ਅਰਮਾਨ ਮਲਿਕ ਦੇ ਬਿਗ ਬੌਸ 'ਚ ਆਉਣ ਨੂੰ ਲੈ ਕੇ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਲਗਾਈ ਫਟਕਾਰ, ਕਿਹਾ ਇਹ
Sunday, Jun 23, 2024 - 10:39 AM (IST)

ਮੁੰਬਈ- 'ਬਿੱਗ ਬੌਸ ਓਟੀਟੀ 3' ਦੇ ਪਿਛਲੇ ਸੀਜ਼ਨ ਦੀ ਤਰ੍ਹਾਂ ਇਸ ਸੀਜ਼ਨ 'ਚ ਵੀ ਟੀ.ਵੀ ਅਦਾਕਾਰਾ ਅਤੇ ਯੂਟਿਊਬਰਸ ਵਿਚਾਲੇ ਮੁਕਾਬਲਾ ਹੋਵੇਗਾ। ਇਸ ਸੀਜ਼ਨ 'ਚ, ਬਹੁਤ ਸਾਰੇ YouTubers ਨੇ ਹਿੱਸਾ ਲਿਆ ਹੈ, ਜਿਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਚੰਗੀ ਪ੍ਰਸਿੱਧੀ ਹੈ। ਇਸ ਵਾਰ ਸ਼ੋਅ 'ਚ ਵਿਸ਼ਾਲ ਪਾਂਡੇ, ਲਵਕੇਸ਼ ਕਟਾਰੀਆ ਵਰਗੇ ਕਈ ਯੂਟਿਊਬਰ ਹਨ। ਇਸ ਸਭ ਦੇ ਵਿਚਕਾਰ ਇੱਕ ਯੂਟਿਊਬਰ ਅਰਮਾਨ ਮਲਿਕ ਵੀ ਹੈ।
ਇਹ ਖ਼ਬਰ ਵੀ ਪੜ੍ਹੋ- ਦੋ ਪਤਨੀਆਂ ਨਾਲ 'ਬਿੱਗ ਬੌਸ ਓਟੀਟੀ 3' 'ਚ ਐਂਟਰੀ 'ਤੇ ਕਰਨ ਕੁੰਦਰਾ ਨੇ ਉਡਾਇਆ ਅਰਮਾਨ ਮਲਿਕ ਦਾ ਮਜ਼ਾਕ, ਦੇਖੋ ਕੀ ਕਿਹਾ
ਅਰਮਾਨ ਮਲਿਕ ਦੋ ਪਤਨੀਆਂ ਨਾਲ ਰਹਿਣ ਨੂੰ ਲੈ ਕੇ ਸੁਰਖੀਆਂ 'ਚ ਹਨ। ਉਹ ਆਪਣੀਆਂ ਦੋ ਪਤਨੀਆਂ (ਪਾਇਲ ਅਤੇ ਕ੍ਰਿਤਿਕਾ) ਨਾਲ ਵੀ ਸ਼ੋਅ 'ਚ ਆ ਚੁੱਕੇ ਹਨ। ਪਹਿਲੇ ਦਿਨ, ਉਸ ਨੇ ਹੋਸਟ ਅਨਿਲ ਕਪੂਰ ਦੇ ਸਾਹਮਣੇ ਆਪਣੀ ਪ੍ਰੇਮ ਕਹਾਣੀ ਦਾ ਖੁਲਾਸਾ ਕੀਤਾ। ਉਸਨੇ ਦੱਸਿਆ ਕਿ ਕਿਵੇਂ ਪਾਇਲ ਅਤੇ ਫਿਰ ਕ੍ਰਿਤਿਕਾ ਨਾਲ ਉਸਦੀ ਪ੍ਰੇਮ ਕਹਾਣੀ ਸ਼ੁਰੂ ਹੋਈ। ਉੱਥੇ ਹੀ ਅਰਮਾਨ ਦੀ ਪਹਿਲੀ ਪਤਨੀ ਪਾਇਲ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਕ੍ਰਿਤਿਕਾ ਤੋਂ ਕੋਈ ਪਰੇਸ਼ਾਨੀ ਨਹੀਂ ਹੈ ਅਤੇ ਤਿੰਨੋਂ ਖੁਸ਼ ਹਨ। ਹੁਣ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਉਨ੍ਹਾਂ ਨੂੰ ਲੈ ਕੇ ਬਿੱਗ ਬੌਸ 'ਤੇ ਨਿਸ਼ਾਨਾ ਸਾਧਿਆ ਹੈ।
