈਵ' ਵਿੱਚ ਦਿਖਾਈ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ: 'ਤੈਨੂੰ ਬਦਸੂਰਤ ਬਣਾ ਕੇ ਛੱਡਾਂਗਾ', ਸੈਫ ਦੇ ਪੁੱਤਰ ਇਬਰਾਹਿਮ ਨੇ ਆਖਿਰ ਕਿਸ ਨੂੰ ਦਿੱਤੀ ਧਮਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8