ਅਦਾਕਾਰਾ ਦੀਆ ਮਿਰਜ਼ਾ ਨੇ ਵਰਕਆਊਟ ਕਰਦੇ ਹੋਏ ਬੇਬੀ ਬੰਪ ਕੀਤਾ ਫਲਾਂਟ, ਵੀਡੀਓ ਵਾਇਰਲ

Friday, Apr 09, 2021 - 01:44 PM (IST)

ਅਦਾਕਾਰਾ ਦੀਆ ਮਿਰਜ਼ਾ ਨੇ ਵਰਕਆਊਟ ਕਰਦੇ ਹੋਏ ਬੇਬੀ ਬੰਪ ਕੀਤਾ ਫਲਾਂਟ, ਵੀਡੀਓ ਵਾਇਰਲ

ਮੁੰਬਈ: ਅਦਾਕਾਰਾ ਦੀਆ ਮਿਰਜ਼ਾ ਇਨੀਂ ਦਿਨੀਂ ਆਪਣੇ ਪ੍ਰੈਗਨੈਂਸੀ ਪੀਰੀਅਡ ਦਾ ਮਜ਼ਾ ਲੈ ਰਹੀ ਹੈ। ਬੀਤੇ ਦਿਨੀਂ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਆਪਣੀ ਪ੍ਰੈਗਨੈਂਸੀ ਦੀ ਖ਼ੁਸ਼ਖ਼ਬਰੀ ਦਿੱਤੀ ਸੀ ਜਿਸ ਤੋਂ ਬਾਅਦ ਉਹ ਲਗਾਤਾਰ ਚਰਚਾ ’ਚ ਬਣੀ ਹੋਈ ਹੈ। ਅਜਿਹੇ ਸਮੇਂ ’ਚ ਅਦਾਕਾਰਾ ਆਪਣਾ ਅਤੇ ਹੋਣ ਵਾਲੇ ਬੱਚੇ ਦੀ ਸਿਹਤ ਦਾ ਪੂਰਾ ਧਿਆਨ ਰੱਖ ਰਹੀ ਹੈ। ਇਸ ਦੌਰਾਨ ਉਨ੍ਹਾਂ ਦੀਆਂ ਬੇਬੀ ਬੰਪ ਦੇ ਨਾਲ ਵਰਕਆਊਟ ਕਰਦੇ ਹੋਏ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ’ਚ ਸਾਂਝਾ ਕੀਤਾ ਹੈ। 

PunjabKesari
ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਦੀਆ ਆਪਣੀ ਬਿਲਡਿੰਗ ਦੀ ਛੱਤ ’ਤੇ ਨਜ਼ਰ ਆ ਰਹੀ ਹੈ। ਇਸ ਦੌਰਾਨ ਦੀਆ ਬਲੈਕ ਐਂਡ ਵ੍ਹਾਈਟ ਆਊਟਫਿੱਟ ਪਹਿਨੇ ਵਰਕਆਊਟ ਅਤੇ ਯੋਗਾ ਕਰਦੀ ਦਿਖਾਈ ਦੇ ਰਹੀ ਹੈ। ਦੀਆ ਦੇ ਨਾਲ ਇਕ ਪ੍ਰੋਫੈਸ਼ਨਲ ਇੰਸਟਰਕਚਰ ਵੀ ਨਜ਼ਰ ਆ ਰਿਹਾ ਹੈ ਜੋ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਦੇ ਰਿਹਾ ਹੈ। ਉਨ੍ਹਾਂ ਦੀ ਇਹ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਉਨ੍ਹਾਂ ਦੀ ਬੇਹੱਦ ਤਾਰੀਫ਼ ਕਰ ਰਹੇ ਹਨ। 


ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ’ਚ ਦੀਆ ਮਿਰਜ਼ਾ ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ ਬੇਬੀ ਦੇ ਨਾਲ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਨਜ਼ਰ ਆਈ ਸੀ। ਅਦਾਕਾਰਾ ਦੀ ਇਸ ਵੀਡੀਓ ਨੂੰ ਬਾਲੀਵੁੱਡ ਦੇ ਪ੍ਰਸਿੱਧੀ ਫੋਟੋਗ੍ਰਾਫਰ ਯੋਗੇਨ ਸ਼ਾਹ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਸੀ। ਇਸ ਦੌਰਾਨ ਦੀਆ ਵ੍ਹਾਈਟ ਟਾਪ ਅਤੇ ਗ੍ਰੇ ਕਾਰਗੋ ’ਚ ਨਜ਼ਰ ਆਈ। ਉਨ੍ਹਾਂ ਨੇ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਫੇਸਮਾਸਕ ਲਗਾਇਆ ਹੋਇਆ ਸੀ। ਦੀਆ ਪੈਪਰਾਜੀ ਨੂੰ ਦੇਖ ਕੇ ਰੁਕੀ ਨਹੀਂ ਸਗੋਂ ਕੈਮਰੇ ਦੇ ਸਾਹਮਣੇ ਉਸ ਨੇ ਪੋਜ ਵੀ ਦਿੱਤੇ। ਉਨ੍ਹਾਂ ਦੇ ਚਿਹਰੇ ’ਤੇ ਪ੍ਰੈਗਨੈਂਸੀ ਗਲੋਅ ਸਾਫ਼ ਨਜ਼ਰ ਆਇਆ ਸੀ।

PunjabKesari
ਦੱਸ ਦੇਈਏ ਕਿ ਦੀਆ ਮਿਰਜ਼ਾ ਨੇ ਆਪਣੀ ਪ੍ਰੈਗਨੈਂਸੀ ਦੀ ਖ਼ੁਸ਼ਖ਼ਬਰੀ ਮਾਲਦੀਵ ਤੋਂ ਇਕ ਹਫ਼ਤੇ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ। ਉਨ੍ਹਾਂ ਨੇ ਰੈੱਡ ਆਊਟਫਿੱਟ ’ਚ ਬੇਬੀ ਬੰਪ ਫਲਾਂਟ ਕਰਦੇ ਹੋਏ ਇਕ ਤਸਵੀਰ ਸਾਂਝੀ ਕੀਤੀ ਸੀ ਪਰ ਵਿਆਹ ਦੇ ਡੇਢ ਮਹੀਨੇ ਬਾਅਦ ਹੀ ਉਨ੍ਹਾਂ ਦੀ ਪ੍ਰੈਗਨੈਂਸੀ ਦੀ ਖ਼ਬਰ ਸੁਣ ਕੇ ਪ੍ਰਸ਼ੰਸਕ ਹੈਰਾਨ ਹੋ ਗਏ ਸਨ ਅਤੇ ਕੁਮੈਂਟ ਕਰਕੇ ਉਨ੍ਹਾਂ ਨੂੰ ਟਰੋਲ ਵੀ ਕਰਨ ਲੱਗੇ ਸਨ। ਜਿਸ ਤੋਂ ਬਾਅਦ ਅਦਾਕਾਰਾ ਨੇ ਟਰੋਲਸ ਨੂੰ ਕਰਾਰਾ ਜਵਾਬ ਵੀ ਦਿੱਤਾ ਸੀ। 

PunjabKesari

ਜਾਣਕਾਰੀ ਲਈ ਦੱਸ ਦੇਈਏ ਕਿ ਦੀਆ ਨੇ ਇਸ ਸਾਲ ਫਰਵਰੀ ’ਚ ਬਿਜ਼ਨੈੱਸਮੈਨ ਵੈਭਵ ਰੇਖੀ ਨਾਲ ਵਿਆਹ ਰਚਾਇਆ ਸੀ। ਦੋਵਾਂ ਦਾ ਇਹ ਦੂਜਾ ਵਿਆਹ ਹੈ। ਜੋੜਾ ਆਪਣੇ ਵਿਆਹ ਨੂੰ ਲੈ ਕੇ ਬੇਹੱਦ ਖ਼ੁਸ਼ ਹੈ।  


author

Aarti dhillon

Content Editor

Related News