ਅਦਾਕਾਰ ਟਾਈਗਰ ਸ਼ਰਾਫ ਅੱਜ ਮਨਾਉਣਗੇ ਆਪਣਾ 31ਵਾਂ ਜਨਮਦਿਨ

Tuesday, Mar 02, 2021 - 02:14 PM (IST)

ਅਦਾਕਾਰ ਟਾਈਗਰ ਸ਼ਰਾਫ ਅੱਜ ਮਨਾਉਣਗੇ ਆਪਣਾ 31ਵਾਂ ਜਨਮਦਿਨ

ਮੁੰਬਈ: ਅਦਾਕਾਰ ਟਾਈਗਰ ਸ਼ਰਾਫ ਦਾ ਅੱਜ ਜਨਮਦਿਨ ਹੈ। ਉਹ 31 ਸਾਲ ਦੇ ਹੋ ਗਏ ਹਨ। ਫ਼ਿਲਮਾਂ ਦੇ ਨਾਲ-ਨਾਲ ਟਾਈਗਰ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਕਾਫ਼ੀ ਚਰਚਾ ’ਚ ਰਹਿੰਦੇ ਹਨ। ਦਿਸ਼ਾ ਪਾਟਨੀ ਦੇ ਨਾਲ ਉਨ੍ਹਾਂ ਦੀਆਂ ਡੇਟਿੰਗ ਦੀਆਂ ਖ਼ਬਰਾਂ ਕਾਫ਼ੀ ਸਮੇਂ ਤੋਂ ਆ ਰਹੀਆਂ ਹਨ। ਇਹ ਦੋਵੇਂ ਇਕ ਦੂਜੇ ਦੇ ਪਰਿਵਾਰ ਨਾਲ ਵੀ ਹਮੇਸ਼ਾ ਨਜ਼ਰ ਆਉਂਦੇ ਹਨ। ਕਾਫ਼ੀ ਸਮੇਂ ਤੋਂ ਚਰਚਾ ਹੈ ਕਿ ਦਿਸ਼ਾ ਅਤੇ ਟਾਈਗਰ ਵਿਆਹ ਕਰਨ ਵਾਲੇ ਹਨ। ਇਨ੍ਹਾਂ ਖ਼ਬਰਾਂ ’ਤੇ ਪਾਪਾ ਜੈਕੀ ਸ਼ਰਾਫ ਨੇ ਚੁੱਪੀ ਤੋੜ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਉਸ ਨੇ ਆਪਣੇ ਕੰਮ ਨਾਲ ਵਿਆਹ ਕਰ ਲਿਆ ਹੈ। ਮੈਨੂੰ ਨਹੀਂ ਲੱਗਦਾ ਹੈ ਕਿ ਉਹ ਅਜੇ ਉਥੋਂ ਆਪਣਾ ਫੋਕਸ ਹਟਾਵੇਗਾ ਹੈ। ਉਹ ਇਕ ਵਾਰ ’ਚ ਇਕ ਚੀਜ਼ ’ਤੇ ਫੋਕਸ ਕਰ ਸਕਦਾ ਹੈ। ਜੇਕਰ ਉਹ ਵਿਆਹ ਕਰੇਗਾ ਤਾਂ ਉਹ ਸਿਰਫ਼ ਵਿਆਹ ’ਤੇ ਹੀ ਫੋਕਸ ਕਰੇਗਾ। 

PunjabKesari
ਟਾਈਗਰ ਦੇ ਜਨਮਦਿਨ ’ਤੇ ਲਗਾਉਂਦੇ ਹਨ ਦਰਖ਼ਤ
ਉੱਧਰ ਟਾਈਗਰ ਦੇ ਜਨਮਦਿਨ ’ਤੇ ਕੁਝ ਸਪੈਸ਼ਲ ਕਰਨ ਨੂੰ ਲੈ ਕੇ ਜੈਕੀ ਕਹਿੰਦੇ ਹਨ ਕਿ ਮੈਂ ਆਮ ਤੌਰ ’ਤੇ ਉਸ ਦੇ ਜਨਮਦਿਨ ਦੇ ਮੌਕੇ ’ਤੇ ਉਸ ਦੇ ਨਾਂ ’ਤੇ ਇਕ ਦਰਖ਼ਤ ਲਗਾਉਂਦਾ ਹਾਂ ਜਿਥੇ ਤੱਕ ਜਨਮਦਿਨ ਮਨਾਉਣ ਦੀ ਗੱਲ ਹੈ ਤਾਂ ਜ਼ਰੂਰ ਟਾਈਗਰ ਅਤੇ ਉਸ ਦੀ ਮਾਂ ਕ੍ਰਿਸ਼ਨਾ ਨੇ ਕੁਝ ਖ਼ਾਸ ਪਲੈਨਿੰਗ ਕੀਤੀ ਹੋਵੇਗੀ। ਹਾਲਾਂਕਿ ਅੱਜ ਮੇਰੀ ਸ਼ੂਟਿੰਗ ਹੈ ਇਸ ਲਈ ਅੱਜ ਘਰ ਡਿਨਰ ਪਲੈਨ ਕੀਤਾ ਗਿਆ ਹੋਵੇਗਾ। 

PunjabKesari
ਫ਼ਿਲਮ ਇੰਡਸਟਰੀ ’ਚ ਇਕ ਲੰਬਾ ਸਮਾਂ ਬਿਤਾਉਣ ਤੋਂ ਬਾਅਦ ਜੈਕੀ ਨੇ ਕਈ ਟੈਗਸ ਕਮਾਏ ਹਨ। ਕਿੰਗ ਅੰਕਲ ਤੋਂ ਲੈ ਕੇ ਬਾਲੀਵੁੱਡ ਦੇ ਭਿੜੂ ਤੱਕ, ਹੁਣ ਉਨ੍ਹਾਂ ਦਾ ਨਵਾਂ ਨਾਂ ਮਸ਼ਹੂਰ ਹੋ ਰਿਹਾ ਹੈ ਜੋ ਉਨ੍ਹਾਂ ਦੇ ਦਿਲ ਦੇ ਬੇਹੱਦ ਕਰੀਬ ਹੈ ਅਤੇ ਉਹ ‘ਟਾਈਗਰ ਦੇ ਡੈਡੀ’। ਇਸ ਬਾਰੇ ’ਚ ਜੈਕੀ ਕਹਿੰਦੇ ਹਨ ਕਿ ਉਹ ਹਮੇਸ਼ਾ ਤੋਂ ਅਜਿਹਾ ਹੀ ਚਾਹੁੰਦੇ ਸਨ। ਇਹ ਲਹਿਰਾ ਦੀ ਤਰ੍ਹਾਂ ਹੈ, ਤੁਸੀਂ ਉੱਪਰ ਜਾਂਦੇ ਹੋ ਅਤੇ ਹੇਠਾਂ ਵੀ। ਅਚਾਨਕ ਮੇਰਾ ਪੁੱਤਰ ਵੱਖਰੇ ਰਾਈਜ਼ ਵੱਲ ਜਾ ਰਿਹਾ ਹੈ ਕਿਉਂਕਿ ਸਾਰਿਆਂ ਨੇ ਮੈਨੂੰ ਟਾਈਗਰ ਦੇ ਡੈਡ ਦੇ ਰੂਪ ’ਚ ਸਵੀਕਾਰ ਕੀਤਾ ਹੈ। 


author

Aarti dhillon

Content Editor

Related News