ਅਦਾਕਾਰਾ ਸਰੁਸ਼ਟੀ ਮਾਨ ਦੇ ਪਤੀ ਬਣੇ ਸਰਪੰਚ, ਅਦਾਕਾਰਾ ਦੇ ਘਰ ਲਗੀਆਂ ਰੌਣਕਾਂ, ਦੇਖੋ ਵੀਡੀਓ

Thursday, Oct 17, 2024 - 01:13 PM (IST)

ਅਦਾਕਾਰਾ ਸਰੁਸ਼ਟੀ ਮਾਨ ਦੇ ਪਤੀ ਬਣੇ ਸਰਪੰਚ, ਅਦਾਕਾਰਾ ਦੇ ਘਰ ਲਗੀਆਂ ਰੌਣਕਾਂ, ਦੇਖੋ ਵੀਡੀਓ

ਜਲੰਧਰ- ਮਸ਼ਹੂਰ ਪੰਜਾਬੀ ਅਦਾਕਾਰਾ ਤੇ ਮਾਡਲ ਸਰੁਸ਼ਟੀ ਮਾਨ ਦੇ ਘਰ ਖੁਸ਼ੀਆਂ ਦਾ ਮਾਹੌਲ ਹੈ। ਕਿਉਂਕਿ ਅਦਾਕਾਰਾ ਦੇ ਪਤੀ ਅਰਸ਼ ਬੱਲ ਨੇ ਪੰਚਾਇਤੀ ਚੋਣਾਂ 'ਚ ਜਿੱਤ ਹਾਸਲ ਕੀਤੀ ਹੈ।ਦੱਸ ਦਈਏ ਕਿ ਸਰੁਸ਼ਟੀ ਮਾਨ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। 

 

 
 
 
 
 
 
 
 
 
 
 
 
 
 
 
 

A post shared by ਸਰੁਸ਼ਟੀ ਮਾਨ ਬੱਲ (@sruishty.mann)

ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀ ਖੁਸ਼ੀਆਂ ਫੈਨਜ਼ ਨਾਲ ਸਾਂਝੀ ਕਰਦਿਆਂ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਉਹ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਮਨਾਉਂਦੀ, ਗੁਰੂ ਘਰ 'ਚ ਨਤਮਸਤਕ ਹੁੰਦੇ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਦੀ ਤੇ ਪਤੀ ਅਰਸ਼ ਬਲ ਨਾਲ ਪਿੰਡਵਾਸੀਆਂ ਦਾ ਧੰਨਵਾਦ ਕਰਦੀ ਹੋਈ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸਰੁਸ਼ਟੀ ਮਾਨ ਨੇ ਕੈਪਸ਼ਨ 'ਚ ਲਿਖਿਆ, 'ਸਰਪੰਚੀ 2024, ਪਿਛਲੇ 26 ਸਾਲਾਂ ਤੋਂ ਪੂਰੇ ਪਿੰਡ ਨੇ ਸਾਡੇ ਪਰਿਵਾਰ ਨੂੰ ਸੇਵਾ ਦਾ ਮੌਕਾ ਦਿੱਤਾ ਤੇ ਅਗਲੇ ਆਉਣ ਵਾਲੇ 5 ਸਾਲ ਲਈ ਵੀ ਸਾਨੂੰ ਹੀ ਇਹ ਸਨਮਾਨ ਦਿੱਤਾ , ਮੈਂ @arshbal_pb02 'ਤੇ ਇਨ੍ਹਾਂ ਜ਼ਿਆਦਾ ਮਾਣ ਮਹਿਸੂਸ ਰਹੀ  ਹਾਂ, ਜੋ ਕਿ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ। ਪਿੰਡ ਦਾ ਅਤੇ ਪਿੰਡ ਦੇ ਲੋਕਾਂ ਦਾ ਜੋ ਸਾਨੂੰ ਇਨ੍ਹਾਂ ਪਿਆਰ ਤੇ ਸਤਿਕਾਰ ਦਿੰਦੇ ਆ ਰਹੇ ਆ 🙏🏼! ਵਾਹਿਗੁਰੂ ਇਦਾਂ ਹੀ ਸਾਡੇ ਸਭਨਾਂ 'ਤੇ ਆਪਣੀ ਮੇਹਰ ਬਣਾਈ ਰੱਖਣ  ❤️🙏🏼'।

ਇਹ ਖ਼ਬਰ ਵੀ ਪੜ੍ਹੋ -BDay Spl: ਰਤਨ ਟਾਟਾ ਨਾਲ ਟੁੱਟਿਆ ਸੀ ਰਿਸ਼ਤਾ, ਇਸ ਕ੍ਰਿਕਟਰ ਨੂੰ ਦਿਲ ਦੇ ਬੈਠੀ ਸੀ ਇਹ ਅਦਾਕਾਰਾ

ਸਰੁਸ਼ਟੀ ਮਾਨ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ। ਸਰੁਸ਼ਟੀ ਮਾਨ ਦਾ ਜਨਮ ਜਲੰਧਰ ‘ਚ ਹੋਇਆ ਹੈ। ਉਨ੍ਹਾਂ ਨੇ ‘ਤਗੜਾ ਹੋ ਜੱਟਾ’ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆਏ। ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੀ ਵੱਡੀ ਫੈਨ ਫਾਲੋਵਿੰਗ ਹੈ। ਅਦਾਕਾਰਾ ਨੇ ਆਪਣੇ ਸਕੂਲ ਦੀ ਪੜ੍ਹਾਈ ਜਲੰਧਰ ਤੋਂ ਹੀ ਕੀਤੀ ਅਤੇ ਇਸ ਤੋਂ ਬਾਅਦ ਚੰਡੀਗੜ੍ਹ ‘ਚ ਬੀ-ਕਾਮ ਦੀ ਪੜ੍ਹਾਈ ਪੂਰੀ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Priyanka

Content Editor

Related News