ਦੀਪਿਕਾ ਤੇ ਸ਼ੋਏਬ ਦੀ ਜੋੜੀ ਪਰਦੇ ''ਤੇ ਆਵੇਗੀ ਨਜ਼ਰ, ਅਮਿਤਾਭ-ਰੇਖਾ ਦੀ ਇਸ ਫ਼ਿਲਮ ''ਤੇ ਹੋਵੇਗੀ ਆਧਾਰਿਤ ਕਹਾਣੀ

Tuesday, Jul 02, 2024 - 04:18 PM (IST)

ਦੀਪਿਕਾ ਤੇ ਸ਼ੋਏਬ ਦੀ ਜੋੜੀ ਪਰਦੇ ''ਤੇ ਆਵੇਗੀ ਨਜ਼ਰ, ਅਮਿਤਾਭ-ਰੇਖਾ ਦੀ ਇਸ ਫ਼ਿਲਮ ''ਤੇ ਹੋਵੇਗੀ ਆਧਾਰਿਤ ਕਹਾਣੀ

ਨਵੀਂ ਦਿੱਲੀ : ਟੀ. ਵੀ. ਦੀ ਸਭ ਤੋਂ ਪਸੰਦੀਦਾ ਜੋੜੀ ਦੀਪਿਕਾ ਕੱਕੜ ਅਤੇ ਸ਼ੋਏਬ ਇਬਰਾਹਿਮ ਸਕ੍ਰੀਨ 'ਤੇ ਕੰਮ ਕਰਨ ਦੇ ਨਾਲ-ਨਾਲ ਮਸ਼ਹੂਰ ਯੂਟਿਊਬਰ ਵੀ ਬਣ ਗਏ ਹਨ। ਕਰੀਬ ਚਾਰ-ਪੰਜ ਸਾਲਾਂ ਤੋਂ ਦੋਵੇਂ ਆਪਣੇ ਕੰਮ ਦੇ ਨਾਲ-ਨਾਲ ਬਲੌਗਿੰਗ ਕਰਦੇ ਨਜ਼ਰ ਆ ਰਹੇ ਹਨ। ਅਦਾਕਾਰਾ ਪਿਛਲੇ ਕੁਝ ਸਾਲਾਂ ਤੋਂ ਐਕਟਿੰਗ ਤੋਂ ਦੂਰ ਹੈ। ਪਿਛਲੇ ਸਾਲ ਦੀਪਿਕਾ ਨੇ ਬੇਟੇ ਰੁਹਾਨ ਨੂੰ ਜਨਮ ਦਿੱਤਾ ਸੀ ਅਤੇ ਇਨ੍ਹੀਂ ਦਿਨੀਂ ਅਭਿਨੇਤਰੀ ਆਪਣਾ ਸਾਰਾ ਸਮਾਂ ਪਰਿਵਾਰ ਨਾਲ ਬਿਤਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਇਤਿਹਾਸਕ ਜਿੱਤ ਮਗਰੋਂ ਦਲੇਰ ਮਹਿੰਦੀ ਦੇ ਗੀਤ 'ਤੇ ਅਰਸ਼ਦੀਪ ਤੇ ਵਿਰਾਟ ਨੇ ਪਾਇਆ ਭੰਗੜਾ, ਸਾਹਮਣੇ ਆਇਆ ਵੀਡੀਓ

ਹਾਲਾਂਕਿ ਉਸ ਦੇ ਪ੍ਰਸ਼ੰਸਕ ਉਸ ਨੂੰ ਪਰਦੇ 'ਤੇ ਦੁਬਾਰਾ ਦੇਖਣ ਲਈ ਬੇਤਾਬ ਹਨ, ਜਿਸ ਕਾਰਨ ਅਦਾਕਾਰਾ ਨੇ ਆਪਣੇ ਬਲਾਗ 'ਚ ਦੱਸਿਆ ਸੀ ਕਿ ਉਹ ਇਕ-ਦੋ ਸਾਲ ਹੋਰ ਐਕਟਿੰਗ ਨਹੀਂ ਕਰਨਾ ਚਾਹੁੰਦੀ। ਉਸ ਨੇ ਆਪਣੇ ਬੇਟੇ ਦੀ ਖ਼ਾਤਰ ਕੁਝ ਸਮੇਂ ਲਈ ਬਰੇਕ ਲੈਣ ਦਾ ਫ਼ੈਸਲਾ ਕੀਤਾ, ਕਿਉਂਕਿ ਦੀਪਿਕਾ ਆਪਣੇ ਬੱਚੇ ਨੂੰ ਸਮਾਂ ਦੇਣਾ ਚਾਹੁੰਦੀ ਸੀ। ਇਸ ਦੌਰਾਨ ਦੀਪਿਕਾ ਅਤੇ ਸ਼ੋਏਬ ਦੇ ਪ੍ਰਸ਼ੰਸਕਾਂ ਲਈ ਇੱਕ ਚੰਗੀ ਖ਼ਬਰ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਦੋਵੇਂ ਫਿਰ ਤੋਂ ਪਰਦੇ 'ਤੇ ਇਕੱਠੇ ਕੰਮ ਕਰਦੇ ਨਜ਼ਰ ਆ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ 'ਬੀਬੀ ਰਜਨੀ' ਦਾ ਟੀਜ਼ਰ ਰਿਲੀਜ਼ , 30 ਅਗਸਤ ਨੂੰ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼

ਖ਼ਬਰਾਂ ਅਨੁਸਾਰ, ਮਸ਼ਹੂਰ ਨਿਰਮਾਤਾ ਸੰਦੀਪ ਸਿਕੰਦ ਨੇ ਕਿਹਾ ਹੈ ਕਿ ਜੇਕਰ ਇਹ ਜੋੜਾ ਤਿਆਰ ਹੈ ਤਾਂ ਉਹ ਉਨ੍ਹਾਂ ਨੂੰ ਇੱਕ ਪ੍ਰੇਮ ਕਹਾਣੀ 'ਚ ਪਤੀ-ਪਤਨੀ ਦੇ ਰੂਪ 'ਚ ਕਾਸਟ ਕਰਨਾ ਪਸੰਦ ਕਰਨਗੇ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸ਼ੋਅ ਅਮਿਤਾਭ ਬੱਚਨ ਸਟਾਰਰ ਫ਼ਿਲਮ 'ਸਿਲਸਿਲਾ' 'ਤੇ ਬਣਾਇਆ ਜਾਵੇਗਾ। ਇਸ 'ਚ ਸ਼ੋਏਬ, ਦੀਪਿਕਾ ਨੂੰ ਕਾਸਟ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਇਹ ਜੋੜਾ ਇੱਕ-ਦੂਜੇ ਨੂੰ ਬਹੁਤ ਪਿਆਰ ਕਰਦਾ ਹੈ। ਇਸ ਲਈ ਪ੍ਰਸ਼ੰਸਕ ਦੋਵਾਂ ਦੀ ਇਸ ਤਰ੍ਹਾਂ ਦੀ ਲਵ ਸਟੋਰੀ ਦੇਖਣਾ ਚਾਹੁਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News