ਦੀਪਿਕਾ ਪਾਦੁਕੋਣ ਨੇ ਇਸ ਕਾਰਨ ਦਿੱਤਾ 'ਜੀਓ ਮਾਮੀ ਮੁੰਬਈ ਫ਼ਿਲਮ ਫੈਸਟੀਵਲ' ਦੇ ਅਹੁਦੇ ਤੋਂ ਅਸਤੀਫ਼ਾ

04/13/2021 10:11:18 AM

ਮੁੰਬਈ- ਬਾਲੀਵੁੱਡ ਦੀਪਿਕਾ ਪਾਦੁਕੋਣ ਨੇ ਸੋਸ਼ਲ ਮੀਡੀਆ ਰਾਹੀਂ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪੋਸਟ ਰਾਹੀਂ ਦੱਸਿਆ ਕਿ ਉਹ ਜੀਓ ਮਾਮੀ ਮੁੰਬਈ ਫ਼ਿਲਮ ਫੈਸਟੀਵਲ' ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੀ ਹੈ। ਉਨ੍ਹਾਂ ਨੇ ਆਪਣਾ ਇਹ ਫ਼ੈਸਲਾ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ। 

PunjabKesari
ਦੱਸ ਦੇਈਏ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਅੱਜ ਜੀਓ ਮਾਮੀ ਮੁੰਬਈ ਫ਼ਿਲਮ ਫੈਸਟੀਵਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਇਸ ਅਹੁਦੇ ਨੂੰ ਛੱਡਣ ਦਾ ਕਾਰਨ ਦੱਸਿਆ ਹੈ। ਦੀਪਿਕਾ ਪਾਦੁਕੋਣ ਨੇ ਦੱਸਿਆ ਹੈ ਕਿ ਉਹ ਆਪਣੇ ਕੰਮ 'ਚ ਰੁਝੇਵਿਆਂ ਕਾਰਨ ਇਹ ਅਹੁਦਾ ਛੱਡ ਰਹੀ ਹੈ।

PunjabKesari
ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਉਸ ਨੇ ਜੀਓ ਮਾਮੀ ਮੁੰਬਈ ਫਿਲਮ ਫੈਸਟੀਵਲ ਦੇ ਪ੍ਰਧਾਨ ਦਾ ਅਹੁਦਾ ਤਿਆਗਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਉਹ ਫਿਲਮ ਫੈਸਟੀਵਲ ਵੱਲ ਆਪਣਾ ਧਿਆਨ ਕੇਂਦਰਿਤ ਨਹੀਂ ਕਰ ਸਕੇਗੀ। ਤੁਹਾਨੂੰ ਦੱਸ ਦੇਈਏ ਕਿ ਸਾਲ 2019 ਵਿਚ ਪਾਦੁਕੋਣ ਨੂੰ ਅਦਾਕਾਰਾ ਆਮਿਰ ਖ਼ਾਨ ਦੀ ਪਤਨੀ ਅਤੇ ਫ਼ਿਲਮ ਨਿਰਮਾਤਾ ਕਿਰਨ ਰਾਓ ਦੀ ਥਾਂ ਫ਼ਿਲਮ ਫੈਸਟੀਵਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਦੀਪਿਕਾ ਪਾਦੁਕੋਣ ਨੇ ਕਿਹਾ ਕਿ ਮਾਮੀ ਦੇ ਬੋਰਡ ਦਾ ਹਿੱਸਾ ਬਣਨਾ ਉਨ੍ਹਾਂ ਦੇ ਤਜ਼ਰਬੇ ਨੂੰ ਹੋਰ ਵਧਾਉਣ ਵਾਲਾ ਰਿਹਾ।

PunjabKesari
ਅਦਾਕਾਰਾ ਨੇ ਕਿਹਾ, 'ਮੇਰੇ ਮੌਜੂਦਾ ਕੰਮਾਂ ਦੇ ਰੁਝੇਵਿਆਂ ਕਾਰਨ, ਮੈਨੂੰ ਲੱਗਦਾ ਹੈ ਕਿ ਮੈਂ ਆਪਣਾ ਧਿਆਨ ਮਾਮੀ ਫਿਲਮ ਫੈਸਟੀਵਲ 'ਤੇ ਪੂਰੀ ਤਰ੍ਹਾਂ ਕੇਂਦਰਿਤ ਨਹੀਂ ਕਰ ਪਾਵਾਂਗੀ।' ਦੀਪਿਕਾ ਪਾਦੁਕੋਣ ਫ਼ਿਲਮ 'ਪਠਾਨ' ਅਤੇ 'ਫਾਈਟਰ' ਫ਼ਿਲਮਾਂ ਵਿਚ ਕੰਮ ਕਰ ਰਹੀ ਹੈ। ਪਿਛਲੇ ਸਾਲ, ਜੀਓ ਮਾਮੀ ਮੁੰਬਈ ਫ਼ਿਲਮ ਫੈਸਟੀਵਲ ਕੋਰੋਨਾ ਵਾਇਰਸ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। 


Aarti dhillon

Content Editor

Related News