ਦੇਵੋਲੀਨਾ ਭੱਟਾਚਾਰਜੀ ਨੇ ਟਵਿਟਰ 'ਤੇ ਕਾਫੀ ਕੁਝ ਲਿਖਿਆ। ਉਨ੍ਹਾਂ ਲਿਖਿਆ, 'ਕੀ ਤੁਹਾਨੂੰ ਲੱਗਦਾ ਹੈ ਕਿ ਇਹ ਮਨੋਰੰਜਨ ਹੈ? ਇਹ ਬੇਕਾਰ ਗੱਲ ਹੈ। ਇਸ ਨੂੰ ਹਲਕੇ 'ਚ ਲੈਣ ਦੀ ਗਲਤੀ ਨਾ ਕਰੋ ਕਿਉਂਕਿ ਇਹ ਅਸਲ 'ਚ ਹੋਇਆ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਕੋਈ ਇਸ ਘਿਣਾਉਣੇ ਕੰਮ ਨੂੰ ਮਨੋਰੰਜਨ ਕਿਵੇਂ ਕਹਿ ਸਕਦਾ ਹੈ? ਮੈਂ ਇਸਨੂੰ ਸੁਣ ਕੇ ਬੇਕਾਰ ਮਹਿਸੂਸ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ- ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਤੀ ਨਾਲ ਨਤਮਸਤਕ ਹੋਏ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ
ਅਦਾਕਾਰਾ ਨੇ ਅੱਗੇ ਲਿਖਿਆ, 'ਸਿਰਫ 6-7 ਦਿਨਾਂ 'ਚ ਪਿਆਰ ਹੋ ਗਿਆ। ਵਿਆਹ ਹੋ ਗਿਆ ਅਤੇ ਸਭ ਤੋਂ ਵਧੀਆ ਦੋਸਤ ਨਾਲ ਵੀ ਅਜਿਹਾ ਹੀ ਹੋਇਆ। ਇਹ ਮੇਰੀ ਕਲਪਨਾ ਤੋਂ ਪਰੇ ਹੈ। ਬਿੱਗ ਬੌਸ ਅਜਿਹੇ ਲੋਕਾਂ ਨੂੰ ਕਿਵੇਂ ਬੁਲਾ ਸਕਦੇ ਹਨ ਕਿਉਂਕਿ ਹਰ ਕੋਈ, ਬੱਚੇ ਅਤੇ ਬਾਲਗ ਇਸ ਸ਼ੋਅ ਨੂੰ ਦੇਖਦੇ ਹਨ। ਉਨ੍ਹਾਂ ਦੀ ਕਹਾਣੀ ਨਵੀਂ ਪੀੜ੍ਹੀ ਨੂੰ ਕੀ ਦੱਸੇਗੀ? ਕੀ ਹਰ ਕੋਈ ਇਸ ਤਰ੍ਹਾਂ ਇੱਕ ਛੱਤ ਹੇਠਾਂ ਖੁਸ਼ ਰਹਿ ਸਕਦਾ ਹੈ?
ਇਹ ਖ਼ਬਰ ਵੀ ਪੜ੍ਹੋ- ਲਾੜੀ Sonakshi Sinha ਨੇ ਘਰ ਰਾਮਾਇਣ 'ਚ ਮਾਂ ਨਾਲ ਕੀਤੀ ਪੂਜਾ, ਵਿਆਹ ਦੇ ਆਊਟਫਿਟ ਦੀ ਝਲਕ ਆਈ ਸਾਹਮਣੇ
ਦੱਸ ਦਈਏ ਕਿ ਅਦਾਕਾਰਾ ਨੇ ਜ਼ੋਰ ਦੇ ਕੇ ਕਿਹਾ ਕਿ ਸਪੈਸ਼ਲ ਮੈਰਿਜ ਐਕਟ ਅਤੇ ਯੂ.ਸੀ.ਸੀ. ਲਾਜ਼ਮੀ ਹੋਣੀ ਚਾਹੀਦੀ ਹੈ। ਉਸ ਨੇ ਇਹ ਵੀ ਲਿਖਿਆ ਕਿ ਉਹ ਨਹੀਂ ਜਾਣਦੀ ਕਿ ਉਹ ਲੋਕ ਕੌਣ ਹਨ ਜੋ ਅਰਮਾਨ ਮਲਿਕ ਨੂੰ ਫਾਲੋਅ ਕਰਦੇ ਹਨ। ਪਤਾ ਨਹੀਂ ਬਿੱਗ ਬੌਸ ਨੂੰ ਕੀ ਹੋ ਗਿਆ ਹੈ ਕਿ ਉਹ ਅਜਿਹੇ ਲੋਕਾਂ ਨੂੰ ਸ਼ੋਅ 'ਤੇ ਬੁਲਾ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।