ਅਦਾਕਾਰਾ ਅਨੁਸ਼ਾ ਨੇ ਸਾਂਝੀ ਕੀਤੀ ਇਤਰਾਜ਼ਯੋਗ ਤਸਵੀਰ, ਹੋਈ ਵਾਇਰਲ
Friday, Feb 19, 2021 - 03:44 PM (IST)

ਮੁੰਬਈ: ਵੀਜੇ ਅਤੇ ਅਦਾਕਾਰਾ ਅਨੁਸ਼ਾ ਦਾਂਡੇਕਰ ਹਮੇਸ਼ਾ ਆਪਣੀ ਲੁੱਕ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਹਮੇਸ਼ਾ ਆਪਣੇ ਬੋਲਡ ਅੰਦਾਜ਼ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ, ਜਿਸ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰਦੇ ਹਨ। ਹਾਲ ਹੀ ’ਚ ਅਦਾਕਾਰਾ ਨੇ ਆਪਣੀ ਇਕ ਤਸਵੀਰ ਸਾਂਝੀ ਕਰਕੇ ਇੰਟਰਨੈੱਟ ’ਤੇ ਤਹਿਲਕਾ ਮਚਾ ਦਿੱਤਾ ਹੈ। ਉਸ ਦੀ ਇਸ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ।
ਅਨੁਸ਼ਾ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਟੌਪਲੈੱਸ ਤਸਵੀਰ ਸਾਂਝੀ ਕੀਤੀ ਹੈ। ਇਸ ’ਚ ਉਹ ਸਿਰਫ ਵ੍ਹਾਈਟ ਸ਼ਾਰਟਸ ਪਹਿਨੇ ਨਜ਼ਰ ਆ ਰਹੀ ਹੈ। ਇਸ ਬੋਲਡ ਲੁੱਕ ’ਚ ਉਸ ਦਾ ਅੰਦਾਜ਼ ਬੇਹੱਦ ਕਾਤਿਲਾਨਾ ਨਜ਼ਰ ਆ ਰਿਹਾ ਹੈ। ਖੁੱਲ੍ਹੇ ਵਾਲ਼ਾਂ ਅਤੇ ਨਿਊਡ ਮੇਕਅਪ ਨੇ ਉਸ ਦੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਹ ਤਸਵੀਰ ਸਾਂਝੀ ਕਰਦੇ ਹੋਏ ਉਸ ਨੇ ਕੈਪਸ਼ਨ ’ਚ ਲਿਖਿਆ ਕਿ ‘ਕਹੋ ਕਿ ਤੁਹਾਨੂੰ ਕੀ ਕਰਨ ਦੀ ਲੋੜ ਹੈ, ਮੇਰੀ ਪਾਬੰਧੀ ਦੇ ਨਾਲ ਮੈਂ ਠੀਕ ਹਾਂ...’।
ਅਨੁਸ਼ਾ ਦੀ ਇਹ ਤਸਵੀਰ ਇੰਟਰਨੈੱਟ ’ਤੇ ਖ਼ੂਬ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਇਸ ’ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਦੱਸ ਦੇਈਏ ਕਿ ਅਨੁਸ਼ਾ ਦਾਂਡੇਕਰ ਇਕ ਵੀਜੇ, ਟੀ.ਵੀ. ਹੋਸਟ, ਅਦਾਕਾਰਾ ਹੋਣ ਦੇ ਨਾਲ ਇਕ ਬਿਹਤਰੀਨ ਗਾਇਕਾ ਵੀ ਹੈ। ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਨੁਸ਼ਾ ਕਾਫ਼ੀ ਲੰਬੇ ਸਮੇਂ ਤੱਕ ਅਦਾਕਾਰ ਕਰਨ ਕੰਦਰਾ ਨਾਲ ਰਿਲੇਸ਼ਨਸ਼ਿਪ ’ਚ ਰਹਿ ਚੁੱਕੀ ਹੈ ਪਰ ਪਿਛਲੇ ਸਾਲ ਦੋਵਾਂ ਦਾ ਬ੍ਰੇਕਅਪ ਹੋ ਗਿਆ ਸੀ।