ਤਮਿਲ ਅਭਿਨੇਤਾ ਵਿਜੇ ਦੀ ਸਿਆਸਤ ’ਚ ਐਂਟਰੀ, ਬਣਾਈ ਆਪਣੀ ਪਾਰਟੀ

Saturday, Feb 03, 2024 - 10:43 AM (IST)

ਤਮਿਲ ਅਭਿਨੇਤਾ ਵਿਜੇ ਦੀ ਸਿਆਸਤ ’ਚ ਐਂਟਰੀ, ਬਣਾਈ ਆਪਣੀ ਪਾਰਟੀ

ਚੇਨਈ (ਭਾਸ਼ਾ)- ਮਸ਼ਹੂਰ ਤਮਿਲ ਫਿਲਮ ਅਭਿਨੇਤਾ ਵਿਜੇ ਨੇ ਸ਼ੁੱਕਰਵਾਰ ਨੂੰ ਸਿਆਸਤ ਵਿਚ ਆਉਣ ਦਾ ਐਲਾਨ ਕੀਤਾ। ਉਨ੍ਹਾਂ ਸਿਆਸੀ ਪਾਰਟੀ ‘ਤਮਿਝਾਗਾ ਵੇਤਰੀ ਕਸ਼ਗਮ’ (ਟੀ. ਵੀ. ਕੇ.) ਬਣਾਈ ਹੈ ਅਤੇ 2026 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲੜਨਗੇ। ਵਿਜੇ ਨੇ ਇਕ ਬਿਆਨ ’ਚ ਕਿਹਾ ਕਿ ਸਿਆਸਤ ਕੋਈ ਪੇਸ਼ਾ ਨਹੀਂ ਸਗੋਂ ‘ਪਵਿੱਤਰ ਜਨਤਕ ਸੇਵਾ’ ਹੈ।

PunjabKesari
‘ਤਮਿਝਾਗਾ ਵੇਤਰੀ ਕਸ਼ਗਮ’ ਦਾ ਸ਼ਾਬਦਿਕ ਅਰਥ ‘ਤਾਮਿਲਨਾਡੂ ਵਿਕਟਰੀ ਪਾਰਟੀ’ ਹੈ। ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਅਭਿਨੇਤਾ ਸਿਆਸਤ ਵਿਚ ਆ ਸਕਦੇ ਹਨ। ਤਾਮਿਲਨਾਡੂ ਵਿਚ ਪਿਛਲੇ ਸਮੇਂ ਵਿਚ ਬਹੁਤ ਸਾਰੇ ਲੋਕ ਅਦਾਕਾਰੀ ਦੀ ਦੁਨੀਆ ਤੋਂ ਸਿਆਸਤ ਵਿਚ ਕਦਮ ਰੱਖ ਚੁੱਕੇ ਹਨ।

PunjabKesari

ਉਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਐੱਮ. ਜੀ. ਰਾਮਚੰਦਰਨ ਅਤੇ ਜੇ. ਜੈਲਲਿਤਾ ਹਨ। ਵਿਜੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਾ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜੇਗੀ ਅਤੇ ਨਾ ਹੀ ਕਿਸੇ ਦਾ ਸਮਰਥਨ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News